ਪੰਜਾਬ ਵਿੱਚ ਮੌਤਾਂ ਦਾ ਅੰਕੜਾ 600 ਨੂੰ ਹੋਇਆ ਪਾਰ
ਪਟਿਆਲਾ ਤਿੰਨ ਹਜ਼ਾਰੀ ਹੋਣ ਕੰਡੇ ਪੁੱਜਾ
ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਮਹਾਂਮਾਰੀ ਦੌਰਾਨ ਇੱਕ ਹਜ਼ਾਰੀ ਪਾਰੀ ਪਿਛਲੇ ਕੁਝ ਦਿਨਾਂ ਤੋਂ ਹੀ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਵੀ ਇੱਕ ਹਜ਼ਾਰ ਦੇ ਨੇੜੇ 988 ਕੇਸ ਮੁੜ ਤੋਂ ਪੰਜਾਬ ਵਿੱਚ ਆਏ ਹਨ। ਲਗਾਤਾਰ ਹਜ਼ਾਰ ਦੇ ਨੇੜੇ ਆਏ ਕੇਸ ਦੇ ਚਲਦੇ ਪੰਜਾਬ ਵਿੱਚ ਕੋਰੋਨਾ ਮਰੀਜ਼ਾ ਦੀ ਗਿਣਤੀ ਵਿੱਚ ਲਗਾਤਾਰ ਕਾਫ਼ੀ ਜਿਆਦਾ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਇਸ ਸਮੇਂ ਕੋਰੋਨਾ ਦੇ ਮਾਮਲੇ 25 ਹਜ਼ਾਰ ਦੇ ਨੇੜੇ ਪੁੱਜ ਗਏ ਹਨ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਜਿਲਾ ਪਟਿਆਲਾ ਤਿੰਨ ਹਜ਼ਾਰੀ ਹੋਣ ਦੇ ਕੰਢੇ ਪੁੱਜ ਗਿਆ ਹੈ। ਇਸ ਦੇ ਨਾਲ ਹੀ ਹਰ ਘੰਟੇ ਹੋ ਰਹੀ ਇੱਕ ਮੌਤ ਵਿੱਚ ਵੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀਂ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ 20 ਤੋਂ ਜਿਆਦਾ ਹੀ ਮੌਤਾਂ ਪੰਜਾਬ ਵਿੱਚ ਹੋ ਰਹੀਆ ਹਨ।
ਸੋਮਵਾਰ ਨੂੰ ਆਏ ਨਵੇਂ 988 ਕੇਸਾਂ ਵਿੱਚ ਲੁਧਿਆਣਾ ਤੋਂ 246, ਪਟਿਆਲਾ ਤੋਂ 198, ਜਲੰਧਰ ਤੋਂ 156, ਸੰਗਰੂਰ ਤੋਂ 60, ਅੰਮ੍ਰਿਤਸਰ ਤੋਂ 32, ਮੁਹਾਲੀ ਤੋਂ 59, ਹੁਸ਼ਿਆਰਪੁਰ ਤੋਂ 28, ਗੁਰਦਾਸਪੁਰ ਤੋਂ 37, ਫਿਰੋਜ਼ਪੁਰ ਤੋਂ 6, ਤਰਨਤਾਰਨ ਤੋਂ 13, ਬਠਿੰਡਾ ਤੋਂ 24, ਫਤਹਿਗੜ ਸਾਹਿਬ ਤੋਂ 15, ਮੋਗਾ ਤੋਂ 6, ਐਸਬੀਐਸ ਨਗਰ ਤੋਂ 14, ਫਰੀਦਕੋਟ ਤੋਂ 25, ਫਾਜਿਲਕਾ ਤੋਂ 14, ਕਪੂਰਥਲਾ ਤੋਂ 6, ਰੋਪੜ ਤੋਂ 5, ਮੁਕਤਸਰ ਤੋਂ 10, ਬਰਨਾਲਾ ਤੋਂ 23 ਅਤੇ ਮਾਨਸਾ ਤੋਂ 11 ਸ਼ਾਮਲ ਹਨ। ਇਥੇ ਹੀ 20 ਮੌਤਾਂ ਵਿੱਚ ਪਟਿਆਲਾ ਤੋਂ 7, ਲੁਧਿਆਣਾ ਤੋਂ 6, ਜਲੰਧਰ ਤੋਂ 3, ਫਿਰੋਜਪੁਰ ਤੋਂ 2, ਮੋਗਾ ਤੋਂ 1 ਅਤੇ ਮੁਹਾਲੀ ਤੋਂ 1 ਸ਼ਾਮਲ ਹੈ।
ਇਸ ਨਾਲ ਹੀ ਠੀਕ ਹੋਣ ਵਾਲੇ 416 ਵਿੱਚ ਪਟਿਆਲਾ ਤੋਂ 216, ਫਿਰੋਜਪੁਰ ਤੋਂ 24, ਅੰਮ੍ਰਿਤਸਰ ਤੋਂ 38, ਹੁਸ਼ਿਆਰਪੁਰ ਤੋਂ 22, ਗੁਰਦਾਸਪੁਰ ਤੋਂ 24, ਪਠਾਨਕੋਟ ਤੋਂ 28, ਬਠਿੰਡਾ ਤੋਂ 28, ਮੋਗਾ ਤੋਂ 25, ਮਾਨਸਾ ਤੋਂ 5, ਬਰਨਾਲਾ ਤੋਂ 5 ਅਤੇ ਮੁਕਤਸਰ ਤੋਂ 1 ਸ਼ਾਮਲ ਹੈ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 24889 ਹੋ ਗਈ ਹੈ, ਜਿਸ ਵਿੱਚੋਂ 15735 ਠੀਕ ਹੋ ਗਏ ਹਨ ਅਤੇ 604 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 8550 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ