ਡੇਰਾ ਸ਼ਰਧਾਲੂਆਂ ਵੱਲੋਂ 4 ਹਸਪਤਾਲਾਂ 56 ਯੂਨਿਟ ਖੂਨਦਾਨ

ਕੋਰੋਨਾ ਕਾਰਨ ਖੂਨਦਾਨੀਆਂ ਦੇ ਨਾ ਆਉਂਣ ਕਾਰਨ ਬਲੱਡ ਬੈਂਕ ਕਰ ਰਹੇ ਖੂਨ ਦੀ ਕਮੀ ਦਾ ਸਾਹਮਣਾ : ਬੀਟੀਓ

ਲੁਧਿਆਣਾ, (ਰਘਬੀਰ ਸਿੰਘ/ਵਨਰਿੰਦਰ ਮਣਕੂ)। ਖੂਨ ਦੀ ਕਮੀ ਨਾਲ ਜੂਝ ਰਹੇ ਬਲੱਡ ਬੈਂਕਾਂ ਦੀ ਅਪੀਲ ਤੇ ਅੱਜ ਜ਼ਿਲਾ ਲੁਧਿਆਣਾ ਦੀ ਸ਼ਾਹ ਸਤਿਨਾਮ ਜੀ ਗ੍ਰੀਨਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਰੈਡ ਕਰਾਸ ਸਮੇਤ ਚਾਰ ਹਸਪਤਾਲਾਂ ਨੂੰ 56 ਯੂਨਿਟ ਖੂਨਦਾਨ ਕੀਤਾ। ਬਲੱਡ ਦੀ ਕਮੀ ਨਾਲ ਜੂਝ ਰਹੇ ਬਲੱਡ ਬੈਂਕਾਂ ਦੇ ਟਰਾਂਸਫਿਊਜ਼ਨ ਅਫਸਰਾਂ ਨੇ ਸੁਖ ਦਾ ਸਾਹ ਲੈਂਦਿਆਂ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਡੇਰਾ ਸ਼ਰਧਾਲੂਆਂ ਵਾਂਗ ਬਾਕੀ ਖੂਨਦਾਨੀਆਂ ਨੂੰ ਵੀ ਖੂਨਦਾਨ ਕਰਨ ਦੀ ਅਪੀਲ ਕੀਤੀ। ਅੱਜ ਡੇਰਾ ਸ਼ਰਧਾਲੂਆਂ ਨੇ ਰੈਡ ਕਰਾਸ ਨੂੰ 7, ਸਿਵਲ ਹਸਪਤਾਲ ਨੂੰ 14, ਸੀਐਮਸੀ ਹਸਪਤਾਲ ਨੂੰ 14 ਅਤੇ ਡੀਐਮਸੀ ਹਸਪਤਾਲ ਨੂੰ 21 ਯੂਨਿਟ ਖੂਨਦਾਨ ਕੀਤਾ।

ਟ੍ਰਿਯੂ ਬਲੱਡ ਪੰਪ ਵਜੋ ਜਾਣੇ ਜਾਂਦੇ ਡੇਰਾ ਸ਼ਰਧਾਲੂ ਅੱਜ ਸਾਰੇ ਜ਼ਿਲੇ ਦੇ ਬਲਾਕਾਂ ਵਿੱਚੋਂ ਸਵੇਰੇ ਤੋਂ ਹੀ ਉੱਕਤ ਹਸਪਤਾਲਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ। ਖੂਨਦਾਨ ਕਰਨ ਆਏ ਇਹਨਾਂ ਡੇਰਾ ਸ਼ਰਧਾਲੂਆਂ ਵਿੱਚ ਭੈਣਾਂ ਵੀ ਸ਼ਾਮਲ ਹੋਈਆਂ। ਵੱਖ ਵੱਖ ਹਸਪਤਾਲਾਂ ਵਿਖੇ ਮੌਜੂਦ 45 ਮੈਂਬਰ ਜਸਵੀਰ ਸਿੰਘ ਇੰਸਾਂ, 45 ਮੈਂਬਰ ਯੂਥ ਸੰਦੀਪ ਇੰਸਾਂ, 45 ਮੈਂਬਰ ਸਰਵਣ ਇੰਸਾਂ ਨੇ ਦੱਸਿਆ ਕਿ ਡੀਐਮਸੀ, ਸੀਐਮਸੀ ਹਸਪਤਾਲ, ਸਿਵਲ ਹਸਪਤਾਲ ਅਤੇ ਰੈਡ ਕਰਾਸ ਨੇ ਡੇਰਾ ਸ਼ਰਧਾਲੂਆਂ ਨੂੰ ਉਨਾਂ ਦੇ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਬਾਰੇ ਦੱਸਦਿਆਂ ਖੂਨਦਾਨ ਕਰਨ ਦੀ ਬੇਨਤੀ ਕੀਤੀ

ਇਸ ਮੌਕੇ ਸੀਐਮਸੀ ਹਸਪਤਾਲ ਵਿੱਚ 25 ਮੈਂਬਰ ਪੂਰਨ ਚੰਦ ਇੰਸਾਂ, 25 ਮੈਂਬਰ ਐਸ. ਪੀ. ਬੰਗੜ, ਖੂਨਦਾਨ ਸੰਮਤੀ ਦੇ ਰਣਜੀਤ ਭੰਡਾਰੀ ਇੰਸਾਂ, ਸਿਵਲ ਹਸਪਤਾਲ ਵਿੱਚ 25 ਮੈਂਬਰ ਹਰੀਸ਼ ਚੰਦਰ ਸ਼ੰਟਾ, 15 ਮੈਂਬਰ ਕ੍ਰਿਸ਼ਨ ਜੁਨੇਜਾ ਇੰਸਾਂ, 45 ਮੈਂਬਰ ਭੈਣ ਕ੍ਰਿਸ਼ਨਾ ਇੰਸਾਂ, ਲਛਮਣ ਲੱਕੀ ਇੰਸਾਂ ਅਤੇ ਖੂਨਦਾਨ ਸੰਮਤੀ ਦੇ ਜਗਜੀਤ ਇੰਸਾਂ, ਡੀਐਮਸੀ ਹਸਪਤਾਲ ਅਤੇ ਰੈਡ ਕਰਾਸ ਵਿੱਚ 15 ਮੈਂਬਰ ਕੁਲਦੀਪ ਇੰਸਾਂ, ਭੰਗੀਦਾਸ ਸੱਤਿਆ ਦੇਵ ਇੰਸਾਂ ਨੇ ਮੋਰਚਾ ਸੰਭਾਲਿਆ ਹੋਇਆ ਸੀ। ਇਸ ਮੌਕੇ ਹੋਰ ਵੀ ਸੇਵਾਦਾਰ ਹਾਜਰ ਸਨ।

ਡੇਰਾ ਸ਼ਰਧਾਲੂ ਕਾਰਨ ਥੈਲੇਸੀਮੀਆ ਅਤੇ ਕੈਂਸਰ ਵਰਗੇ ਰੋਗੀਆਂ ਦੇ ਇਲਾਜ ਹੋ ਰਿਹਾ : ਬੀਟੀਓ

ਡੀਐਮਸੀ ਹਸਪਤਾਲ ਦੇ ਬਲੱਡ ਟਰਾਂਸਫਿਊਜ਼ਨ ਅਫਸਰ (ਬੀਟੀਉ) ਡਾ. ਅਮਰਜੀਤ ਕੌਰ, ਰੈਡ ਕਰਾਸ ਦੇ ਬੀਟੀਉ ਨੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਕਾਰਨ ਉਹਨਾਂ ਦੇ ਹਸਪਤਾਲ ਰੁਟੀਨ ਵਿੱਚ ਆਉਂਣ ਵਾਲੇ ਥੈਲੇਸੀਮੀਆ ਅਤੇ ਕੈਂਸਰ ਰੋਗੀਆਂ ਦਾ ਇਲਾਜ ਸੰਭਵ ਹੋ ਰਿਹਾ ਹੈ। ਡਾ. ਅਮਰਜੀਤ ਕੌਰ ਨੇ ਕਿਹਾ ਕਿ ਡੇਰਾ ਸ਼ਰਧਾਲੂ ਕੈਂਸਰ ਅਤੇ ਥੈਲੇਸੀਮੀਆ ਦੇ ਜੀਵਨ ਦਾ ਅਧਾਰ ਬਣ ਹੋਏ ਹਨ। ਅੱਜ ਕੋਰੋਨਾ ਦੇ ਡੇਰ ਕਾਰਨ ਆਮ ਖੂਨਦਾਨੀ ਹਸਪਤਾਲੰ ਵਿੱਚ ਜਾਣ ਤੋਂ ਡਰਦਾ ਹੈ ਪ੍ਰੰਤੂ ਥੈਲੇਸੀਮੀਆ ਅਤੇ ਕੈਂਸਰ ਰੋਗੀਆਂ ਦਾ ਤਾਂ ਖੂਨ ਤੋਂ ਬਿਨਾ ਇਲਾਜ ਸੰਭਵ ਨਹੀਂ ਹੈ। ਲਾਕਡਾਊਨ ਦੌਰਾਨ ਲਗਾਤਾਰ ਡੇਰਾ ਸ਼ਰਧਾਲੂ ਘਰਾਂ ਵਿੱਚ ਨਿੱਕਲ ਕੇ ਵੱਡੀ ਗਿਣਤੀ ਵਿੱਚ ਖੂਨਦਾਨ ਕਰਦੇ ਆ ਰਹੇ ਹਨ। ਉਹ ਡੇਰਾ ਸ਼ਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।

ਰੈਡ ਕਰਾਸ ਦੇ ਡਾਕਟਰ ਨੇ ਕਿਹਾ ਕਿ ਕੋਰੋਨਾ ਕਾਰਨ ਬਲੱਡ ਬੈਂਕ ਖੂਨ ਦੀ ਕਮੀ ਨਾਲ ਦੋ ਚਾਰ ਹੋ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ੁਨਾਂ ਦੇ ਇੱਕ ਫੋਨ ਤੇ ਖੂਨਦਾਨ ਕਰਨ ਆ ਜਾਂਦੇ ਹਨ ਜਿਸ ਕਰਕੇ ਲਾਕਡਾਊਨ ਵਿੱਚ ਵੀ ਉਹ ਲੋਕਾਂ ਨੂੰ ਖੂਨ ਦੀ ਸਪਲਾਈ ਬਿਹਤਰ ਢੰਗ ਨਾਲ ਕਰਦੇ ਰਹੇ ਹਨ। ਡੇਰਾ ਸ਼ਰਧਾਲੂਆਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ