ਕੋਰੋਨਾ ਅੱਗੇ ਹਾਰ ਰਹੀ ਐ ਜਿੰਦਗੀ, ਪੰਜਾਬ ‘ਚ 700 ਤਾਂ ਲੁਧਿਆਣਾ ‘ਚ 200 ਮੌਤਾਂ ਦਾ ਅੰਕੜਾ ਪਾਰ

Corona Active

ਪਿਛਲੇ 24 ਘੰਟੇ ਵਿੱਚ 36 ਮੌਤਾਂ ਤਾਂ 1035 ਆਏ ਨਵੇ ਕੇਸ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਅੱਗੇ ਜਿੰਦਗੀ ਹਾਰਦੀ ਨਜ਼ਰ ਆ ਰਹੀਂ ਹੈ। ਸੂਬੇ ਵਿੱਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ 700 ਪਾਰ ਹੋ ਗਿਆ ਹੈ, ਜਦੋਂ ਕਿ ਸਿਰਫ਼ ਲੁਧਿਆਣਾ ਵਿਖੇ ਹੀ 200 ਮੌਤਾਂ ਹੋ ਗਈਆ ਹਨ, ਜਿਹੜਾ ਕਿ ਕੁੱਲ ਮੌਤਾਂ ਦਾ ਤੀਜ਼ੇ ਹਿੱਸੇ ਦੇ ਬਰਾਬਰ ਹੈ। ਸੂਬੇ ਵਿੱਚ ਹੁਣ ਹਰ 2 ਘੰਟਿਆ ਮਗਰੋ 36 ਮੌਤਾਂ ਹੋ ਰਹੀਆ ਹਨ, ਜਦੋਂ ਕਿ ਹਰ ਘੰਟੇ 45 ਨਵੇਂ ਕੇਸ ਅਤੇ ਡੇਢ ਮਿੰਟ ਵਿੱਚ ਇੱਕ ਨਵਾਂ ਕੇਸ ਆ ਰਿਹਾ ਹੈ।

ਪੰਜਾਬ ਵਿੱਚ ਮੌਤਾਂ ਗੁਆਢੀਂ ਸੂਬਿਆ ਨਾਲੋਂ ਕਾਫ਼ੀ ਜਿਆਦਾ ਹੋ ਰਹੀਆ ਹਨ, ਜਿਹੜਾ ਕਿ ਪੰਜਾਬ ਲਈ ਕਾਫ਼ੀ ਜਿਆਦਾ ਖ਼ਤਰਾ ਵੀ ਨਜਰ ਆ ਰਿਹਾ ਹੈ। ਪਿਛਲੇ 24 ਘੰਟਿਆੇ ਦੌਰਾਨ ਹੋਈਆਂ 36 ਮੌਤਾਂ ਵਿੱਚ ਲੁਧਿਆਣਾ ਤੋਂ 13, ਜਲੰਧਰ ਤੋਂ 5, ਕਪੂਰਥਲਾ, ਸੰਗਰੂਰ ਅਤੇ ਮੁਹਾਲੀ ਤੋਂ 3-3, ਪਟਿਆਲਾ ਅਤੇ ਰੋਪੜ ਤੋਂ 2-2, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੋਪੜ ਤੋਂ 1-1 ਦੀ ਮੌਤ ਹੋਣ ਦਾ ਸਮਾਚਾਰ ਮਿਲ ਰਿਹਾ ਹੈ।

ਨਵੇਂ ਆਏ 1035 ਕੇਸਾਂ ਵਿੱਚ ਲੁਧਿਆਣਾ ਤੋਂ 222, ਜਲੰਧਰ ਤੋਂ 176, ਪਟਿਆਲਾ ਤੋਂ 140, ਅੰਮ੍ਰਿਤਸਰ ਤੋਂ 41, ਸੰਗਰੂਰ ਤੋਂ 24, ਮੁਹਾਲੀ ਤੋਂ 88, ਹੁਸ਼ਿਆਰਪੁਰ ਤੋਂ 2, ਗੁਰਦਾਸਪੁਰ ਤੋਂ 2, ਫਿਰੋਜ਼ਪੁਰ ਤੋਂ 66, ਪਠਾਨਕੋਟ ਤੋਂ 1, ਤਰਨਤਾਰਨ ਤੋਂ 7, ਬਠਿੰਡਾ ਤੋਂ 79, ਫਤਿਹਗੜ ਸਾਹਿਬ ਤੋਂ 43, ਮੋਗਾ ਤੋਂ 21, ਐਸਬੀਐਸ ਨਗਰ ਤੋਂ 17, ਫਰੀਦਕੋਟ ਤੋਂ 32, ਫਾਜਿਲਕਾ ਤੋਂ 5, ਕਪੂਰਥਲਾ ਤੋਂ 19, ਰੋਪੜ ਤੋਂ 10, ਮੁਕਤਸਰ ਤੋਂ 15, ਬਰਨਾਲਾ ਤੋਂ 13 ਅਤੇ ਮਾਨਸਾ ਤੋਂ 12 ਸ਼ਾਮਲ ਹਨ।

 ਠੀਕ ਹੋਣ ਵਾਲੇ 627 ਵਿੱਚ ਲੁਧਿਆਣਾ ਤੋਂ 160, ਅੰਮ੍ਰਿਤਸਰ ਤੋਂ 72, ਸੰਗਰੂਰ ਤੋਂ 23, ਹੁਸਿਆਰਪੁਰ ਤੋਂ 15, ਗੁਰਦਾਸਪੁਰ ਤੋਂ 23, ਫਿਰੋਜ਼ਪੁਰ ਤੋਂ 70, ਪਠਾਨਕੋਟ ਤੋਂ 11, ਤਰਨਤਾਰਨ ਤੋਂ 55, ਫਤਿਗਹੜ ਸਾਹਿਬ ਤੋਂ 15, ਮੋਗਾ ਤੋਂ 83, ਐਸਬੀਐਸ ਨਗਰ ਤੋਂ 2, ਫਾਜਿਲਕਾ ਤੋਂ 5, ਕਪੂਰਥਲਾ ਤੋਂ 26, ਰੋਪੜ ਤੋਂ 36, ਮੁਕਤਸਰ ਤੋਂ 14, ਬਰਨਾਲਾ ਤੋਂ 4 ਅਤੇ ਮਾਨਸਾ ਤੋਂ 13 ਸ਼ਾਮਲ ਹਨ।
ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 27939 ਹੋ ਗਈ ਹੈ, ਜਿਸ ਵਿੱਚੋਂ 17839 ਠੀਕ ਹੋ ਗਏ ਹਨ ਅਤੇ 706 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 9391 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ