ਸਤਿਗੁਰੂ ਦੇ ਪਿਆਰ ‘ਚ  ਸਭ ਕੁਝ ਲੁਟਾਇਆ

  ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਆਪਣਾ ਬਹੁਤ ਹੀ ਸੁੰਦਰ ਕੋਟ ਉਤਾਰ ਕੇ ਦਿੱਤਾ ਉਸ ‘ਤੇ ਰੰਗ-ਬਿਰੰਗੇ ਸਿਤਾਰੇ ਲੱਗੇ ਹੋਏ ਸਨ ਉਹ ਬਹੁਤ ਹੀ ਕੀਮਤੀ ਕੋਟ ਸੀ। ਆਪ ਜੀ ਇਹ ਕੋਟ ਪਹਿਨ ਕੇ ਬਾਹਰ ਨਿੱਕਲੇ ਤਾਂ ਰਸਤੇ ਵਿੱਚ ਆਪ ਜੀ ਨੂੰ ਇੱਕ ਭਗਤ ਮਿਲਿਆ ਪੂਜਨੀਕ ਬਾਬਾ ਜੀ ਦੀ ਪ੍ਰਸੰਸਾ ਵਿੱਚ ਉਸ ਭਗਤ ਨੇ ਕਈ ਭਜਨ ਬੋਲੇ ਆਪ ਜੀ ਆਪਣੇ ਮੁਰਸ਼ਿਦ ਦੀ ਪ੍ਰਸੰਸਾ ਸੁਣ ਕੇ ਬਹੁਤ ਹੀ ਖੁਸ਼ ਹੋਏ ਆਪ ਜੀ?ਉਸ ਨੂੰ ਕੋਈ ਵੱਡਾ ਇਨਾਮ ਦੇਣਾ ਚਾਹੁੰਦੇ ਸਨ। ਉਸ ਸਮੇਂ ਆਪ ਜੀ ਨੇ ਆਪਣਾ ਕੋਟ ਉਤਾਰਿਆ ਤੇ ਉਸ ਫਕੀਰ ਨੂੰ ਪਹਿਨਾ ਦਿੱਤਾ ਕੁਝ ਵਿਅਕਤੀਆਂ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੂੰ ਆਪ ਜੀ ਦੀ ਸ਼ਿਕਾਇਤ ਕਰ ਦਿੱਤੀ ਕਿ ਜੋ ਕੋਟ ਆਪ ਜੀ ਨੇ ਮਸਤਾਨਾ ਸ਼ਾਹ ਬਲੋਚਿਸਤਾਨੀ ਨੂੰ ਦਿੱਤਾ ਸੀ। ਉਸ ਨੂੰ ਉਨ੍ਹਾਂ ਨੇ ਕਿਸੇ ਹੋਰ ਨੂੰ ਪਹਿਨਾ ਦਿੱਤਾ ਹੈ ਉਹ ਆਪ ਜੀ ਦੀ ਦਿੱਤੀ ਹੋਈ ਦਾਤ ਸੀ। ਉਨ੍ਹਾਂ ਨੇ ਉਸ ਕੋਟ ਦੀ ਕਦਰ ਨਹੀਂ ਕੀਤੀ।

ਪੂਜਨੀਕ ਬਾਬਾ ਜੀ ਨੇ ਉਸੇ ਸਮੇਂ ਆਪ ਜੀ ਨੂੰ ਬੁਲਾਇਆ ਤੇ ਪੁੱਛਿਆ, ”ਤੁਹਾਡਾ ਕੋਟ ਕਿੱਥੇ ਹੈ?” ਆਪ ਜੀ ਨੇ ਉੱਤਰ ਦਿੱਤਾ, ”ਮੈਂ ਕੋਟ ਪਹਿਨ ਕੇ ਬਾਹਰ ਜਾ ਰਿਹਾ ਸੀ, ਰਸਤੇ ਵਿੱਚ ਇੱਕ ਭਗਤ ਮਿਲਿਆ, ਉਹ ਆਪ ਜੀ ਦੀ ਪ੍ਰਸੰਸਾ ਵਿੱਚ ਭਜਨ ਬੋਲ ਰਿਹਾ ਸੀ, ਮੇਰੇ ਤੋਂ ਰਿਹਾ ਨਹੀਂ ਗਿਆ, ਮੇਰੇ ਕੋਲ ਦੇਣ ਲਈ ਕੋਟ ਤੋਂ ਇਲਾਵਾ ਹੋਰ ਕੁਝ ਨਹੀਂ ਸੀ, ਜੇਕਰ ਉਹ ਮੇਰੀ ਚਮੜੀ ਵੀ ਮੰਗਦਾ ਤਾਂ? ਮੈਂ ਉਤਾਰ ਕੇ ਦੇ ਦਿੰਦਾ” Àੁੱਥੇ ਖੜ੍ਹੇ ਉਹ ਲੋਕ ਮੁਰਸ਼ਿਦ ਦੇ ਪ੍ਰਤੀ ਬੇਹੱਦ ਭਾਵੁਕ ਕਰ ਦੇਣ ਵਾਲੇ ਸ਼ਬਦ ਆਪ ਜੀ ਦੇ ਪਵਿੱਤਰ ਮੁੱਖ ਤੋਂ ਸੁਣ ਕੇ ਅੰਦਰੋਂ ਕੰਬਣ ਲੱਗੇ ਪੂਜਨੀਕ ਬਾਬਾ ਜੀ ਨੇ ਫ਼ਰਮਾਇਆ, ”ਦੇਖੋ ਭਾਈ ਇਸ ਦੇ ਕੋਲ ਜੋ ਕੁਝ ਸੀ ਆਪਣੇ ਸਤਿਗੁਰੂ ਦੇ ਨਾਂਅ ‘ਤੇ ਇਸ ਨੇ ਕੁਰਬਾਨ ਕਰ ਦਿੱਤਾ ਹੈ ਕੋਈ! ਜੋ ਸਤਿਗੁਰੂ ਦੇ ਨਾਂਅ ‘ਤੇ ਇਸ ਤਰ੍ਹਾਂ ਆਪਣਾ ਸਭ ਕੁਝ ਵਾਰ ਦੇਵੇ?” ਸ਼ਿਕਾਇਤ ਕਰਨ ਵਾਲੇ ਕੁਝ ਵੀ ਨਾ ਬੋਲ ਸਕੇ ਪੂਜਨੀਕ ਬਾਬਾ ਜੀ ਆਪ ਜੀ ‘ਤੇ ਬਹੁਤ ਖੁਸ਼ ਸਨ ਉਹ ਆਪਣੀ ਮੌਜ ਵਿੱਚ ਆ ਕੇ ਆਪ ਜੀ ‘ਤੇ ਰਹਿਮਤਾਂ ਦੇ ਖਜ਼ਾਨੇ ਲੁਟਾਉਂਦੇ ਰਹਿੰਦੇ ਆਪ ਜੀ ਹਮੇਸ਼ਾ ਸਤਿਗੁਰੂ ਜੀ ਦੇ ਪ੍ਰੇਮ ਵਿੱਚ ਹੀ ਮਗਨ ਰਹਿੰਦੇ ਸਨ।

ਜਦੋਂ ਮਾਲਕ ਨਾਲ ਤਾਰ ਹੀ ਜੁੜ ਗਈ ਤਾਂ ਪਿੱਛੇ ਕੀ ਰਹਿ ਗਿਆ।

17 ਜੂਨ 1967 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਕੈਲੇ ਬਾਂਦਰ (ਅੱਜ-ਕੱਲ੍ਹ ਨਸੀਬਪੁਰਾ) ਜ਼ਿਲ੍ਹਾ ਬਠਿੰਡਾ ਵਿਖੇ ਸਤਿਸੰਗ ਫ਼ਰਮਾਉਣ ਪਧਾਰੇ ਸਾਰਾ ਪਿੰਡ ਸਤਿਸੰਗ ਦੀ ਖੁਸ਼ੀ ‘ਚ ਫੁੱਲਿਆ ਨਹੀਂ ਸਮਾ ਰਿਹਾ ਸੀ। ਇਸ ਪਿੰਡ ‘ਚ ਉਸ ਸਮੇਂ 317 ਵਿਅਕਤੀਆਂ ਨੂੰ ਆਪ ਜੀ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ। ਸਾਧ-ਸੰਗਤ ਦੇ ਪ੍ਰੇਮ ਤੇ ਨਾਮ ਸ਼ਬਦ ਲੈਣ ਵਾਲਿਆਂ ਦਾ ਉਤਸ਼ਾਹ ਵੇਖ ਕੇ ਪੂਜਨੀਕ ਪਰਮ ਪਿਤਾ ਜੀ ਬੇਅੰਤ ਖੁਸ਼ ਹੋਏ ਤੇ ਬਚਨ ਫ਼ਰਮਾਏ, ”ਬੇਟਾ, ਤੁਹਾਡੇ ਪਿੰਡ ਦਾ ਪਹਿਲਾ ਨੰਬਰ ਹੈ” ਪਰਮ ਪਿਤਾ ਜੀ ਨੇ ਪਿੰਡ ਬਾਰੇ ਬਚਨ ਫਰਮਾਏ, ”ਬੇਟਾ ਇਹ ਤਾਂ ਨਸੀਬਾਂ ਵਾਲਾ ਨੱਗਰ ਹੈ”। ਪਰਮ ਪਿਤਾ ਜੀ ਨੇ  ਸਤਿਸੰਗ ‘ਚ ਚੱਲ ਰਹੀ ਕੱਵਾਲੀ ‘ਚ ਇੱਕ ਹੋਰ ਤੁਕ ਜੋੜ ਦਿੱਤੀ- ‘ਪਿੰਡ ਤਰ ਗਿਆ। ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ’ ਇੱਕ ਪ੍ਰੇਮੀ ਨੇ ਪਰਮ ਪਿਤਾ ਜੀ ਅੱਗੇ ਬੇਨਤੀ ਕੀਤੀ, ”ਪਿਤਾ ਜੀ! ਸਾਡੀ ਪ੍ਰੇਮ ਰੂਪੀ ਤਾਰ ਆਪ ਜੀ ਦੇ ਚਰਨਾਂ ਨਾਲ ਹੀ ਜੁੜੀ ਰਹੇ!” ਪਰਮ ਪਿਤਾ ਜੀ ਨੇ ਫਰਮਾਇਆ, ”ਬੇਟਾ ਤੁਸੀਂ ਤਾਂ ਸਾਰਾ ਕੁਝ ਪਾ ਗਏ, ਜਦੋਂ ਤਾਰ ਹੀ ਮਾਲਕ ਨਾਲ ਜੁੜ ਗਈ ਤਾਂ ਪਿੱਛੇ ਕੀ ਰਹਿ ਗਿਆ” ਇਹ ਬਚਨ ਸੁਣ ਕੇ ਸਾਰੀ ਸਾਧ-ਸੰਗਤ ਨੱਚ ਉੱਠੀ।

13 ਦਿਨਾਂ ‘ਚ 33 ਸਤਿਸੰਗ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੁਨੀਆਂ ਨੂੰ ਪਰਮਾਤਮਾ ਦੇ ਸੱਚੇ ਨਾਮ ਨਾਲ ਜੋੜਨ ਲਈ ਆਪਣੇ ਸੁਖ-ਅਰਾਮ ਦੀ ਕਦੇ ਪ੍ਰਵਾਹ ਨਹੀਂ ਕੀਤੀ ਆਪ ਜੀ ਨੇ ਇੱਕ ਦਿਨ ‘ਚ ਤਿੰਨ-ਤਿੰਨ ਸਤਿਸੰਗ ਵੀ ਫ਼ਰਮਾਏ ਇੱਕ ਦਿਨ ‘ਚ 1200 ਕਿਲੋਮੀਟਰ ਤੋਂ ਵੱਧ ਸਫ਼ਰ ਕਰਕੇ ਔਖੇ ਰਸਤਿਆਂ ਵਾਲੇ ਇਲਾਕਿਆਂ ‘ਚ ਸਤਿਸੰਗ ਫ਼ਰਮਾਏ 1998 ‘ਚ ਆਪ ਜੀ ਨੇ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਇਲਾਕਿਆਂ ‘ਚ 13 ਦਿਨਾਂ ‘ਚ 33 ਸਤਿਸੰਗ ਫ਼ਰਮਾਏ ਆਪ ਜੀ ਪਿੰਡ-ਪਿੰਡ ਗਏ ਇਸ ਦੌਰਾਨ ਆਪ ਜੀ ਖੁੱਲ੍ਹੀਆਂ ਥਾਵਾਂ ‘ਤੇ ਲਾਏ ਗਏ ਤੰਬੂਆਂ?’ਚ ਰੁਕਦੇ ਰਹੇ, ਆਪ ਜੀ ਜਿੱਥੇ ਵੀ ਜਾਂਦੇ ਹਰ ਧਰਮ, ਜਾਤੀ, ਭਾਸ਼ਾ ਦੇ ਲੋਕ ਆਪ ਜੀ ਤੋਂ ਬੇਹੱਦ ਪ੍ਰਭਾਵਿਤ ਹੁੰਦੇ ਇਲਾਕੇ ‘ਚ ਮੁਸਲਿਮ ਭਾਈਚਾਰੇ ਦੇ ਲੋਕ ਆਪ ਜੀ ਦੇ ਪਿਆਰ ‘ਚ ਰੰਗੇ ਗਏ ਤੇ ਉਹਨਾਂ ਆਪ ਜੀ ਨੂੰ ਆਪਣੇ ਘਰ ਰੁਕਣ ਦੀ ਬੇਨਤੀ ਕੀਤੀ।

ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ

ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ੍ਰੀ ਜਲਾਲਆਣਾ ਸਾਹਿਬ ਵਿਖੇ ਆਪਣੇ ਖੇਤਾਂ ਦੀ ਸੰਭਾਲ ਤੇ ਨਿਗਰਾਨੀ ਖੁਦ ਕਰਦੇ ਸਨ। ਇੱਕ ਵਾਰ ਆਪ ਜੀ ਦੇ ਖੇਤ ‘ਚ ਛੋਲਿਆਂ ਦੀ ਫਸਲ ਦੀ ਚੋਰੀ ਹੋਣ ਲੱਗ ਪਈ ਪਰਮ ਪਿਤਾ ਜੀ ਨੇ ਨਿਗਰਾਨੀ ਸ਼ੁਰੂ ਕੀਤੀ ਤੇ ਇੱਕ ਦਿਨ ਕਿਸੇ ਵਿਅਕਤੀ ਨੂੰ ਚੋਰੀ-ਚੋਰੀ ਫ਼ਸਲ ਚੁੱਕਦਿਆਂ ਵੇਖ ਲਿਆ ਚੋਰ ਨੇ ਛੋਲਿਆਂ ਦੀ ਪੰਡ ਬੰਨ੍ਹ ਲਈ ਪਰ ਮੁਫਤ ਦੇ ਮਾਲ ਦੇ ਲੋਭ ‘ਚ ਉਹ ਏਨੀ ਜ਼ਿਆਦਾ ਫਸਲ ਵੱਢ ਬੈਠਾ ਕਿ ਮੁੜ ਕੇ ਪੰਡ ਨਾ ਚੁੱਕੀ ਜਾਵੇ। ਪਰਮ ਪਿਤਾ ਜੀ ਹੌਲੀ-ਹੌਲੀ ਉਸ ਕੋਲ ਪਹੁੰਚ ਗਏ ਚੋਰ ਆਪ ਜੀ ਨੂੰ ਵੇਖ ਕੇ ਘਬਰਾ ਗਿਆ। ਆਪ ਜੀ ਨੇ ਉਸ ਨੂੰ ਹੌਂਸਲਾ ਦਿੱਤਾ ਤੇ ਨਾ ਡਰਨ ਲਈ ਕਿਹਾ ਪਰਮ ਪਿਤਾ ਜੀ ਨੇ ਉਸ ਨੂੰ ਫ਼ਰਮਾਇਆ ਕਿ ਇਸ ਪੰਡ ਦੀਆਂ ਦੋ ਪੰਡਾਂ ਬਣਾ ਲਵੇ ਤੇ ਆਪਾਂ ਇੱਕ-ਇੱਕ ਚੁੱਕ ਲੈਂਦੇ ਹਾਂ ਚੋਰ ਚਾਹੁੰਦਾ ਸੀ ਕਿ ਇਹ ਦੋਵੇਂ ਪੰਡਾਂ ਆਪ ਜੀ (ਪਰਮ ਪਿਤਾ ਜੀ) ਦੇ ਘਰ ਲਿਜਾਈਆਂ ਜਾਣ ਪਰ ਪਰਮ ਪਿਤਾ ਜੀ ਨੇ ਫ਼ਰਮਾਇਆ, ”ਨਹੀਂ ਇਹ ਤੇਰੇ ਹਿੱਸੇ ਦੀਆਂ ਹਨ ਤੇ ਤੇਰੇ ਘਰ ਹੀ ਲੈ ਕੇ ਚੱਲਾਂਗੇ” ਪਰਮ ਪਿਤਾ ਜੀ ਆਪਣੇ ਪਵਿੱਤਰ ਕਰ ਕਮਲਾਂ ਨਾਲ ਪੰਡ ਉਸ ਦੇ ਘਰ ਛੱਡ ਕੇ ਆਏ ਜਦੋਂ ਪਰਮ ਪਿਤਾ ਜੀ ਉਸ ਵਿਅਕਤੀ ਦੇ ਘਰੋਂ ਵਾਪਸ ਆਉਣ ਲੱਗੇ ਤਾਂ ਉਸ ਨੇ ਆਪ ਜੀ ਤੋਂ ਮਾਫ਼ੀ ਮੰਗੀ ਅਤੇ ਅੱਗੇ ਤੋਂ ਕਦੇ ਵੀ ਚੋਰੀ ਨਾ ਕਰਨ ਦਾ ਵਾਅਦਾ ਕੀਤਾ ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ ਹੈ, ਜਿਨ੍ਹਾਂ ਦਿਆਲਤਾ ਕਰਕੇ ਨਾ ਸਿਰਫ ਉਸ ਨੂੰ ਮੁਆਫ਼ ਕੀਤਾ ਸਗੋਂ ਉਸ ਨੂੰ ਚੋਰੀ ਦੀ ਬੁਰੀ ਆਦਤ ਛੱਡਣ ਦੇ ਵੀ ਕਾਬਲ ਬਣਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ