ਰਾਜਨਾਥ ਨੇ ਕਾਰਗਿਲ ਵਿਜੈ ਦਿਵਸ ‘ਤੇ ਕੀਤਾ ਸ਼ਹੀਦਾਂ ਨੂੰ ਸਲਾਮ

ਰਾਜਨਾਥ ਨੇ ਕਾਰਗਿਲ ਵਿਜੈ ਦਿਵਸ ‘ਤੇ ਕੀਤਾ ਸ਼ਹੀਦਾਂ ਨੂੰ ਸਲਾਮ

ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਰਗਿਲ ‘ਚ ਪਾਕਿਸਤਾਨੀ ਫੌਜ ਨੂੰ ਹਰਾ ਕੇ ਦੇਸ਼ ਲਈ ਸ਼ਹੀਦ ਹੋਣ ਵਾਲੇ ਫੌਜ ਦੇ ਜਵਾਨਾਂ ਨੂੰ ਐਤਵਾਰ ਨੂੰ ਸਲਾਮ ਕੀਤਾ। ਅੱਜ ਕਾਰਗਿਲ ਵਿਜੈ ਦਿਵਸ ਦੀ 21ਵੀਂ ਵਰ੍ਹੇਗੰਢ ਹੈ।

ਸਿੰਘ ਨੇ ਕਾਰਗਿਲ ਸ਼ਹੀਦਾਂ ਨੂੰ ਸਲਾਮ ਕਰਦਿਆਂ ਲਿਖਿਆ, ਕਾਰਗਿਲ ਵਿਜੈ ਦੀ 21ਵੀਂ ਬਰਸੀ ‘ਤੇ ਭਾਰਤੀ ਫੌਜ ਦੇ ਉਨ੍ਹਾਂ ਜਾਂਬਾਜ਼ਾਂ ਨੂੰ ਸੈਲੂਟ ਕਰਨਾ ਚਾਹਾਂਗਾ। ਜਿਨ੍ਹਾਂ ਵਿਸ਼ਵ ‘ਚ ਹਾਲ ਦੇ ਇਤਿਹਾਸ ਦੀ ਸਭ ਤੋਂ ਵੱਧ ਚੁਣੌਤੀਪੂਰਨ ਸਥਿਤੀ ‘ਚ ਦੁਸ਼ਮਣ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।
ਜ਼ਿਕਰਯੋਗ ਹੈ ਕਿ 26 ਜੁਲਾਈ 1999 ਨੂੰ ਭਾਰਤ ਨੂੰ ਕਰਗਿਲ ਜੰਗ ‘ਚ ਜਿੱਤ ਮਿਲੀ ਸੀ, ਉਦੋਂ ਤੋਂ ਇਸ ਦਿਨ ਨੂੰ ਕਾਰਗਿਲ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਵਿਜੈ ਦਿਵਸ ‘ਤੇ ਕੋਵਿੰਦ ਨੇ ਵੀਰ ਸ਼ਹੀਦਾਂ ਨੂੰ ਕੀਤਾ ਨਮਨ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਾਰਗਿਲ ਜੰਗ ‘ਚ ਦੇਸ਼ ਲਈ ਖੁਦ ਨੂੰ ਕੁਰਬਾਨ ਕਰ ਦੇਣ ਵਾਲੇ ਵੀਰ ਸ਼ਹੀਦਾਂ ਦੀ ਸ਼ਹਾਦਤ ਨੂੰ ਐਤਵਾਰ ਨੂੰ ਯਾਦ ਕੀਤਾ ਤੇ ਉਨ੍ਹਾਂ ਨੂੰ ਨਮਨ ਕੀਤਾ।

India, President, Ramnath Kovind, Statement, Resolution

ਉਨ੍ਹਾਂ ਟਵੀਟ ਕਰਕੇ ਕਿਹਾ, ‘ਕਾਰਗਿਲ ਵਿਜੈ ਦਿਵਸ ਸਾਡੇ ਹਥਿਆਰ ਬਲਾਂ ਦੀ ਨਿਡਰਤਾ, ਦ੍ਰਿੜ ਸੰਕਲਪ ਤੇ ਅਸਾਧਾਰਨ ਵੀਰਤਾ ਦਾ ਦਾ ਪ੍ਰਤੀਕ ਹੈ। ਉਨ੍ਹਾਂ ਅੱਗੇ ਲਿਖਿਆ, ”ਮੈਂ ਉਨ੍ਹਾਂ ਵੀਰ ਫੌਜੀਆਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਨੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਭਾਰਤ ਮਾਤਾ ਦੀ ਰੱਖਿਆ ਲਈ ਆਪਣੇ ਪ੍ਰਾਣ ਕੁਰਬਾਨ ਕਰ ਦਿੱਤੇ। ਦੇਸ਼ ਸਦਾ ਲਈ ਉਨ੍ਹਾਂ ਦਾ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਰਿਣੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ