ਰੱਖਿਆ ਮੰਤਰੀ ਦੀ ਮੌਜ਼ੂਦਗੀ ‘ਚ ਰਾਫ਼ੇਲ ਹਵਾਈ ਫੌਜ ‘ਚ ਹੋਏ ਸ਼ਾਮਲ
ਅੰਬਾਲਾ। ਫਰਾਂਸ ਤੋਂ ਖਰੀਦੇ ਗਏ 5 ਆਧੁਨਿਕ ਫਾਈਟਰ ਜੈੱਟ ਰਾਫੇਲ ਭਾਰਤੀ ਹਵਾਈ ਫੌਜ ‘ਚ ਸ਼ਾਮਲ ਹੋ ਗਏ ਹਨ। ਅੱਜ ਅੰਬਾਲਾ ਏਅਰਫੋਰਸ ਸ਼ਟੇਸ਼ਨ ‘ਤੇ ਹਵਾਈ ਫੌਜ ਨੇ ਇਨ੍ਹਾਂ ਰਾਫ਼ੇਲ ਜਹਾਜ਼ਾਂ ਨੂੰ ਹਵਾਈ ਫੌਜ ‘ਚ ਸ਼ਾਮਲ ਕੀਤਾ ਗਿਆ।
ਪੰਜ ਰਾਫ਼ੇਲ ਜੰਗੀ ਜਹਾਜ਼ਾਂ ਨੂੰ ਰਸਮੀ ਤੌਰ ‘ਤੇ ਹਵਾਈ ਫੌਜ ‘ਚ ਸ਼ਾਮਲ ਹੋਣ ਦਾ ਸਮਾਗਮ ਚੱਲ ਰਿਹਾ ਹੈ। ਇਸ ਸਮਾਗਰਮ ‘ਚ ਰਾਫ਼ੇਲ, ਐਸ. ਯੂ. 30 ਤੇ ਜੈਗੂਅਰ ਫਾਈਟਰ ਜੈੱਟਾਂ ਵੱਲੋਂ ਅਸਮਾਨ ‘ਚ ਕਰਤਬ ਵਿਖਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਨੇ ਫਰਾਂਸ ਦੇ ਨਾਲ 2016 ‘ਚ 58 ਹਜ਼ਾਰ ਕਰੋੜ ਰੁਪਏ ‘ਚ 36 ਰਾਫ਼ੇਲ ਜੈੱਟ ਦੀ ਡੀਲ ਕੀਤੀ ਸੀ। ਇਨ੍ਹਾਂ ‘ਚ 30 ਫਾਈਟਰ ਜੇਟਸ ਹੋਣਗੇ ਤੇ 6 ਟਰੇਨਿੰਗ ਏਅਰਕ੍ਰਾਫਟ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.