ਰਾਹਤ ਭਰਿਆ ਨਹੀਂ ਰਿਹਾ ਮੰਗਲ ਨਹੀਂ ਹੋਇਆ ਮੰਗਲਮਈ, ਮੁੜ ਆਏ 1002 ਕੇਸ

Corona Active

ਲੁਧਿਆਣਾ ਵਿਖੇ ਕੋਰੋਨਾ ਦਾ ਕਹਿਰ ਜਾਰੀ, ਸਰਕਾਰ ਲਈ ਚਿੰਤਾ ਬਣਿਆ ਲੁਧਿਆਣਾ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਲਈ ਮੰਗਲਵਾਰ ਰਾਹਤ ਭਰਿਆ ਨਹੀਂ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆ ਰਹੇ ਵੱਧ ਕੇਸ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਵੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆਈ। ਇੱਕ ਵਾਰ ਫਿਰ ਹਜ਼ਾਰ ਤੋਂ ਜਿਆਦਾ 1002 ਨਵੇ ਕੇਸ ਆਏ ਹਨ। ਮੌਤ ਦੇ ਅੰਕੜੇ ਵੀ ਦਿਨੋ ਦਿਨ ਵੱਧ ਰਹੇ ਹਨ। ਪੰਜਾਬ ਵਿੱਚ ਬੀਤੇ 24 ਘੰਟੇ ਦੌਰਾਨ 32 ਮੌਤਾਂ ਹੋਣ ਦਾ ਸਮਾਚਾਰ ਮਿਲ ਰਿਹਾ ਹੈ। ਲੁਧਿਆਣਾ ਵਿਖੇ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਲੁਧਿਆਣਾ ਦੇ ਕਾਰਨ ਹੀ ਰੋਜ਼ਾਨਾ ਪੰਜਾਬ ਦੀ ਗਿਣਤੀ ਆਮ ਦਿਨਾਂ ਨਾਲੋਂ ਜਿਆਦਾ ਵੱਧ ਰਹੀਂ ਹੈ। ਇੱਥੇ ਹਰ 3-4 ਦਿਨਾਂ ਵਿੱਚ ਹੀ ਇੱਕ ਹਜ਼ਾਰ ਤੋਂ ਜਿਆਦਾ ਕੇਸ ਆ ਰਹੇ ਹਨ ਅਤੇ ਹਰ 2-3 ਘੰਟੇ ਬਾਅਦ ਇੱਕ ਮੌਤ ਹੋ ਰਹੀ ਹੈ।

ਮੰਗਲਵਾਰ ਨੂੰ ਆਏ ਨਵੇ ਕੇਸ ਵਿੱਚ ਲੁਧਿਆਣਾ ਵਿੱਚ 252, ਅੰਮ੍ਰਿਤਸਰ ਤੋਂ 118, ਪਟਿਆਲਾ ਤੋਂ 118, ਜਲੰਧਰ ਤੋਂ 54, ਮੁਹਾਲੀ ਤੋਂ 83, ਹੁਸ਼ਿਆਰਪੁਰ ਤੋਂ 77, ਪਠਾਨਕੋਟ ਤੋਂ 64, ਸੰਗਰੂਰ ਤੋਂ 15, ਗੁਰਦਾਸਪੁਰ ਤੋਂ 13, ਫਿਰੋਜ਼ਪੁਰ ਤੋਂ 20, ਤਰਨਤਾਰਨ ਤੋਂ 3, ਬਠਿੰਡਾ ਤੋਂ 38, ਫਤਿਹਗੜ ਸਾਹਿਬ ਤੋਂ 9, ਮੋਗਾ ਤੋਂ 16, ਐਸ.ਬੀ.ਐਸ. ਨਗਰ ਤੋਂ 16, ਫਰੀਦਕੋਟ ਤੋਂ 15, ਫਾਜਿਲਕਾ ਤੋਂ 3, ਕਪੂਰਥਲਾ ਤੋਂ 36, ਰੋਪੜ ਤੋਂ 4, ਮੁਕਤਸਰ ਤੋਂ 5, ਬਰਨਾਲਾ ਤੋਂ 9 ਅਤੇ ਮਾਨਸਾ ਤੋਂ 34 ਸ਼ਾਮਲ ਹਨ।

Corona

ਇਥੇ ਹੀ 32 ਮੌਤਾਂ ਵਿੱਚ ਅੰਮ੍ਰਿਤਸਰ ਤੋਂ 3, ਬਠਿੰਡਾ ਤੋਂ 1, ਗੁਰਦਾਸਪੁਰ ਤੋਂ 1, ਜਲੰਧਰ ਤੋਂ 3, ਕਪੂਰਥਲਾ ਤੋਂ 1, ਲੁਧਿਆਣਾ ਤੋਂ 11, ਮੁਹਾਲੀ ਤੋਂ 3, ਮੁਕਤਸਰ ਤੋਂ 1, ਪਟਿਆਲਾ ਤੋਂ 3, ਸੰਗਰੂਰ ਤੋਂ 4 ਅਤੇ ਤਰਨਤਾਰਨ ਤੋਂ 1 ਸਾਮਲ ਹਨ। ਠੀਕ ਹੋਣ ਵਾਲੇ 1055 ਵਿੱਚ ਲੁਧਿਆਣਾ ਤੋਂ 516, ਜਲੰਧਰ ਤੋਂ 262, ਅੰਮ੍ਰਿਤਸਰ ਤੋਂ 49, ਸੰਗਰੂਰ ਤੋਂ 60, ਮੁਹਾਲੀ ਤੋਂ 36, ਗੁਰਦਾਸਪੁਰ ਤੋਂ 18, ਫਿਰੋਜ਼ਪੁਰ ਤੋਂ 22, ਪਠਾਨਕੋਟ ਤੋਂ 5, ਫਤਿਹਗੜ ਸਾਹਿਬ ਤੋਂ 17, ਮੋਗਾ ਤੋਂ 10 ਐਸਬੀਐਸ ਨਗਰ ਤੋਂ 28, ਫਾਜਿਲਕਾ ਤੋਂ 26, ਮੁਕਤਸਰ ਤੋਂ 1 ਅਤੇ ਬਰਨਾਲਾ ਤੋਂ 5 ਸਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 25889 ਹੋ ਗਈ ਹੈ, ਜਿਸ ਵਿੱਚੋਂ 16790 ਠੀਕ ਹੋ ਗਏ ਹਨ ਅਤੇ 636 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 8463 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ