ਪੇਂਡੂ ਵਸੋਂ ਵਾਲੇ ਹਲਕੇ ‘ਤੇ ਲਾਈਆਂ ਨਜ਼ਰਾਂ
ਸੰਗਰੂਰ, (ਗੁਰਪ੍ਰੀਤ ਸਿੰਘ) ਪੰਜਾਬ ਦੀ ਰਾਜਨੀਤੀ ਵਿੱਚ ਇਸ ਵਾਰ ਨਵੀਂਆਂ ਸਫ਼ਬੰਦੀਆਂ ਤੇ ਨਵੇਂ ਚਿਹਰਿਆਂ ਦੇ ਭਾਰੂ ਰਹਿਣ ਦੀ ਆਸ ਹੈ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਨੇ ਸਭ ਤੋਂ ਪਹਿਲਾਂ ਰਾਜਸੀ ਸਰਗਰਮੀਆਂ ਆਰੰਭ ਦਿੱਤੀਆਂ ਹਨ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾਈ ਕਨਵੀਨਰ ਭਗਵੰਤ ਮਾਨ ਨੇ ਵੀ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾਉਣ ਲਈ ਵਿਉਂਤਾਂ ਬਣਾਉਣੀਆਂ ਆਰੰਭ ਦਿੱਤੀਆਂ ਹਨ ਪਾਰਟੀ ਅੰਦਰਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਗਵੰਤ ਮਾਨ ਵੱਲੋਂ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਲੜਨ ਦੀ ਪੂਰੀ ਤਿਆਰੀ ਚੱਲ ਰਹੀ ਹੈ ਭਗਵੰਤ ਮਾਨ ਨੇ ਵੱਖ-ਵੱਖ ਹਲਕਿਆਂ ਦੇ ਨਕਸ਼ੇ ਬਣਾ ਲਏ ਹਨ
ਪਾਰਟੀ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਭਗਵੰਤ ਮਾਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੇ ਵਿਧਾਨ ਸਭਾ ਹਲਕਿਆਂ ਵਿੱਚੋਂ ਕਿਸੇ ਇੱਕ ‘ਤੇ ਵੀ ਚੋਣ ਲੜ ਸਕਦਾ ਹੈ ਪਾਰਟੀ ਹਾਈਕਮਾਂਡ ਭਾਵੇਂ ਭਗਵੰਤ ਮਾਨ ਨੂੰ ਵਿਧਾਨ ਸਭਾ ਚੋਣਾਂ ਵਿੱਚ ਉਤਾਰਨ ਲਈ ਫਿਲਹਾਲ ਰਾਜ਼ੀ ਨਹੀਂ ਹੈ ਪਰ ਭਗਵੰਤ ਮਾਨ ਵੱਲੋਂ ਚੋਣਾਂ ਲੜਨ ਦੀ ਇੱਛਾ ਜ਼ਾਹਰ ਕੀਤੀ ਗਈ ਹੈ
ਜੇਕਰ ਭਗਵੰਤ ਮਾਨ ਦੀ ਪਿਛਲੇ 10 ਸਾਲਾਂ ਵਿੱਚ ਰਾਜਸੀ ਸਫ਼ਰ ਬਾਰੇ ਸਰਸਰੀ ਨਿਗ੍ਹਾ ਮਾਰੀ ਜਾਵੇ ਤਾਂ ਲਗਭਗ ਲੋਕ ਸਭਾ ਦੀਆਂ ਪਿਛਲੀਆਂ ਦੋਵੇਂ ਚੋਣਾਂ ਵਿੱਚ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਜਿੱਤੀ ਹੈ ਪਿਛਲੀ ਵਾਰ ਇਨ੍ਹਾਂ ਨੇ ਕਾਂਗਰਸ ਪਾਰਟੀ ਦੇ ਕੇਵਲ ਸਿੰਘ ਢਿੱਲੋਂ ਨੂੰ 1 ਲੱਖ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ
ਇਸ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਸੰਗਰੂਰ ਹਲਕੇ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ ਸੀ 2014 ਦੀਆਂ ਚੋਣਾਂ ਵਿੱਚ ਭਗਵੰਤ ਮਾਨ ਨੂੰ ਸਿਰਫ਼ ਲਹਿਰਗਾਗਾ ਤੋਂ 10 ਹਜ਼ਾਰ ਵੋਟਾਂ ਨਾਲ ਹਾਰ ਸਾਹਮਣਾ ਕਰਨਾ ਪਿਆ ਸੀ ਅਤੇ ਬਾਕੀ ਸਾਰੇ ਵਿਧਾਨ ਸਭਾ ਹਲਕਿਆਂ ‘ਤੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਸੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਮਾਲੇਰਕੋਟਲਾ ਅਤੇ ਲਹਿਰਾਗਾਗਾ ਵਿੱਚ ਮੁੜ ਹਾਰ ਦਾ ਸਾਹਮਣਾ ਕਰਨਾ ਪਿਆ ਸੀ
ਭਗਵੰਤ ਮਾਨ ਵੱਲੋਂ ਇਸ ਵਾਰ ਅਗਾਮੀ ਵਿਧਾਨ ਸਭਾ ਦੀਆਂ ਚੋਣਾਂ ‘ਤੇ ਪੂਰੀ ਨਜ਼ਰ ਟਿਕਾਈ ਹੋਈ ਹੈ ਅਤੇ ਉਹ ਕੋਈ ਨਿਰੋਲ ਪੇਂਡੂ ਹਲਕਾ ਵੇਖ ਰਹੇ ਹਨ ਜਿੱਥੇ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ 2019 ਦੀਆਂ ਲੋਕ ਸਭਾ ਚੋਣਾਂ ਦੇ ਵੱਖ-ਵੱਖ ਵਿਧਾਨ ਸਭਾ ਦੇ ਨਤੀਜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਵਿਧਾਨ ਸਭਾ ਹਲਕਾ ਧੂਰੀ ਤੋਂ ਭਗਵੰਤ ਮਾਨ ਨੂੰ 50, 140 ਵੋਟਾਂ ਹਾਸਲ ਹੋਈਆਂ ਸਨ,
ਜਦੋਂ ਕਿ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਸਿਰਫ਼ 26 ਹਜ਼ਾਰ ਦੇ ਕਰੀਬ ਵੋਟਾਂ ‘ਤੇ ਸਬਰ ਕਰਨਾ ਪਿਆ, ਮਾਨ ਨੂੰ ਧੂਰੀ ਹਲਕੇ ਵਿੱਚ 24 ਹਜ਼ਾਰ ਦੀ ਲੀਡ ਮਿਲੀ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਭਗਵੰਤ ਮਾਨ ਨੂੰ ਲਗਭਗ 19 ਹਜ਼ਾਰ ਵੋਟਾਂ ਦੀ ਲੀਡ ਹਾਸਲ ਹੋਈ ਇਸੇ ਤਰ੍ਹਾਂ ਦਿੜ੍ਹਬਾ ਹਲਕੇ ਵਿੱਚ ਤਾਂ ਭਗਵੰਤ ਮਾਨ ਨੇ ਇੱਕ ਪਾਸੜ ਪ੍ਰਦਰਸ਼ਨ ਕਰਦਿਆਂ ਲਗਭਗ 30 ਹਜ਼ਾਰ ਦੀ ਲੀਡ ਹਾਸਲ ਕੀਤੀ ਸੀ ਇਸ ਹਲਕੇ ਵਿੱਚੋਂ ਭਗਵੰਤ ਮਾਨ ਨੇ 60 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਜਦੋਂ ਕਿ ਪਰਮਿੰਦਰ ਸਿੰਘ ਢੀਂਡਸਾ 31, 033 ਤੇ ਕੇਵਲ ਸਿੰਘ ਢਿੱਲੋਂ ਨੂੰ 28, 654 ਵੋਟਾਂ ਹੀ ਹਾਸਲ ਹੋਈਆਂ ਸਨ
ਇਸ ਤੋਂ ਇਲਾਵਾ ਪਰਮਿੰਦਰ ਢੀਂਡਸਾ ਦੇ ਜੱਦੀ ਹਲਕੇ ਸੁਨਾਮ ਵਿੱਚ ਵੀ ਭਗਵੰਤ ਮਾਨ ਨੇ ਰਿਕਾਰਡ ਤੋੜ ਪ੍ਰਦਰਸ਼ਨ ਕਰਦਿਆਂ 57, 945 ਵੋਟਾਂ ਹਾਸਲ ਕੀਤੀਆਂ ਜਦੋਂ ਕਿ ਪਰਮਿੰਦਰ ਢੀਂਡਸਾ ਨੂੰ 38, 303 ਅਤੇ ਕੇਵਲ ਸਿੰਘ ਢਿੱਲੋਂ ਨੂੰ 34, 947 ਵੋਟਾਂ ਹਾਸਲ ਹੋਈਆਂ ਸਿਰਫ਼ ਇੱਕੋ ਇੱਕ ਹਲਕਾ ਮਾਲੇਰਕੋਟਲਾ ਹੀ ਰਿਹਾ ਜੋ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 45, 037 ਵੋਟਾਂ ਦਿਵਾਉਣ ਵਿੱਚ ਕਾਮਯਾਬ ਰਿਹਾ ਇੱਥੋਂ ਭਗਵੰਤ ਮਾਨ ਨੂੰ ਸਿਰਫ਼ 32, 561 ਵੋਟਾਂ ਹੀ ਮਿਲੀਆਂ ਪਰਮਿੰਦਰ ਢੀਂਡਸਾ ਮਾਲੇਰਕੋਟਲਾ ਤੋਂ ਸਿਰਫ਼ 23 ਹਜ਼ਾਰ ਦੇ ਕਰੀਬ ਵੋਟਾਂ ਹਾਸਲ ਕਰਕੇ ਤੀਜੇ ਸਥਾਨ ‘ਤੇ ਰਹੇ ਸਨ
ਵਿਧਾਨ ਸਭਾ ਹਲਕਾ ਬਰਨਾਲਾ ਤੋਂ ਭਗਵੰਤ ਮਾਨ ਨੂੰ 41, 732 ਵੋਟਾਂ ਮਿਲੀਆਂ ਜਦੋਂ ਕਿ ਕੇਵਲ ਸਿੰਘ ਢਿੱਲੋਂ ਨੂੰ 32 ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਭਗਵੰਤ ਮਾਨ ਨੂੰ 40, 441 ਵੋਟਾਂ ਮਿਲੀਆਂ ਅਤੇ ਕੇਵਲ ਸਿੰਘ ਢਿੱਲੋਂ ਨੂੰ ਸਿਰਫ਼ 32 ਹਜ਼ਾਰ 720 ਵੋਟਾਂ ‘ਤੇ ਹੀ ਸਬਰ ਕਰਨਾ ਪਿਆ ਇਸੇ ਤਰ੍ਹਾਂ ਹਲਕਾ ਭਦੌੜ ਤੋਂ ਭਗਵੰਤ ਮਾਨ ਨੂੰ 10 ਹਜ਼ਾਰ ਵੋਟਾਂ ਦੀ ਲੀਡ ਮਿਲੀ ਸੀ ਇਸ ਹਲਕੇ ਤੋਂ ਭਗਵੰਤ ਮਾਨ ਨੂੰ 40, 988 ਵੋਟਾਂ ਮਿਲੀਆਂ ਜਦੋਂ ਕਿ ਕੇਵਲ ਸਿੰਘ ਢਿੱਲੋਂ ਨੂੰ 30 ਹਜ਼ਾਰ ਵੋਟਾਂ ‘ਤੇ ਹੀ ਸਬਰ ਕਰਨਾ ਪਿਆ ਸੀ
ਆਖ਼ਿਰ ਕਿਹੜਾ ਵਿਧਾਨ ਸਭਾ ਹਲਕਾ ਚੁਣਨਗੇ ਮਾਨ
ਭਗਵੰਤ ਮਾਨ ਵੱਲੋਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਕੀਤੀ ਜਾ ਰਹੀ ਹੈ, ਉਹ ਕਿਹੜੇ ਹਲਕੇ ਤੋਂ ਚੋਣ ਲੜਨਗੇ,ਇਸ ਬਾਰੇ ਤਾਂ ਸਮਾਂ ਹੀ ਦੱਸੇਗਾ ਪਰ ਪ੍ਰਸਥਿਤੀਆਂ ਅਨੁਸਾਰ ਹਲਕਾ ਸੁਨਾਮ ‘ਚ ਉਹ ਅਮਨ ਅਰੋੜਾ ਨੂੰ ਪਾਸੇ ਨਹੀਂ ਕਰ ਸਕਦੇ ਕਿਉਂਕਿ ਅਮਨ ਅਰੋੜਾ ਪਾਰਟੀ ਦੇ ਸੀਨੀਅਰ ਆਗੂ ਹਨ ਤੇ ਉਨ੍ਹਾਂ ਦੀ ਹਲਕੇ ਵਿੱਚ ਤਕੜੀ ਪਕੜ ਹੈ ਲਹਿਰਾਗਾਗਾ ਹਲਕਾ ਹਰ ਵਾਰ ਉਨ੍ਹਾਂ ਨੂੰ ਹਰਾਉਂਦਾ ਹੈ, ਦਿੜ੍ਹਬਾ, ਭਦੌੜ ਤੇ ਮਹਿਲ ਕਲਾਂ ਰਿਜ਼ਰਵ ਹੋਣ ਕਾਰਨ ਉਥੇ ਵੀ ਨਹੀਂ ਲੜ ਸਕਦੇ
ਬਰਨਾਲਾ ਜ਼ਿਆਦਾ ਸ਼ਹਿਰੀ ਹਲਕਾ ਹੋਣ ਕਾਰਨ ਉਥੇ ਘੱਟ ਆਸਾਰ ਹਨ ਮਾਲੇਰਕੋਟਲਾ ਵੀ ਹੁਣ ਆਪ ਲਈ ਸਾਜ਼ਗਾਰ ਨਹੀਂ ਰਿਹਾ ਹੁਣ ਰਹਿ ਜਾਂਦੇ ਨੇ ਹਲਕਾ ਸੰਗਰੂਰ ਅਤੇ ਧੂਰੀ, ਇਨ੍ਹਾਂ ਦੋਵੇਂ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹਰ ਵਾਰ ਵੱਡੀ ਲੀਡ ਹਾਸਲ ਕਰਦੀ ਹੈ ਹਲਕਾ ਧੂਰੀ ਤੋਂ ਸੰਦੀਪ ਸਿੰਗਲਾ ਨੇ ਪਿਛਲੇ ਕਾਫ਼ੀ ਸਮੇਂ ਤੋਂ ਹਲਕੇ ਵਿੱਚ ਆਪਣੀ ਪਕੜ ਬਣਾਈ ਹੋਈ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.