ਪੰਜਾਬ ਵਿੱਚ ਕੋਰੋਨਾ ਦੀ ਹਨ੍ਹੇਰੀ, 24 ਘੰਟਿਆਂ ਵਿੱਚ 51 ਮੌਤਾਂ ਤੇ 1492 ਆਏ ਨਵੇ ਕੇਸ

Corona Patients

ਹੁਣ ਤੱਕ ਪੰਜਾਬ ਵਿੱਚ ਰਿਕਾਰਡ ਮੌਤਾਂ, ਹਰ ਘੰਟੇ ਹੋ ਰਹੀਆ ਹਨ 2 ਮੌਤਾਂ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਦੀ ਹਨ੍ਹੇਰੇ ਹੀ ਚਲਣ ਲਗ ਪਈ ਹੈ। ਸੂਬੇ ਵਿੱਚ ਪਿੱਛਲੇ 24 ਘੰਟਿਆਂ ਦੌਰਾਨ ਰਿਕਾਰਡ 51 ਮੌਤਾਂ ਹੋਈਆ ਹਨ, ਜਿਹੜੀਆਂ ਕਿ ਹੁਣ ਤੱਕ ਦੀਆਂ ਸਾਰੀਆ ਤੋਂ ਜਿਆਦਾ ਮੌਤਾਂ ਹਨ। ਇਥੋਂ ਤੱਕ ਕਿ ਦਿੱਲੀ ਨੂੰ ਛੱਡ ਕੇ ਉੱਤਰੀ ਭਾਰਤ ਵਿੱਚ ਇੱਕੋਂ ਦਿਨ ਇੰਨੀਆਂ ਜਿਆਦਾ ਮੌਤਾਂ ਕੋਰੋਨਾਂ ਦੇ ਨਾਲ ਕਦੇ ਵੀ ਨਹੀਂ ਹੋਈਆ। ਪੰਜਾਬ ਵਿੱਚ ਪਹਿਲਾਂ ਹਰ 1-2 ਘੰਟੇ ਦੌਰਾਨ ਇੱਕ ਮੌਤ ਹੋਣ ਦਾ ਸਮਾਚਾਰ ਮਿਲ ਰਿਹਾ ਸੀ ਪਰ ਪਿਛਲੇ 24 ਘੰਟਿਆਂ ‘ਚ ਤਾਂ ਸਾਰੇ ਰਿਕਾਰਡ ਟੁੱਟਦੇ ਹੋਏ ਹਰ 1 ਘੰਟੇ ਵਿੱਚ 2 ਤੋਂ ਜਿਆਦਾ ਮੌਤਾਂ ਹੋਈਆਂ ਹਨ।

ਮੌਤਾਂ ਦੇ ਨਾਲ ਹੀ ਸੋਮਵਾਰ ਨੂੰ ਰਿਕਾਰਡ 1492 ਨਵੇਂ ਕੇਸ ਵੀ ਮਿਲੇ ਹਨ, ਜਿਹੜੇ ਕਿ ਹੁਣ ਤੱਕ 24 ਘੰਟੇ ਵਿੱਚ ਮਿਲਣ ਵਾਲੇ ਸਾਰਿਆ ਤੋਂ ਜਿਆਦਾ ਕੇਸ ਹਨ। ਪੰਜਾਬ ਵਿੱਚ ਲੁਧਿਆਣਾ ਅਤੇ ਜਲੰਧਰ ਸਣੇ ਪਟਿਆਲਾ ‘ਚ ਬਿਮਾਰੀ ਸਭ ਤੋਂ ਜ਼ਿਆਦਾ ਕਹਿਰ ਢਾਹ ਰਹੀ ਹੈ। ਇਨਾਂ ਤਿੰਨਾ ਜਿਲੇ ਵਿੱਚ ਹੀ ਸਾਰੀਆ ਤੋਂ ਜਿਆਦਾ ਕੇਸ ਆ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਹੋਈਆਂ 51 ਮੌਤਾਂ ਵਿੱਚ ਲੁਧਿਆਣਾ ‘ਚ 14, ਅੰਮ੍ਰਿਤਸ਼ਰ ‘ਚ 2, ਬਰਨਾਲਾ ‘ਚ 1, ਬਠਿੰਡਾ ‘ਚ 3, ਫਰੀਦਕੋਟ ਵਿਖੇ 1, ਫਤਿਹਗੜ ਸਾਹਿਬ ‘ਚ 3, ਫਿਰੋਜ਼ਪੁਰ ‘ਚ 3, ਗੁਰਦਾਸਪੁਰ ‘ਚ 1, ਹੁਸ਼ਿਆਰਪੂਰ ‘ਚ 1, ਜਲੰਧਰ ‘ਚ 5, ਕਪੂਰਥਲਾ ‘ਚ 1, ਮੋਗਾ ‘ਚ 1, ਮੁਹਾਲੀ ‘ਚ 1, ਐਸਬੀਐਸ ਨਗਰ ‘ਚ 2, ਪਠਾਨਕੋਟ ‘ਚ 1, ਪਟਿਆਲਾ ‘ਚ 6, ਸੰਗਰੂਰ ‘ਚ 2 ਅਤੇ ਤਰਨਤਾਰਨ ‘ਚ 3 ਸ਼ਾਮਲ ਹਨ।

ਨਵੇ ਆਏ 1492 ਕੇਸ ਵਿੱਚ ਲੁਧਿਆਣਾ ਤੋਂ 220, ਜਲੰਧਰ ਤੋਂ 298, ਪਟਿਆਲਾ ਤੋਂ 130, ਅੰਮ੍ਰਿਤਸਰ ਤੋਂ 50, ਸੰਗਰੂਰ ਤੋਂ 25, ਮੁਹਾਲੀ ਤੋਂ 65, ਗੁਰਦਾਸਪੁਰ ਤੋਂ 36, ਹੁਸ਼ਿਆਰਪੁਰ ਤੋਂ 1, ਫਿਰੋਜਪੁਰ ਤੋਂ 153, ਪਠਾਨਕੋਟ 8, ਤਰਨਤਾਰਨ ਤੋਂ 1, ਬਠਿੰਡਾ ਤੋਂ 153, ਮਾਨਸਾ ਤੋਂ 12, ਮੋਗਾ ਤੋਂ 91, ਐਸਬੀਐਸ ਨਗਰ ਤੋਂ 19, ਫਰੀਦਕੋਟ ਤੋਂ 32, ਫਾਜਿਲਕਾ ਤੋਂ 21, ਕਪੂਰਥਲਾ ਤੋਂ 16, ਰੋਪੜ ਤੋਂ 55, ਮੁਕਸਤਰ ਤੋਂ 38, ਬਰਨਾਲਾ ਤੋਂ 62 ਅਤੇ ਮਾਨਸਾ ਤੋਂ 6 ਸ਼ਾਮਲ ਹਨ।

Corona

ਇਥੇ ਹੀ ਠੀਕ ਹੋਣ ਵਾਲੇ 749 ਵਿੱਚ ਲੁਧਿਆਣਾ ਤੋਂ 151, ਜਲੰਧਰ ਤੋਂ 212, ਸੰਗਰੂਰਤ ੋਂ 26, ਮੁਹਾਲੀ ਤੋਂ 21, ਹੁਸਿਆਰਪੁਰ ਤੋਂ 49, ਗੁਰਦਾਸਪੁਰ ਤੋਂ 57, ਫਿਰੋਜਪੁਰ ਤੋਂ 9, ਪਠਾਨਕੋਟ ਤੋਂ 17, ਬਠਿੰਡਾ ਤੋਂ 86, ਫਤਿਹਗੜ ਸਾਹਿਬ ਤੋਂ 25, ਮੋਗਾ ਤੋਂ 4, ਐਸਬੀਐਸ ਨਗਰ ਤੋਂ 26, ਫਾਜਿਲਕਾ ਤੋਂ 23, ਮੁਕਤਸਰ ਤੋਂ 5, ਬਰਨਾਲਾ ਤੋਂ 31 ਅਤੇ ਮਾਨਸਾ ਤੋਂ 7 ਸ਼ਾਮਲ ਹਨ। ਇਸ ਨਾਲ ਹੀ ਹੁਣ ਪੰਜਾਬ ਵਿੱਚ 32695 ਕੁਲ ਕੋਰੋਨਾ ਪੀੜਤ ਹੋ ਗਏ ਹਨ, ਇਨਾਂ ਵਿੱਚੋਂ 20180 ਠੀਕ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਗਏ ਹਨ ਤਾਂ ਕੋਰੋਨਾ ਦੀ ਜੰਗ ਵਿੱਚ 862 ਮੌਤਾਂ ਹੋ ਗਈਆਂ ਹਨ। ਹੁਣ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਇਕਾਂਤਵਾਸ ਵਿੱਚ 11653 ਐਕਟਿਵ ਕੇਸ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.