1 ਲੱਖ ਕਰੋੜ ਰੁਪਏ ਦੀ ਵਿੱਤੀ ਪੋਸ਼ਣ ਦੀ ਸ਼ੁਰੂਆਤ (PM Kisan)
ਮੋਦੀ ਨੇ ਕਿਸਾਨਾਂ ਨੂੰ ਹਲ਼ ਛਠ ਦੀਆਂ ਦਿੱਤੀਆਂ ਵਧਾਈਆਂ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 8.5 ਕਰੋੜ ਕਿਸਾਨਾ ਦੇ ਖਾਤਿਆਂ ‘ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐਮ ਕਿਸਾਨ) ਯੋਜਨਾ ਤਹਿਤ 2 ਹਜ਼ਾਰ ਰੁਪਏ ਦੀ ਛੇਵੀਂ ਕਿਸਤ ਜਾਰੀ ਕੀਤੀ ਹੈ। 8.55 ਕਰੋੜ ਕਿਸਾਨ ਕਿਸਾਨਾਂ ਦੇ ਖਾਤਿਆਂ ‘ਚ 17 ਹਜ਼ਾਰ ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਇੱਕ ਲੱਖ ਕਰੋੜ ਰੁਪਏ ਦੀ ਵਿੱਤੀ ਪੋਸ਼ਣ ਸਹੂਲਤ ਦੀ ਸ਼ੁਰੂਆਤ ਕੀਤੀ। (PM Kisan)
ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਮੰਤਰਾਲੇ ਨੇ ਛੁੱਟੀ ਦਾ ਦਿਨ ਹੋਣ ਦੇ ਬਾਵਜ਼ੂਦ ਐਤਵਾਰ ਦਾ ਦਿਨ ਇਸ ਲਈ ਤੈਅ ਕੀਤਾ ਕਿ ਅੱਜ ਹਲ਼ ਛਠ ਹੈ, ਅੱਜ ਭਗਵਾਨ ਬਲਰਾਮ ਦਾ ਜਨਮ ਦਿਨ ਹੈ। ਕਿਸਾਨ ਬਲਰਾਮ ਜੀ ਦੀ ਪੂਜਾ ਕਰਦੇ ਹਨ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਹਲ ਛਠ ਦੀਆਂ ਵਧਾਈਆਂ ਦਿੰਦਾ ਹਾਂ। ਦੇਸ਼ ‘ਚ ਖੇਤੀ ਨਾਲ ਜੁੜੀਆਂ ਸਹੂਲਤਾਂ ਲਈ 1 ਲੱਖ ਕਰੋੜ ਰੁਪਏ ਦਾ ਫੰਡ ਲਾਂਚ ਕੀਤਾ ਗਿਆ ਹੈ। ਇਸ ਨਾਲ ਪਿੰਡ-ਪਿੰਡ ‘ਚ ਭੰਡਾਰਨ ਤੇ ਆਧੁਨਿਕ ਕੋਲਡ ਸਟੋਰਜ਼ ਤਿਆਰ ਕਰਨ ‘ਚ ਮੱਦਦ ਮਿਲੇਗੀ ਤੇ ਪਿੰਡਾਂ ‘ਚ ਰੁਜ਼ਗਾਰ ਪੈਦਾ ਹੋਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 8.5 ਕਰੋੜ ਕਿਸਾਨਾ ਦੇ ਖਾਤਿਆਂ ‘ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐਮ ਕਿਸਾਨ) ਯੋਜਨਾ ਤਹਿਤ 2 ਹਜ਼ਾਰ ਰੁਪਏ ਦੀ ਛੇਵੀਂ ਕਿਸਤ ਜਾਰੀ ਕੀਤੀ ਹੈ। 8.55 ਕਰੋੜ ਕਿਸਾਨ ਕਿਸਾਨਾਂ ਦੇ ਖਾਤਿਆਂ ‘ਚ 17 ਹਜ਼ਾਰ ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਇੱਕ ਲੱਖ ਕਰੋੜ ਰੁਪਏ ਦੀ ਵਿੱਤੀ ਪੋਸ਼ਣ ਸਹੂਲਤ ਦੀ ਸ਼ੁਰੂਆਤ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ