ਕੋਰੋਨਾ ਮਹਾਂਮਾਰੀ ‘ਚ ਹਿੱਕ ਡਾਹ ਕੇ ਖੜ੍ਹਣ ਵਾਲੇ ਡੇਰਾ ਪ੍ਰੇਮੀਆਂ ਦਾ ਪੰਜਾਬ ਸਰਕਾਰ ਵੱਲੋਂ ਸਨਮਾਨ

ਵੱਡੀ ਗਿਣਤੀ ਡੇਰਾ ਪ੍ਰੇਮੀਆਂ ਨੂੰ ਦਿੱਤੇ ਪ੍ਰਸ਼ੰਸਾ ਪੱਤਰ

ਸੰਗਰੂਰ, (ਗੁਰਪ੍ਰੀਤ ਸਿੰਘ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ‘ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਾਨਵਤਾ ਦੀ ਸੇਵਾ ਵਿੱਚ ਦਿਨੋਂ-ਦਿਨ ਤਰੱਕੀਆਂ ਕਰ ਰਹੇ ਹਨ ਇਸ ਮਾਨਵਤਾ ਭਲਾਈ ਦੀ ਸੇਵਾ ਨੂੰ ਪ੍ਰਮਾਣਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਵੱਡੀ ਗਿਣਤੀ ਡੇਰਾ ਪ੍ਰੇਮੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਹੋਏ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਡੇਰਾ ਪ੍ਰੇਮੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਨਿਭਾਈ ਗਈ

ਅੱਜ ਪੁਲਸ ਲਾਈਨਜ਼ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਕੋਵਿਡ 19 ਦੇ ਕਰਕੇ ਜਿੱਥੇ ਲੋਕ ਆਪੋ ਆਪਣੇ ਘਰਾਂ ਵਿੱਚ ਬੰਦ ਸਨ ਅਤੇ ਅਜਿਹੇ ਸਮੇਂ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਵੱਡੇ ਪੱਧਰ ‘ਤੇ ਮਾਨਵਤਾ ਭਲਾਈ ਦੀ ਸੇਵਾ ਕੀਤੀ ਗਈ ਸਰਕਾਰੀ ਹਪਸਤਾਲ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਵੱਡੇ ਪੱਧਰ ਤੇ ਖੂਨਦਾਨ ਕੀਤਾ ਗਿਆ ਡੇਰਾ ਪ੍ਰੇਮੀਆਂ ਦੇ ਇਸ ਜਜ਼ਬੇ ਨੂੰ ਵੇਖਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ
ਜ਼ਿਲ੍ਹਾ ਪੱਧਰ ਦੇ ਸਮਾਗਮ ਵਿੱਚ ਸਨਮਾਨਿਤ ਹੋਣ ਉਪਰੰਤ ਗੱਲਬਾਤ ਕਰਦਿਆਂ ਮਹਿਲਾਂ ਚੌਕ ਦੇ ਪ੍ਰੇਮੀ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਅਨੁਸਾਰ ਹੀ ਉਨ੍ਹਾਂ ਅੰਦਰ ਸਮਾਜ ਸੇਵਾ ਦਾ ਫੁਰਨਾ ਫੁੱਟਦਾ ਹੈ

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਸਮੂਹ ਬਲਾਕਾਂ ਦੀ ਸਾਧ ਸੰਗਤ ਵੱਲੋਂ ਕੋਵਿਡ 19 ਦੇ ਚਲਦਿਆਂ ਸੈਂਕੜੇ ਯੂਨਿਟ ਖੂਨਦਾਨ ਕੀਤਾ, ਲੋੜਵੰਦਾਂ ਨੂੰ ਰਾਸ਼ਨ ਵੰਡਿਆ, ਬਿਮਾਰਾਂ ਦਾ ਇਲਾਜ ਕਰਵਾਇਆ, ਘਰ ਪਾ ਕੇ ਦਿੱਤੇ ਗਏ ਆਦਿ ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹਾ ਸੰਗਰੂਰ ਦੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਨ੍ਹਾਂ ਦੀ ਮਾਨਵਤਾ ਭਲਾਈ ਨੂੰ ਸਤਿਕਾਰਿਆ ਹੈ ਇਸ ਮੌਕੇ ਡੇਰਾ ਪ੍ਰੇਮੀ ਰਾਜਿੰਦਰ ਕਾਲੜਾ ਇੰਸਾਂ, ਕ੍ਰਿਸ਼ਨ ਥਰੇਜਾ ਇੰਸਾਂ,  ਸ਼ੇਰ ਸਿੰਘ ਬਾਲੀਆਂ ਇੰਸਾਂ, ਰਵੀ ਗੁਰਮਾ ਸ਼ੇਰਪੁਰ, ਬਿੱਟੂ ਸ਼ੇਰਪੁਰ, ਰਿਪਨ ਇੰਸਾਂ ਰਿੰਪਾ ਤੋਂ ਇਲਾਵਾ ਵੱਡੀ ਗਿਣਤੀ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮੌਜ਼ੂਦ ਸਨ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.