ਭਗਤੀ ਨਾਲ ਅੰਦਰੋਂ ਮਿਲਦੇ ਨੇ ਹਰੀ-ਰਸ ਦੇ ਖਜ਼ਾਨੇ : ਪੂਜਨੀਕ ਗੁਰੂ ਜੀ

Saint Dr MSG

ਭਗਤੀ ਨਾਲ ਅੰਦਰੋਂ ਮਿਲਦੇ ਨੇ ਹਰੀ-ਰਸ ਦੇ ਖਜ਼ਾਨੇ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ, ਅੱਲ੍ਹਾ, ਪਰਮਾਤਮਾ, ਵਾਹਿਗੁਰੂ ਦੇ ਨਾਮ ‘ਚ ਬਹੁਤ ਜ਼ਿਆਦਾ ਤਾਕਤ ਹੈ ਜਿਸ ਨੂੰ ਲੈਣ ਨਾਲ ਅੰਦਰ ਦੀਆਂ ਸਾਰੀਆਂ ਤਾਕਤਾਂ ਜਾਗ ਜਾਂਦੀਆਂ ਹਨ ਤੁਹਾਡੇ ਅੰਦਰ ਆਬੋਹਿਆਤ, ਹਰੀ ਰਸ ਦੇ ਖਜ਼ਾਨੇ ਭਰੇ ਪਏ ਹਨ ਪਰ ਤੁਸੀਂ ਇਸ ਤੋਂ ਅਣਜਾਣ ਹੋ ਜੇਕਰ ਇਨਸਾਨ ਭਗਤੀ-ਇਬਾਦਤ ਕਰੇ ਤਾਂ ਉਹ ਖੁਸ਼ੀਆਂ ਨਾਲ ਮਾਲਾਮਾਲ ਹੋ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਸੰਤਾਂ ਦੀ ਗੱਲ ਮੰਨ ਲੈਂਦਾ ਹੈ ਅਤੇ ਭਗਤੀ,ਇਬਾਦਤ ਕਰਦਾ ਹੈ ਤਾਂ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ, ਉਸ ਦੇ ਵਿਗੜੇ ਕੰਮ ਬਣਦੇ ਜਾਂਦੇ ਹਨ, ਘਰ ‘ਚ ਖੁਸ਼ੀਆਂ ਆਉਣ ਲੱਗਦੀਆਂ ਹਨ ਅਤੇ ਟੈਨਸ਼ਨ, ਦੁੱਖ-ਪਰੇਸ਼ਾਨੀਆਂ ਦਾ ਹੱਲ ਅੰਦਰੋਂ ਮਿਲਣਾ ਸ਼ਰੂ ਹੋ ਜਾਂਦਾ ਹੈ ਪੀਰ-ਫ਼ਕੀਰਾਂ ਦਾ ਕੰਮ ਤਾਂ ਦੱਸਣਾ ਹੁੰਦਾ ਹੈ ਕਿ ਪਰਮਾਤਮਾ ਸਭ ਦੇ ਅੰਦਰ ਹੈ, ਹਰੀਰਸ ਅੰਦਰ ਹੈ

ਭਗਤੀ ਕਰੋਗੇ ਤਾਂ ਉਸ ਨੂੰ ਦੇਖ ਸਕੋਗੇ ਜੋ ਇਨਸਾਨ ਬਚਨਾਂ ਨੂੰ ਮੰਨਦੇ ਹਨ, ਉਹ ਖੁਸ਼ੀਆਂ ਲੁੱਟਦੇ ਰਹਿੰਦੇ ਹਨ ਅਤੇ ਜੋ ਬਚਨਾਂ ਨੂੰ ਨਹੀਂ ਮੰਨਦੇ ਜਾਂ ਆਕੜੇ ਰਹਿੰਦੇ ਹਨ ਉਨ੍ਹਾਂ ਦੀਆਂ ਝੋਲੀਆਂ ਖਾਲੀ ਰਹਿ ਜਾਂਦੀਆਂ ਹਨ ਪ੍ਰਭੂ-ਪਰਮਾਤਮਾ ਨੂੰ ਦੇਖਣ ਲਈ ਉਹ ਅੱਖਾਂ ਹੋਰ ਹਨ ਦੁਨਿਆਵੀ ਅੱਖਾਂ ਨਾਲ ਪਰਮਾਤਮਾ ਨਹੀਂ ਦਿਸਦਾ ਜਦੋਂ ਇਨ੍ਹਾਂ ਅੱਖਾਂ ‘ਚ ਰਾਮ-ਨਾਮ ਦੀ ਦਵਾਈ ਪਾਈ ਜਾਵੇ ਤਾਂ ਇਹ ਬਾਹਰੋਂ ਬੰਦ ਹੋ ਕੇ ਅੰਦਰ ਵੱਲ ਖੁੱਲ੍ਹਦੀਆਂ ਹਨ, ਤਦ ਇਨਸਾਨ ਪਰਮਾਤਮਾ ਦੇ ਦਰਸ਼-ਦੀਦਾਰ ਕਰ ਸਕਦਾ ਹੈ ਜੋ ਲੋਕ ਇਹ ਕਹਿੰਦੇ ਹਨ ਕਿ ਪਰਮਾਤਮਾ, ਰਾਮ, ਅੱਲ੍ਹਾ, ਵਾਹਿਗੁਰੂ, ਨਹੀਂ ਹੈ ਉਹ  ਤਾਂ ਅਣਜਾਨ ਹਨ ਹੀ, ਅਜਿਹੇ ਲੋਕ ਦੂਜਿਆਂ ਨੂੰ ਵੀ ਹਨ੍ਹੇਰੇ ‘ਚ ਰੱਖਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪ੍ਰਭੂ-ਪਰਮਾਤਮਾ ਹੈ, ਉਹ ਕਣ-ਕਣ, ਜ਼ੱਰ੍ਹੇ-ਜ਼ੱਰ੍ਹੇ ‘ਚ ਹੈ ਜੇਕਰ ਇਨਸਾਨ ਪਰਮਾਤਮਾ ਨੂੰ ਦੇਖਣਾ ਚਾਹੁੰਦਾ ਹੈ ਤਾਂ ਉਹ ਨਾਮ ਸ਼ਬਦ ਦਾ ਜਾਪ ਕਰੇ ਜਿਸ ਤਰ੍ਹਾਂ ਇੱਕ ਇਨਸਾਨ ਨੂੰ ਬੀਏ, ਐੱਮਏ ਦੀ ਡਿਗਰੀ ਲਈ 20 ਤੋਂ 25 ਸਾਲ ਦਾ ਸਮਾਂ ਲੱਗ ਜਾਂਦਾ ਹੈ,

ਉਸੇ ਤਰ੍ਹਾਂ ਪਰਮਾਤਮਾ ਨੂੰ ਦੇਖਣ ਲਈ ਸਮਾਂ ਲਗਾਉਣਾ ਪੈਂਦਾ ਹੈ ਜੇਕਰ ਪਰਮਾਤਮਾ ਨੂੰ ਦੇਖਣ ਲਈ 20 ਤੋਂ 25 ਮਹੀਨੇ ਦਾ ਵੀ ਸਮਾਂ ਲਾ ਦਿੱਤਾ ਜਾਵੇ ਤਾਂ ਉਸ ਦਾ ਅਹਿਸਾਸ ਹੋਣ ਲੱਗਦਾ ਹੈ ਆਪ ਜੀ ਫ਼ਰਮਾਉਂਦੇ ਹਨ ਕਿ ਜਿਵੇਂ ਘਿਓ, ਦੁੱਧ, ਬਾਦਾਮ ‘ਚ ਤਾਕਤ ਹੁੰਦੀ ਹੈ ਪਰ ਸਿਰਫ਼ ਉਸ ਨੂੰ ਮੱਥਾ ਟੇਕਣ ਨਾਲ ਇਨਸਾਨ ਨੂੰ ਤਾਕਤ ਨਹੀ ਮਿਲੇਗੀ, ਜੇਕਰ ਉਸ ਨੂੰ ਖਾ ਲਿਆ ਜਾਵੇ ਤਾਂ ਹੀ ਤਾਕਤ ਮਿਲੇਗੀ ਉਸੇ ਤਰ੍ਹਾਂ ਹੀ ਰਾਮ ਨਾਮ ਦਾ ਜਾਪ ਕਰਨ ਨਾਲ ਮਾਲਕ ਦੇ ਦਰਸ਼-ਦੀਦਾਰ ਹੁੰਦੇ ਹਨ ਪੂਜਨੀਕ ਗੁਰੁ ਜੀ ਨੇ ਫ਼ਰਮਾਇਆ ਕਿ ਸੱਚੇ ਦਿਲੋਂ ਸੇਵਾ ਕਰਨ ਨਾਲ ਇਨਸਾਨ ਦੀ ਝੋਲੀ ‘ਚ ਉਹ ਨਿਆਮਤਾਂ, ਬਰਕਤਾਂ ਆਉਂਦੀਆਂ ਹਨ, ਜਿਸ ਦੀ ਕਦੇ ਉਸ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਪਰ ਜੋ ਲੋਕ ਆਪਣੇ ਸਤਿਗੁਰੂ ਨੂੰ ਭੁੱਲ ਜਾਂਦੇ ਹਨ, ਉੇਸ ਦੇ ਪਰਉਪਕਾਰਾਂ ਨੂੰ ਭੁਲਾ ਦਿੰਦੇ ਹਨ, ਨਿੰਦਿਆ-ਚੁਗਲੀ ਅਤੇ ਬੁਰਾਈ ਕਰਨ ਵਾਲਿਆਂ ਦੀ ਸੰਗਤ ‘ਚ ਪੈ ਜਾਂਦੇ ਹਨ

ਤਾਂ ਉਹ ਆਪਣਾ ਸਭ ਕੁਝ ਗਵਾ ਬੈਠਦੇ ਹਨ ਉਨ੍ਹਾਂ ਦੀਆਂ ਝੋਲੀਆਂ ‘ਚ ਆਉਣ ਵਾਲੀਆਂ ਸਾਰੀਆਂ ਖੁਸ਼ੀਆਂ ਚਲੀਆਂ ਜਾਂਦੀਆਂ ਹਨ ਆਪ ਜੀ ਨੇ ਫ਼ਰਮਾਇਆ ਕਿ ਜੋ ਪ੍ਰਭੂ-ਪਰਮਾਤਮਾ ਦੇਣਾ ਜਾਣਦਾ ਹੈ, ਉਹ ਲੈਣਾ ਵੀ ਜਾਣਦਾ ਹੈ ਇਸ ਲਈ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਉਹ ਹੀ ਪਾ ਸਕਦੇ ਹਨ, ਜੋ ਕਾਮ-ਕ੍ਰੋਧ, ਲੋਭ, ਮੋਹ, ਹੰਕਾਰ ਸਮੇਤ ਸਾਰੀਆਂ ਬੁਰਾਈਆਂ ਛੱਡ ਦਿੰਦੇ ਹਨ ਉਨ੍ਹਾਂ ਦਾ ਨਾਂਅ ਭਾਈ ਮੰਝ ਵਾਂਗ ਅਮਰ ਹੋ ਜਾਂਦਾ ਹੈ

ਪੂਜਨੀਕ ਗੁਰੁ ਜੀ ਫ਼ਰਮਾਉਂਦੇ ਹਨ ਕਿ ਸਾਰੇ ਧਰਮਾਂ ‘ਚ ਨਸ਼ਾ ਮਨ੍ਹਾ ਹੈ ਅਤੇ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਨਸ਼ਾ ਕਰਨਾ ਬਹੁਤ ਵੱਡਾ ਗੁਨਾਹ ਹੈ ਆਪ ਜੀ ਨੇ ਫ਼ਰਮਾਇਆ ਕਿ ਹਰ ਵਿਅਕਤੀ ਕਿਸੇ ਨਾ ਕਿਸੇ ਧਰਮ ਨਾਲ ਜੁੜਿਆ ਹੈ, ਪਰ ਫਿਰ ਵੀ ਇਨਸਾਨ ਨਸ਼ਾ ਕਰਦਾ ਹੈ ਅੱਜ ਪਿੰਡਾਂ,ਸ਼ਹਿਰਾਂ ‘ਚ ਠੇਕੇ ਖੁੱਲ੍ਹੇ ਹੋਏ ਹਨ ਤਾਂ ਦੱਸੋ ਤੁਹਾਡਾ ਕਿਹੜਾ ਧਰਮ ਹੈ? ਅੱਜ ਇਨਸਾਨ ਧਰਮ ਦਾ ਨਕਾਬ ਪਹਿਨ ਕੇ ਉਸ ਦੇ ਪਰਖੱਚੇ ਉਡਾ ਰਿਹਾ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸਿਮਰਨ ਕਰੋ, ਸੇਵਾ ਕਰੋ, ਸਾਰਿਆਂ ਦਾ ਭਲਾ ਮੰਗੋ ਤਾਂ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ ਸੰਤਾਂ ਦੇ ਬਚਨਾਂ ਨੂੰ ਸੁਣੋ ਅਤੇ ਉਸ ‘ਤੇ ਅਮਲ ਕਰੋ ਤਾਂ ਤਮਾਮ ਖੁਸ਼ੀਆਂ ਦੇ ਹੱਕਦਾਰ ਜ਼ਰੂਰ ਬਣੋਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.