ਕਵਿਤਾਵਾਂ | ਗੁਬਾਰਿਆਂ ਵਾਲਾ ਭਾਈ

ਕਵਿਤਾਵਾਂ | ਗੁਬਾਰਿਆਂ ਵਾਲਾ ਭਾਈ

ਗੁਬਾਰਿਆਂ ਵਾਲਾ ਭਾਈ ਆਇਆ,
ਰੰਗ-ਬਿਰੰਗੇ ਗੁਬਾਰੇ ਲਿਆਇਆ।
ਆਪਣੇ-ਆਪਣੇ ਘਰ ਤੋਂ ਪੈਸੇ ਲਿਆ ਕੇ,
ਬੱਚੇ ਖੜ੍ਹ ਗਏ ਉਸ ਨੂੰ ਘੇਰਾ ਪਾ ਕੇ।
ਗੁਬਾਰੇ ਉਸ ਕੋਲ ਲਾਲ ਤੇ ਨੀਲੇ ਰੰਗ ਦੇ,
ਚਿੱਟੇ, ਗੁਲਾਬੀ, ਹਰੇ ਤੇ ਪੀਲੇ ਰੰਗ ਦੇ।
ਸਭ ਨੇ ਖਰੀਦੇ ਤਿੰਨ-ਤਿੰਨ ਗੁਬਾਰੇ,
ਹੱਥਾਂ ‘ਚ ਫੜੇ ਲੱਗਣ ਬੜੇ ਪਿਆਰੇ।
ਜਦ ਮੈਂ ਘਰ ਪੁੱਜਾ ਗੁਬਾਰੇ ਲੈ ਕੇ,
ਮੰਮੀ ਬੜੀ ਖੁਸ਼ ਹੋਈ ਦੇਖ ਕੇ।
ਕਹਿੰਦੀ ਮੈਨੂੰ ਲੈ ਕੇ ਬਾਹਾਂ ‘ਚ,
ਜੇਕਰ ਤੂੰ ਖੁਸ਼,
ਤਾਂ ਮੈਂ ਵੀ ਖੁਸ਼।
ਗੁਬਾਰੇ ਛੇਤੀ ਪਾੜ ਲਈਂ ਨਾ,
ਹੋਰ ਲੈਣ ਨੂੰ ਛੇਤੀ ਕਹੀਂ ਨਾ।
ਪੜ੍ਹਨੇ ਵੱਲ ਵੀ ਦਈਂ ਧਿਆਨ,
ਜੇ ਤੂੰ ਬਣਨਾ ਚੰਗਾ ਇਨਸਾਨ।
ਮਹਿੰਦਰ ਸਿੰਘ ਮਾਨ
ਰੱਕੜਾਂ ਢਾਹਾ, ਸ਼.ਭ.ਸ. ਨਗਰ
ਮੋ. 99158-03554

ਸਿੱਖਿਆ

ਸਿੱਖਿਆ ਹੈ ਗਿਆਨ ਦੀ ਜੋਤੀ,
ਕਿਤਾਬਾਂ ਵਿੱਚ ਹਨ ਅਨਮੋਲ ਮੋਤੀ।
ਸਿੱਖਿਆ ਦਾ ਸਭ ਦੀਪ ਜਲਾਓ,
ਅਗਿਆਨਤਾ ਨੂੰ ਦੂਰ ਭਜਾਓ।
ਸਿੱਖਿਆ ਪਾ ਕੇ ਬਣੋ ਮਹਾਨ,
ਦੁਨੀਆਂ ‘ਚ ਪਾਓ ਅਨੋਖੀ ਸ਼ਾਨ।
ਸਿੱਖਿਆ ਹੈ ਇੱਕ ਅਨਮੋਲ ਗਹਿਣਾ,
ਜਿਸ ਨੇ ਪਾਇਆ ਸਦਾ ਖੁਸ਼ ਰਹਿਣਾ।
ਸਿੱਖਿਆ ਹੈ ਗਿਆਨ ਦੀ ਪੌੜੀ,
ਫਲੋਂ ਮਿੱਠੀ ਪਰ ਜੜ੍ਹ ਤੋਂ ਕੌੜੀ।
ਰਾਸ਼ਟਰੀ ਏਕਤਾ ਹੈ ਵਧਾਉਣੀ,
ਸਿੱਖਿਆ ਪਊਗੀ ਹੋਰ ਫੈਲਾਉਣੀ।
ਬੱਚਿਆਂ ਨੂੰ ਸਾਰੇ ਪੜ੍ਹਾਉਂਦੇ ਜਾਓ,
ਦੇਸ਼ ਨੂੰ ਖੁਸ਼ਹਾਲ ਬਣਾਉਂਦੇ ਜਾਓ।
ਕੋਮਲਪ੍ਰੀਤ ਕੌਰ ਘੱਗਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘੱਗਾ (ਪਟਿਆਲਾ)
ਮੋ. 80541-21518

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.