ਪਾਕਿ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ
ਸਾਊਥੈਮਪਟਨ। ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇੰਗਲੈਂਡ ਨੇ ਆਪਣੀ ਖੇਡ ਇਲੈਵਨ ਵਿਚ ਦੋ ਬਦਲਾਅ ਕੀਤੇ ਹਨ। ਆਲਰਾਊਂਡਰ ਬੇਨ ਸਟੋਕਸ ਦੀ ਜਗ੍ਹਾ ਜੈਕ ਕਰੋਲੀ ਅਤੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੀ ਜਗ੍ਹਾ ਸੈਮ ਕੈਰੇਨ ਨੂੰ ਲਿਆ ਗਿਆ ਹੈ। ਪਾਕਿਸਤਾਨ ਦੀ ਟੀਮ ਨੇ ਸ਼ਾਦਾਬ ਖਾਨ ਦੀ ਜਗ੍ਹਾ ਫਵਾਦ ਆਲਮ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਦਿੱਤਾ ਹੈ। ਪਾਕਿਸਤਾਨੀ ਬੱਲੇਬਾਜ਼ ਫਵਾਦ ਆਲਮ ਨੂੰ 11 ਸਾਲ ਬਾਅਦ ਪਲੇਅ ਇਲੈਵਨ ਵਿੱਚ ਜਗ੍ਹਾ ਮਿਲੀ ਹੈ। ਉਸਨੇ ਆਖਰੀ ਵਾਰ 2009 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਇੱਕ ਟੈਸਟ ਮੈਚ ਖੇਡਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ