ਲਾਲਚ ਦਾ ਫ਼ਲ
ਰਾਜਾ ਮਿਦਾਸ ਕੋਲ ਬਹੁਤ ਸੋਨਾ ਸੀ ਜਿੰਨਾ ਸੋਨਾ ਵਧਦਾ ਸੀ ਉਹ ਉਨਾ ਹੀ ਹੋਰ ਚਾਹੁੰਦਾ ਸੀ ਉਹਨੇ ਸਾਰਾ ਸੋਨਾ ਤਹਿਖਾਨੇ ਵਿੱਚ ਰਖਵਾ ਲਿਆ ਉਹ ਰੋਜ਼ ਉਸਨੂੰ ਗਿਣਦਾ ਸੀ ਇੱਕ ਦਿਨ ਜਦੋਂ ਉਹ ਸੋਨਾ ਗਿਣ ਰਿਹਾ ਸੀ ਤਾਂ ਕਿਤੋਂ ਇੱਕ ਅਜ਼ਨਬੀ ਉਸ ਕੋਲ ਆਇਆ ਤੇ ਕਹਿਣ ਲੱਗਾ ਕਿ ਉਹ (ਰਾਜਾ) ਉਸ ਕੋਲੋਂ ਇੱਕ ਵਰ ਮੰਗ ਸਕਦਾ ਹੈ ਇਹ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਮੈਂ ਚਾਹੁੰਦਾ ਹਾਂ ਕਿ ਮੈਂ ਜਿਸ ਚੀਜ਼ ਨੂੰ ਵੀ ਛੂਹਵਾਂ ਉਹ ਸੋਨਾ ਹੋ ਜਾਵੇ ਉਸ ਅਜ਼ਨਬੀ ਨੇ ਉਸ ਕੋਲੋਂ ਪੁੱਛਿਆ ਕਿ ਤੂੰ ਯਕੀਨਨ ਇਹ ਕਹਿ ਰਿਹਾ ਹੈਂ? ਰਾਜੇ ਨੇ ਹਾਂ ਵਿੱਚ ਜਵਾਬ ਦਿੱਤਾ ਇਸ ‘ਤੇ ਅਜ਼ਨਬੀ ਨੇ ਕਿਹਾ ਕਿ ਕੱਲ੍ਹ ਸਵੇਰੇ ਸੂਰਜ ਦੀ ਪਹਿਲੀ ਕਿਰਨ ਨਾਲ ਹੀ ਤੈਨੂੰ ਸੋਨ ਸਪੱਰਸ਼ ਦਾ ਵਰ ਮਿਲ ਜਾਵੇਗਾ।
The fruit of greed
ਰਾਜੇ ਨੇ ਸੋਚਿਆ ਕਿ ਇਹ ਕੋਈ ਸੁਫ਼ਨਾ ਹੋਵੇਗਾ, ਸੱਚ ਨਹੀਂ ਹੋ ਸਕਦਾ ਪਰ ਅਗਲੇ ਦਿਨ ਜਿਵੇਂ ਹੀ ਉਹ ਉੱਠਿਆ ਤਾਂ ਉਸਨੇ ਪਲੰਘ ਨੂੰ ਛੂਹਿਆ ਤੇ ਆਪਣੇ ਕੱਪੜਿਆਂ ਨੂੰ ਛੂਹਿਆ ਤਾਂ ਉਹ ਸੋਨੇ ਦੇ ਬਣ ਗਏ ਉਸਨੇ ਖਿੜਕੀ ਤੋਂ ਬਾਹਰ ਦੇਖਿਆ ਕਿ ਉਸਦੀ ਪੁੱਤਰੀ ਬਾਹਰ ਬਗੀਚੇ ਵਿਚ ਖੇਡ ਰਹੀ ਸੀ ।
ਉਸਨੇ ਆਪਣੀ ਬੇਟੀ ਨੂੰ ਇਹ ਹੈਰਾਨੀਜਨਕ ਗੱਲ ਦਿਖਾਉਣੀ ਚਾਹੀ ਤੇ ਸੋਚਿਆ ਕਿ ਇਹਦੇ ਨਾਲ ਉਹ ਖੁਸ਼ ਹੋ ਜਾਵੇਗੀ ਪਰ ਬਗੀਚੇ ਵਿੱਚ ਜਾਣ ਤੋਂ ਪਹਿਲਾਂ ਉਸਨੇ ਇੱਕ ਕਿਤਾਬ ਪੜ੍ਹਨ ਬਾਰੇ ਸੋਚਿਆ ਜਿਵੇਂ ਹੀ ਉਸਨੇ ਕਿਤਾਬ ਨੂੰ ਛੂਹਿਆ ਤਾਂ ਉਹ ਸੋਨੇ ਦੀ ਬਣ ਗਈ ਉਹ ਕਿਤਾਬ ਨਹੀਂ ਪੜ੍ਹ ਸਕਿਆ ਤਦ ਉਹ ਖਾਣਾ ਖਾਣ ਲਈ ਖਾਣੇ ਦੀ ਮੇਜ਼ ਵੱਲ ਗਿਆ ਜਿਵੇਂ ਹੀ ਉਸਨੇ ਫ਼ਲਾਂ ਤੇ ਪਾਣੀ ਦੇ ਗਲਾਸ ਨੂੰ ਛੂਹਿਆ ਤਾਂ ਉਹ ਸੋਨਾ ਬਣ ਗਏ ਉਸਨੂੰ ਬਹੁਤ ਭੁੱਖ ਲੱਗ ਰਹੀ ਸੀ ਉਸਨੇ ਆਪਣੇ-ਆਪ ਨੂੰ ਕਿਹਾ ਕਿ ਮੈਂ ਸੋਨਾ ਹੀ ਖਾ ਤੇ ਪੀ ਨਹੀਂ ਸਕਦਾ। ਠੀਕ ਉਸੇ ਵੇਲੇ ਹੀ ਉਸਦੀ ਬੇਟੀ ਦੌੜਦੀ ਹੋਈ ਆਈ ਤੇ ਰਾਜੇ ਨੇ ਪਿਆਰ ਨਾਲ ਉਸਨੂੰ ਆਪਣੀ ਗੋਦੀ ਚੁੱਕ ਲਿਆ ਉਹ ਉਸਦੇ ਛੂੰਹਦਿਆਂ ਹੀ ਸੋਨੇ ਦਾ ਬੁੱਤ ਬਣ ਗਈ ਹੁਣ ਰਾਜੇ ਦੇ ਚਿਹਰੇ ਤੋਂ ਖੁਸ਼ੀ ਗਾਇਬ ਹੋ ਗਈ ।
The fruit of greed
ਰਾਜਾ ਆਪਣਾ ਸਿਰ ਫੜ੍ਹ ਕੇ ਬੈਠ ਗਿਆ ਤੇ ਰੋਣ ਲੱਗਾ ਅਚਾਨਕ ਹੀ ਉਹੀ ਅਜ਼ਨਬੀ ਵਾਪਸ ਆਇਆ, ਜਿਸਨੇ ਰਾਜੇ ਨੂੰ ਸੋਨ-ਸਪੱਰਸ਼ ਦਾ ਵਰ ਦਿੱਤਾ ਸੀ ਤੇ ਉਸਨੇ ਰਾਜੇ ਨੂੰ ਪੁੱਛਿਆ ਕਿ ਉਹ ਇਸ ਵਰ ਨਾਲ ਖੁਸ਼ ਹੈ? ਰਾਜੇ ਨੇ ਕਿਹਾ ਕਿ ਉਹ ਸਭ ਤੋਂ ਦੁਖੀ ਇਨਸਾਨ ਹੈ।
ਅਜ਼ਨਬੀ ਨੇ ਕਿਹਾ ਕਿ ਹੁਣ ਤੂੰ ਕੀ ਚਾਹੁੰਦਾ ਏਂ? ਆਪਣਾ ਭੋਜਨ, ਪਿਆਰੀ ਬੇਟੀ ਜਾਂ ਸੋਨੇ ਦੀ ਟਾਲ ਤੇ ਆਪਣੀ ਲੜਕੀ ਦਾ ਸੋਨੇ ਦਾ ਬੁੱਤ? ਰਾਜਾ ਰੋਣ ਲੱਗ ਪਿਆ ਤੇ ਅਜ਼ਨਬੀ ਕੋਲੋਂ ਮਾਫ਼ੀ ਮੰਗੀ ਉਹਨੇ ਕਿਹਾ ਕਿ ਮੈਂ ਆਪਣਾ ਸਾਰਾ ਸੋਨਾ ਦੇਣ ਨੂੰ ਤਿਆਰ ਹਾਂ। ਪਰ ਕਿਰਪਾ ਕਰਕੇ ਮੈਨੂੰ ਮੇਰੀ ਬੇਟੀ ਵਾਪਸ ਕਰ ਦਿਓ ਕਿਉਂਕਿ ਉਸ ਤੋਂ ਬਿਨਾਂ ਮੇਰੀ ਹਰ ਚੀਜ਼ ਮੁੱਲਹੀਣ ਹੋ ਗਈ ਹੈ ਅਜ਼ਨਬੀ ਨੇ ਰਾਜੇ ਨੂੰ ਕਿਹਾ ਕਿ ਪਹਿਲਾਂ ਨਾਲੋਂ ਅਕਲਮੰਦ ਹੋ ਗਿਆ ਹੈਂ ਤੇ ਆਪਣੇ ਦਿੱਤੇ ਹੋਏ ਵਰ ਨੂੰ ਵਾਪਸ ਲੈ ਲਿਆ ਰਾਜੇ ਨੂੰ ਆਪਣੀ ਬੇਟੀ ਫਿਰ ਮਿਲ ਗਈ ਤੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ।
The fruit of greed
ਸਿੱਖਿਆ: ਲਾਲਚੀ ਆਦਮੀ ਕਦੇ ਵੀ ਸੁਖੀ ਨਹੀਂ ਰਹਿ ਸਕਦਾ
ਗੁਰਵਿੰਦਰ, ਕੈਂਪਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.