ਚੌਥੀ ਵਾਰ ਸਫ਼ਾਈ ‘ਚ ਦੇਸ਼ ਦਾ ਨੰਬਰ ਵੰਨ ਸ਼ਹਿਰ ਬਣਿਆ ਇੰਦੌਰ

  • ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਨੇ ਕੀਤਾ ‘ਸਵੱਛ ਸਰਵੇਖਣ-2020’ ਦੇ ਨਤੀਜਿਆਂ ਦਾ ਐਲਾਨ

  • ਇੰਦੌਰ ਨੇ ਲਗਾਤਾਰ ਚੌਥੀ ਵਾਰ ਮਾਰੀ ਬਾਜ਼ੀ
  • ਦੂਜੇ ਨੰਬਰ ‘ਤੇ ਸੂਰਤ ਤੇ ਤੀਜੇ ਨੰਬਰ ‘ਤੇ ਨਵੀਂ ਮੁੰਬਈ ਰਿਹਾ
  • ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਵਧਾਈ ਦਿੱਤੀ।

(swachh survekshan-2020)

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡਿਓ ਕਾਨਫਰੰਸ ਰਾਹੀਂ (swachh survekshan-2020) ਸਵੱਛਤਾ ਸਰਵੇਖਣ ਦੇ ਪੰਜਵੇਂ ਸੈਸ਼ਨ ‘ਸਵੱਛ ਸਰਵੇਖਣ-2020’ ਦੇ ਨਤੀਜਿਆਂ ਦਾ ਐਲਾਨ ਕੀਤਾ। ਲਗਾਤਾਰ ਚੌਥੀ ਵਾਰ ਇੰਦੌਰ ਨੂੰ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਦਾ ਖਿਤਾਬ ਮਿਲਿਆ। ਇਸ ਦੌਰਾਨ ਸਾਫ਼-ਸਫਾਈ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਲਈ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ।

ਵੀਡਿਓ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਕੁਝ ਸਫ਼ਾਈ ਕਰਮੀਆਂ ਨਾਲ ਵੀ ਗੱਲਬਾਤ ਕੀਤੀ। ਦੇਸ਼ ਦੇ ਸਭ ਤੋਂ ਸਾਫ਼ ਸੁਥਰੇ ਸ਼ਹਿਰਾਂ ਦੀ ਸੂਚੀ ‘ਚ ਇੰਦੌਰ ਤੋਂ ਬਾਅਦ ਦੂਜੇ ਨੰਬਰ ‘ਤੇ ਸੂਰਤ ਤੇ ਤੀਜੇ ਨੰਬਰ ਨਵੀਂ ਮੁੰਬਈ ਰਿਹਾ। 100 ਤੋਂ ਵੱਧ ਸ਼ਹਿਰਾਂ ਵਾਲੇ ਸੂਬੇ ‘ਚ ਸਭ ਤੋਂ ਸਾਫ਼ ਸੂਬਾ ਛੱਤੀਸਗੜ੍ਹ ਤੇ 100 ਤੋਂ ਘੱਟ ਸ਼ਹਿਰਾਂ ਵਾਲੇ ਸੂਬੇ ‘ਚ ਸਭ ਤੋਂ ਸਾਫ਼ ਸੂਬਾ ਝਾਰਖੰਡ ਐਲਾਨਿਆ ਗਿਆ। ਭਾਰਤ ਦੇ ਸਭ ਤੋਂ ਸਾਫ਼ ਕੰਨਟੇਮੇਂਟ ਇਲਾਕੇ ਵਜੋਂ ਜਲੰਧਰ ਕੈਂਟ ਨੇ ਬਾਜ਼ੀ ਮਾਰੀ ਹੈ। ਇੰਦਰ ਸ਼ਹਿਰ ਨੂੰ ਸਭ ਤੋਂ ਸਾਫ਼ ਸੁਥਰਾ ਐਲਾਨੇ ਜਾਣ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.