ਕੰਮ ਕਾਰ ਪ੍ਰਭਾਵਿਤ ਹੋਣ ਕਾਰਨ ਖੁਦਕੁਸ਼ੀ ਕੀਤੀ
ਲੌਂਗੋਵਾਲ/ਚੀਮਾ (ਹਰਪਾਲ ਸਿੰਘ/ਕ੍ਰਿਸ਼ਨ ਲੌਂਗੋਵਾਲ) ਦੇਸ਼ ਅੰਦਰ ਵੱਡੇ ਪੱਧਰ ‘ਤੇ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਨੇ ਜਿੱਥੇ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ ਉਥੇ ਹੀ ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਨੇ ਸੂਬੇ ਅੰਦਰ ਮੱਧ ਵਰਗੀ ਅਤੇ ਗਰੀਬ ਲੋਕਾਂ ਨੂੰ ਵੀ ਆਰਥਿਕ ਤੌਰ ‘ਤੇ ਕਮਜ਼ੋਰ ਕਰਕੇ ਰੱਖ ਦਿੱਤਾ ਹੈ ਜਿਸ ਕਾਰਨ ਲੋਕ ਖੁਦਕੁਸ਼ੀਆਂ ਕਰ ਰਹੇ ਹਨ ਇਸੇ ਤਰ੍ਹਾਂ ਦਾ ਮਾਮਲਾ ਚੀਮਾਂ ਮੰਡੀ ਵਾਰਡ ਨੰ: 8 ‘ਚ ਵਾਪਰਿਆ ਜਿੱਥੇ ਸੁਖਵੀਰ ਸਿੰਘ (26) ਪੁੱਤਰ ਗੁਰਮੇਲ ਸਿੰਘ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ
ਮ੍ਰਿਤਕ ਸੁਖਵੀਰ ਸਿੰਘ ਦੇ ਪਿਤਾ ਗੁਰਮੇਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਵਾਰਡ ਨੰ:8 ਚੀਮਾ ਮੰਡੀ ਨੇ ਦੱਸਿਆ ਕਿ ਉਸਦੇ ਲੜਕੇ ਨੇ ਆਪਣੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਚੁੱਕ ਕੇ ਤੂੜੀ ਦਾ ਵਪਾਰ ਸ਼ੁਰੂ ਕੀਤਾ ਸੀ ਪੰਜਾਬ ਸਮੇਤ ਹੋਰ ਸੂਬਿਆਂ ਵਿੱਚ ਲਾਕਡਾਊਨ ਹੋਣ ਕਾਰਨ ਉਸਦੇ ਲੜਕੇ ਦਾ ਤੂੜੀ ਦਾ ਵਪਾਰ ਬੰਦ ਹੋਣ ਕਾਰਨ ਅਦਾਇਗੀ ਦਾ ਲੈਣ ਦੇਣ ਖੜ੍ਹ ਗਿਆ ਸੀ ਤੇ ਉਹ ਆਰਥਿਕ ਤੌਰ ‘ਤੇ ਕਾਫੀ ਪ੍ਰਭਾਵਿਤ ਹੋ ਗਿਆ ਸੀ
ਜਿਸ ਕਾਰਨ ਆਰਥਿਕ ਤੰਗੀ ਦੇ ਚਲਦਿਆਂ ਉਸ ਨੇ ਸਲਫਾਸ ਖਾ ਲਈ, ਜਿਸ ਨੂੰ ਸਰਕਾਰੀ ਹਸਪਤਾਲ ਸੁਨਾਮ ਲੈ ਕੇ ਜਾਂਦਿਆਂ ਰਸਤੇ ਵਿੱਚ ਹੀ ਮੌਤ ਹੋ ਗਈ ਇਸ ਮੌਕੇ ਸਿਉਪਾਲ, ਗੁਰਤੇਜ ਸਿੰਘ, ਪਿਆਰਾ ਸਿੰਘ, ਡਾ. ਗੋਗੀ ਰਾਮ ਅਤੇ ਤਰਸੇਮ ਚੰਦ ਵਾਸੀਆਨ ਚੀਮਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਸੁਖਵੀਰ ਸਿੰਘ ਦੇ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.