ਕੋਰੋਨਾ ਮਹਾਂਮਾਰੀ ਦੇ ਚੱਲਦਿਆਂ 300 ਕਿਲੋਮੀਟਰ ਤੱਕ ਦਾ ਵੀ ਕਰਨਾ ਪੈ ਰਿਹੈ ਅਧਿਆਪਕਾਂ ਨੂੰ ਸਫਰ
ਫਾਜ਼ਿਲਕਾ, (ਰਜਨੀਸ਼ ਰਵੀ) ਸਿੱਖਿਆ ਵਿਭਾਗ ਚਾਹੇ ਵਿਭਾਗ ਵਿੱਚ ਕ੍ਰਾਂਤੀਕਾਰੀ ਸੁਧਾਰਾਂ ਅਤੇ ਤਬਦੀਲੀਆਂ ਦੇ ਦਾਅਵੇ ਕਰ ਰਿਹਾ ਹੈ ਪਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਅਤੇ ਸੈਕੰਡਰੀ ਕੇਡਰ ਦੀਆਂ ਜੂਨ 2020 ਵਿੱਚ ਆਨਲਾਇਨ ਅਪਲਾਈ ਕਰਵਾਈਆਂ ਬਦਲੀਆਂ ਦੀ ਅੱਜ ਦੋ ਮਹੀਨੇ ਬੀਤ ਜਾਣ ਉਪਰੰਤ ਵੀ ਪ੍ਰਕਿਰਿਆ ਸ਼ੁਰੂ ਨਾ ਹੋਣ ਕਾਰਨ, ਇਹਨਾਂ ਦਾਅਵਿਆਂ ‘ਤੇ ਸਵਾਲੀਆ ਨਿਸ਼ਾਨ ਲਾਉਂਦੇ ਹਨ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਨਾ ਹੋਣ ਕਾਰਨ, ਜੋ ਅਧਿਆਪਕ ਦੂਰ ਦੁਰਾਡੇ ਖੇਤਰਾਂ ਵਿੱਚ ਨਿਯੁਕਤ ਹਨ, ਬਹੁਤ ਹੀ ਨਿਰਾਸ਼ਾ ਅਤੇ ਮਾਨਸਿਕ ਪ੍ਰੇਸ਼ਾਨੀ ਵਿੱਚ ਹਨ
ਲਾਕਡਾਊਨ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਜੋ ਕਿ ਅਧਿਆਪਕਾਂ ਦੇ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਪ੍ਰੰਤੂ ਇਸ ਤੋਂ ਇਲਾਵਾ ਮਿਡ-ਡੇ-ਮੀਲ, ਰਾਸ਼ਨ ਦੀ ਵੰਡ, ਕੁਕਿੰਗ ਕੋਸਟ, ਵਿਦਿਆਰਥੀਆਂ ਦੇ ਵਜ਼ੀਫ਼ੇ ਅਪਲਾਈ ਕਰਨ, ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰਡ ਕਰਨ ਲਈ ਅਤੇ ਵਿਭਾਗ ਵੱਲੋਂ ਹੋਰ ਕਈ ਤਰ੍ਹਾਂ ਦੀਆਂ ਡਾਕ ਪ੍ਰਕਿਰਿਆ ਪੂਰੀ ਕਰਨ ਲਈ ਸਰੀਰਕ ਤੌਰ ‘ਤੇ ਸਕੂਲਾਂ ਵਿੱਚ ਪਹੁੰਚ ਬਣਾਉਣੀ ਪੈਂਦੀ ਹੈ
ਜਿਨ੍ਹਾਂ ਦੇ ਸਕੂਲ 300 ਕਿਲੋਮੀਟਰ ਦੂਰੀ ‘ਤੇ ਹਨ ਉਹਨਾਂ ਅਧਿਆਪਕਾਂ ਲਈ ਆਉਣਾ-ਜਾਣਾ ਮੁਸ਼ਕਿਲ ਹੈ ਇਸ ਲਈ ਉਨ੍ਹਾਂ ਅਧਿਆਪਕਾਂ ਵੱਲੋਂ ਅਪੀਲ ਹੈ ਕਿ ਬਦਲੀਆਂ ਦਾ ਅਮਲੀ ਰੂਪ ਤੁਰੰਤ ਜਾਰੀ ਕੀਤਾ ਜਾਵੇ ਤਾਂ ਜੋ ਨੇੜਲੇ ਸਥਾਨਾਂ ‘ਤੇ ਹਾਜਰ ਹੋ ਕੇ ਉਹ ਹੋਰ ਵੀ ਵਧੀਆ ਤਰੀਕੇ ਡਿਊਟੀ ਕਰ ਸਕਣ
ਇਸ ਸਬੰਧੀ ਨਾਮ ਨਾ ਦੱਸਣ ਦੀ ਸੂਰਤ ਵਿੱਚ ਸਿੱਧੀ ਭਰਤੀ ਰਾਹੀਂ ਨਵ-ਨਿਯੁਕਤ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰਾਂ ਵੱਲੋਂ ਕਿਹਾ ਗਿਆ ਕਿ ਸਾਡੇ ਤੋਂ ਘੱਟ ਮੈਰਿਟ ਵਾਲਿਆਂ ਨੂੰ ਰਿਹਾਇਸ਼ੀ ਜ਼ਿਲ੍ਹਾ ਦਿੱਤਾ ਗਿਆ ਜਦ ਕਿ ਵੱਧ ਮੈਰਿਟ ਵਾਲਿਆਂ ਨੂੰ ਜ਼ਿਲ੍ਹਿਆਂ ਤੋਂ ਦੂਰ ਦੁਰਾਡੇ ਸਥਾਨਾਂ ‘ਤੇ ਨਿਯੁਕਤ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਬਦਲੀਆਂ ਜਲਦ ਕੀਤੀਆਂ ਜਾਣ ਤਾਂ ਜੋ ਅਸੀਂ ਡਿਊਟੀਆਂ ਹੋਰ ਵਧੀਆ ਤਰੀਕੇ ਨਾਲ ਕਰਕੇ ਸਿੱਖਿਆ ਵਿਭਾਗ ਦੇ ਕੰਮ ਵਿੱਚ ਤੇਜ਼ੀ ਲਿਆ ਸਕੀਏ
ਬਦਲੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ: ਡੀਪੀਆਈ
ਜਦੋਂ ਇਸ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ ਪ੍ਰਾਇਮਰੀ ਲਲਿਤ ਕਿਸ਼ੋਰ ਘਈ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਦਲੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਅਧਿਆਪਕਾਂ ਦੀ ਚੋਣ ਸਬੰਧੀ ਸਟੇਸ਼ਨਾਂ ਬਾਰੇ ਪੁੱਛਿਆ ਜਾਵੇਗਾ ਅਤੇ ਜਲਦੀ ਬਦਲੀਆਂ ਦੀ ਪ੍ਰਕਿਰਿਆ ਨੂੰ ਜਲਦੀ ਮੁਕੰਮਲ ਕਰ ਲਿਆ ਜਾਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.