ਮਾਪਿਆਂ ਤੇ ਸਹਿਯੋਗੀ ਜੱਥੇਬੰਦੀਆਂ ਦੇ ਆਗੂਆਂ ‘ਤੇ ਪਰਚੇ ਰੱਦ ਕਰਵਾਉਣ ਲਈ ਕੀਤਾ ਰੋਸ ਪ੍ਰਦਰਸ਼ਨ

ਮਾਪਿਆਂ ਤੇ ਸਹਿਯੋਗੀ ਜੱਥੇਬੰਦੀਆਂ ਦੇ ਆਗੂਆਂ ‘ਤੇ ਪਰਚੇ ਰੱਦ ਕਰਵਾਉਣ ਲਈ ਕੀਤਾ ਰੋਸ ਪ੍ਰਦਰਸ਼ਨ

ਮੂਣਕ, (ਮੋਹਨ ਸਿੰਘ) ਸਥਾਨਕ ਡੀ ਐਸ ਪੀ ਦਫਤਰ ਮੂਣਕ ਵਿਖੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਅਤੇ ਸਹਿਯੋਗੀ ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ ਅਤੇ ਮੇਨ ਬਾਜ਼ਾਰ ਹੁੰਦੇ ਹੋਏ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੂਣਕ ਏਰੀਏ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਲੈਣ ਦੇ ਮਸਲੇ ਨੂੰ ਲੈ ਕੇ ਮਾਪਿਆਂ ਵੱਲੋਂਐਸ ਡੀ ਐਮ ਦਫਤਰ ਮੂਣਕ ਵਿਖੇ ਪਿਛਲੇ ਦਿਨੀਂ ਰੋਸ ਧਰਨਾ ਦਿੱਤਾ ਗਿਆ ਸੀ ਪਰ ਪ੍ਰਸਾਸ਼ਨ ਤਰਫੋਂ ਸਿੱਖਿਆ ਵਿਭਾਗ,  ਮਾਪਿਆਂ ਤੇ ਸਕੂਲ ਮੈਨੇਜਮੈਂਟ ਦੀ ਮੀਟਿੰਗ ਕਰਵਾਈ ਗਈ ।

ਮੀਟਿੰਗ ਬੇਸਿੱਟਾ ਹੋਣ ਕਾਰਨ ਫੀਸਾਂ ਸਬੰਧੀ ਸਹਿਮਤੀ ਨਹੀਂ ਬਣੀ ਅਤੇ ਧਰਨਾਕਾਰੀਆਂ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਮੀਟਿੰਗ ਹਾਲ ਵਿੱਚ ਬੰਦੀ ਬਣਾ ਲਿਆ ਸੀ।ਇਸ ਸਬੰਧੀ  ਤਹਿਸੀਲਦਾਰ ਮੂਣਕ ਦੀ ਤਰਫੋਂ ਮਾਪਿਆਂ, ਕਿਸਾਨਾਂ, ਮਜਦੂਰਾਂ ਅਤੇ ਵਿਦਿਆਰਥੀ ਆਗੂਆਂ ‘ਤੇ ਪਰਚੇ ਪਾ ਦਿੱਤੇ ਸਨ। ਮਾਪਿਆਂ, ਸਹਿਯੋਗੀ ਯੂਨੀਅਨਾਂ ਦੇ ਆਗੂਆਂ ‘ਤੇ ਕੀਤੇ ਪਰਚੇ ਰੱਦ ਕਰਵਾਉਣ ਲਈ ਅੱਜ ਫਿਰ ਡੀ ਐਸ ਪੀ ਮੂਣਕ ਦੇ ਦਫਤਰ ਮੂਹਰੇ ਰੋਸ ਧਰਨਾ ਦਿੱਤਾ ਅਤੇ ਪਰਚੇ ਰੱਦ ਕਰਨ ਦੀ ਮੰਗ ਕੀਤੀ।

ਮਾਪਿਆਂ ਦਾ ਕਹਿਣਾ ਹੈ ਕਿ ਪ੍ਰਈਵੇਟ ਸਕੂਲਾ ਵੱਲੋਂ ਪੜ੍ਹਾਈ ਨਹੀਂ ਕਰਵਾਈ ਜਾ ਰਹੀ ਕਿਉਂਕਿ ਕੋਰੋਨਾ ਬੀਮਾਰੀ ਤੇ ਲਾਕਡਾਊਨ ਕਰਕੇ ਸਾਰੇ ਸਕੂਲ ਬੰਦ ਪਏ ਹਨ ਪਰ ਪ੍ਰਸਾਸ਼ਨ ਨੇ ਪੀੜਤ ਮਾਪਿਆਂ ਵੱਲੋਂ ਬਣਾਈ ਕਮੇਟੀ ਦੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ।ਸਮੂਹ ਲੋਕਾਂ ਦੇ ਵੱਡੇ ਇਕੱਠ ਵਿੱਚ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਮਾਪਿਆਂ ਵੱਲੋਂ ਬਣਾਈ ਕਮੇਟੀ ਦੀ ਸੁਣਵਾਈ ਕਰਕੇ ਪ੍ਰਾਈਵੇਟ ਸਕੂਲਾਂ ਰਾਹੀਂ ਹੋ ਰਹੀ ਲੁੱਟ ਨੂੰ ਬੰਦ ਕੀਤਾ ਜਾਵੇ ਅਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ।

ਅੱਜ ਦੇ ਰੋਸ ਧਰਨੇ ਨੂੰ ਕਮੇਟੀ ਦੇ ਆਗੂਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਧਰਮਿੰਦਰ ਪਿਸੋਰ, ਮੱਖਣ ਸਿੰਘ ਪਾਪੜਾ, ਹਰਭਗਵਾਨ ਸਿੰਘ ਮੂਣਕ, ਹੁਸ਼ਿਆਰ ਸਿੰਘ ਸਲੇਮਗੜ੍ਹ ਆਦਿ ਨੇ ਸੰਬਧਨ ਕੀਤਾ।ਇਸ ਸਮੇਂ ਮਾਪਿਆਂ ਦੀ ਕਮੇਟੀ ਦੇ ਮੈਂਬਰ ਬਿੰਦਰ ਰਾਉ ਗਗਨ ਸ਼ਰਮਾ, ਰਿੰਕੂ ਸੈਣੀ, ਬੱਬੂ, ਤਰਸੇਮ, ਜਸਵਿੰਦਰ ਸਿੰਘ, ਜਸਵੀਰ ਸਿੰਘ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.