ਹਾਲਾਤ ਬਦਤਰ ਜਿਹੇ ਬਣਨ ਲੱਗੇ, ਹੁਣ ਤੱਕ ਹੋ ਚੁੱਕੀਆਂ ਹਨ 1618 ਮੌਤਾਂ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਮੌਤ ਦਾ ਤਾਂਡਵ ਹੋ ਹੁੰਦਾ ਨਜ਼ਰ ਆ ਰਿਹਾ ਹੈ, ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 106 ਮੌਤਾਂ ਹੋਈਆਂ ਹਨ, ਜੋ ਵੱਡੀ ਚਿੰਤਾ ਵਾਲੀ ਗੱਲ ਹੈ। ਸੂਬੇ ਵਿੱਚ ਕੋਰੋਨਾ ਨਾਲ ਹਾਲਤ ਵਿਗੜਦੀ ਨਜ਼ਰ ਆ ਰਹੀਂ ਹੈ ਅਤੇ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪਿਛਲੇ ਹਰ ਇੱਕ ਘੰਟੇ ਵਿੱਚ 4 ਤੋਂ ਜਿਆਦਾ ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਕਾਰਨ ਹੁਣ ਤੱਕ ਕੁਲ ਮੌਤਾਂ ਦਾ ਅੰਕੜਾ 1618 ਹੋ ਗਿਆ ਹੈ। ਇਸ ਦੇ ਨਾਲ ਹੀ 71 ਗੰਭੀਰ ਰੂਪ ਵਿੱਚ ਮਰੀਜ਼ ਵੈਂਟੀਲੇਟਰ ਦੀ ਮਦਦ ਨਾਲ ਜਿੰਦਗੀ ਅਤੇ ਮੌਤ ਵਿਚਕਾਰ ਲੜਾਈ ਲੜ ਰਹੇ ਹਨ ਤਾਂ 440 ਮਰੀਜ਼ਾਂ ਨੂੰ ਆਕਸੀਜਨ ਦੀ ਮਦਦ ਦਿੱਤੀ ਜਾ ਰਹੀ ਹੈ।
ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਾਰ ਵਾਰ ਇਹ ਅਪੀਲ ਕਰਦੇ ਨਜ਼ਰ ਆ ਰਹੇ ਹਨ ਕਿ ਟੈਸਟ ਕਰਵਾਉਣ ਦੇ ਨਾਲ ਹੀ ਜਲਦ ਹੀ ਡਾਕਟਰਾਂ ਦੀ ਮਦਦ ਲਈ ਜਾਵੇ ਤਾਂ ਕਿ ਗੰਭੀਰ ਹਾਲਤ ਦੇ ਨਾਲ ਹੀ ਮੌਤ ਤੋਂ ਬਚਾਇਆ ਜਾ ਸਕੇ ਪਰ ਪੰਜਾਬ ਦੇ ਲੋਕ ਕੋਰੋਨਾ ਦਾ ਟੈਸਟ ਕਰਵਾਉਣ ਤੋਂ ਹੀ ਘਬਰਾਉਂਦੇ ਹੋਏ ਟੈਸਟ ਕਰਨ ਆਈਆਂ ਟੀਮਾਂ ਦਾ ਵਿਰੋਧ ਕਰ ਰਹੇ ਹਨ।
ਪਿਛਲੇ 24 ਘੰਟਿਆਂ ਦੌਰਾਨ ਹੋਈਆਂ 106 ਮੌਤਾਂ ਵਿੱਚ ਅੰਮ੍ਰਿਤਸਰ ਤੋਂ 6, ਬਠਿੰਡਾ ਤੋਂ 10, ਫਰੀਦਕੋਟ ਤੋਂ 2, ਫਤਿਹਗੜ ਸਾਹਿਬ ਤੋਂ 3, ਫਾਜਿਲਕਾ ਤੋਂ 3, ਫਿਰੋਜ਼ਪੁਰ ਤੋਂ 5, ਗੁਰਦਾਸਪੁਰ ਤੋਂ 8, ਹੁਸ਼ਿਆਰਪੁਰ ਤੋਂ 5, ਜਲੰਧਰ ਤੋਂ 11, ਕਪੂਰਥਲਾ ਤੋਂ 5, ਲੁਧਿਆਣਾ ਤੋਂ 18, ਮੁਹਾਲੀ ਤੋਂ 9, ਮੁਕਤਸਰ ਤੋਂ 1, ਐਸਬੀਐਸ ਨਗਰ ਤੋਂ 1, ਪਟਿਆਲਾ ਤੋਂ 6, ਰੋਪੜ ਤੋਂ 7, ਸੰਗਰੂਰ ਤੋਂ 2 ਅਤੇ ਤਰਨਤਾਰਨ ਤੋਂ 2 ਸ਼ਾਮਲ ਹਨ।
ਨਵੇਂ ਆਏ 1514 ਮਾਮਲਿਆਂ ਵਿੱਚ ਲੁਧਿਆਣਾ ਤੋਂ 242, ਜਲੰਧਰ ਤੋਂ 171, ਪਟਿਆਲਾ ਤੋਂ 160, ਅੰਮ੍ਰਿਤਸਰ ਤੋਂ 99, ਮੁਹਾਲੀ ਤੋਂ 112, ਸੰਗਰੂਰ ਤੋਂ 44, ਬਠਿੰਡਾ ਤੋਂ 163, ਗੁਰਦਾਸਪੁਰ ਤੋਂ 25, ਫਿਰੋਜ਼ਪੁਰ ਤੋਂ 46, ਮੋਗਾ ਤੋਂ 24, ਹੁਸ਼ਿਆਰਪੁਰ ਤੋਂ 18, ਪਠਾਨਕੋਟ ਤੋਂ 24, ਬਰਨਾਲਾ ਤੋਂ 60, ਫਤਿਹਗੜ ਸਾਹਿਬ ਤੋਂ 17, ਕਪੂਰਥਲਾ ਤੋਂ 25, ਫਰੀਦਕੋਟ ਤੋਂ 64, ਤਰਨਤਾਰਨ ਤੋਂ 27, ਰੋਪੜ ਤੋਂ 30, ਫਾਜਿਲਕਾ ਤੋਂ 56, ਐਸਬੀਐਸ ਨਗਰ ਤੋਂ 17, ਮੁਕਤਸਰ ਤੋਂ 63 ਅਤੇ ਮਾਨਸਾ ਤੋਂ 27 ਸ਼ਾਮਲ ਹਨ।
ਠੀਕ ਹੋਣ ਵਾਲੇ 1595 ਮਰੀਜ਼ਾਂ ਵਿੱਚੋਂ ਲੁਧਿਆਣਾ ਤੋਂ 347, ਜਲੰਧਰ ਤੋਂ 84, ਪਟਿਆਲਾ ਤੋਂ 179, ਅੰਮ੍ਰਿਤਸਰ ਤੋਂ 108, ਸੰਗਰੂਰ ਤੋਂ 8, ਬਠਿੰਡਾ ਤੋਂ 197, ਗੁਰਦਾਸਪੁਰ ਤੋਂ 13, ਫਿਰੋਜ਼ਪੁਰ ਤੋਂ 397, ਹੁਸ਼ਿਆਰਪੁਰ ਤੋਂ 104, ਪਠਾਨਕੋਟ ਤੋਂ 25, ਬਰਨਾਲਾ ਤੋਂ 12, ਫਤਿਹਗੜ ਸਾਹਿਬ ਤੋਂ 1, ਕਪੂਰਥਲਾ ਤੋਂ 4, ਤਰਨਤਾਰਨ ਤੋਂ 47, ਫਾਜਿਲਕਾ ਤੋਂ 26, ਐਸਬੀਐਸ ਨਗਰ ਤੋਂ 7, ਮੁਕਤਸਰ ਤੋਂ 35 ਅਤੇ ਮਾਨਸਾ ਤੋਂ 1 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 56989 ਹੋ ਗਈ ਹੈ, ਜਿਸ ਵਿੱਚੋਂ 39742 ਠੀਕ ਹੋ ਗਏ ਹਨ ਅਤੇ 1618 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 15629 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
- ਕੁਲ ਮੌਤਾਂ 1618
- ਪਿਛਲੇ 24 ਘੰਟਿਆਂ ‘ਚ ਮੌਤਾਂ 106
- ਵੈਂਟੀਲੇਟਰ ‘ਤੇ ਮਰੀਜ਼ 71
- ਆਕਸੀਜਨ ‘ਤੇ ਮਰੀਜ਼ 440
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.