ਪੰਜਾਬੀਓ ਜਾਗ ਜੋ ਕਿਉ ਸੁੱਤੇ
ਪੰਜਾਬੀਆਂ ਦੀ ਦੁਨੀਆ ਵਿਚ ਜੁਝਾਰੂ ਕੌਮ ਵਜਂੋ ਪਹਿਚਾਣ ਹੈ । ਜੋ ਸਦੀਆ ਤੋ ਸਰਹੱਦਾ , ਧਰਮ ਤੇ ਜਾਤੀ ਵਿਤਕਰੇ ਬਿਨਾ ਹੱਕ ਸੱਚ ਲਈ ਖੜਦੇ ਹਨ । ਪਰ ਇਹ ਸਿਆਸੀ ਜਰਬਾ ਤਕਸੀਮਾ ਦੇ ਪ੍ਰਭਾਵ ਤੋ ਬਚ ਨਾ ਸਕੇ । ਜਿਸ ਨਾਲ ਇਹਨਾ ਦੀ ਘਰੇਲੂ ਜੀਵਨ ਸੈਲੀ ਵੀ ਬਦਲ ਗਈ । ਅੱਜ ਦੇਸ਼ ਦੀ ਆਰਥਿਕ ਤੇ ਸਮਾਜਿਕ ਦਸਾ ਨਿਘਾਰ ਵੱਲ ਹੈ । ਘਟਦਾ ਘਰੇਲੂ ਉਤਪਾਦ ਤੇ ਵਧਦਾ ਮਾਲੀ ਮੰਦਵਾੜਾ ਛੁਪਿਆ ਨਹੀ ਰਿਹਾ ।
ਜਨਤਾ ਦੀ ਕੁੱਲੀ, ਗੁੱਲੀ ਤੇ ਜੁੱਲੀ ਦੀ ਪੂਰਤੀ ਮੁਸਕਿਲਾਂ ਵਿੱਚ ਹੈ । ਇਸ ਨਮੋਸ਼ੀ ਨੇ ਦੇਸ਼ ਦੀ ਜਵਾਨੀ ਦਾ ਮੂੰਹ ਵਿਦੇਸ਼ਾ , ਨਸ਼ੇ ਅਤੇ ਗੈਰ ਸਮਾਜੀ ਕੰਮਾ ਵੱਲ ਕਰ ਦਿੱਤਾ । ਜੋ ਪੰਜਾਬ ਦੀ ਨਵੀ ਪੀੜ੍ਹੀ ਲ਼ਈ ਘਾਤਕ ਸਾਬਿਤ ਹੋਇਆ । ਇਹ ਉਤਰ ਭਾਰਤ ਦਾ ਅਮੀਰ ਸੂਬਾ ਤੇ ਦੇਸ਼ ਦੀ ਅਨਾਜ ਪੂਰਤੀ ਲਈ ਵੀ ਅਹਿਮ ਹੈ ।
ਪਰ ਪਿਛਲੇ ਦੋ ਦਹਾਕਿਆਂ ਤੋਂ ਜ਼ਮੀਨ ਦੀ ਵੇਚ-ਵੱਟਤ ਜਰੂਰ ਗੰਭੀਰ ਵਿਸ਼ਾ ਰਿਹਾ । ਜਿਸ ਨਾਲ ਵਾਹੀਯੋਗ ਜ਼ਮੀਨ ਉਪਰ ਕੰਕਰੀਟ ਦੇ ਜੰਗਲ ਉਸਰੇ । ਸਧਾਰਨ ਕਿਸਾਨੀ ਕੋਲ ਪੈਸੇ ਦੀ ਬਹੁਤਾਂਤ ਨਾਲ ਘਰੇਲੂ ਤਾਣਾ-ਬਾਣਾ ਹੀ ਉਲਝ ਗਿਆ । ਨਤੀਜਨ ਅੱਜ ਨਸ਼ੇ,ਅਯਾਸੀ ਤੇ ਵਿਦੇਸ਼ੀ ਉਡਾਰੀਆਂ ਸਦਕੇ ਔਲਾਦਾ ਵਜੋਂ ਕੱਖੋ ਹੋਲੇ ਹੋ ਗਏ । ਸਾਲ ਵਿੱਚ ਤਕਰੀਬਨ 1.75 ਲੱਖ ਵਿਦਿਆਰਥੀਆ ਤਂੋ ਬਿਨਾਂ ਹਜਾਰਾਂ ਟੱਬਰ ਪਰਵਾਸੀ ਬਣ ਰਹੇ ਹਨ ।
ਜਦੋਂ ਕਿ ਪਹਿਲੇ ਸਾਲ ਵਿਦੇਸੀ ਪਾੜੇ ਲਈ 22 ਤੋ 25 ਲੱਖ ਰੁਪਏ ਦਾ ਖਰਚਾ ਹੈ । ਮਨੁੱਖੀ ਸਕਤੀ ਦੇ ਨਾਲ ਸਰਮਾਇਆ ਵੀ ਬਿਗਾਨੇ ਮੁਲਕ ਜਾ ਰਿਹਾ ਹੈ । । ਹਰ ਵਰੇ ਜ਼ਮੀਨਾਂ ਵੇਚ ਜਾ ਕਰਜੇ ਚੁੱਕ ਆਪਣੇ ਹੱਥੀ 2700 ਕਰੋੜ ਰੁਪਾਈਆ ਵਿਦੇਸ਼ਾਂ ਨੂੰ ਭੇਜਦੇ ਹਾਂ । ਅੱਜ ਕਨੈਡਾ ਦੀ 2 ਫੀਸਦੀ ਆਬਾਦੀ ਪੰਜਾਬੀ ਹੈ । ਇਸੇ ਤਰ੍ਹਾ ਅਮਰੀਕਾ ਵਿੱਚ 2 ,ਯੂਰਪ ਵਿੱਚ 1.2 , ਅਸਟਰੇਲੀਆ ਵਿੱਚ 0.65 ਮਿਲੀਅਨ ਪੰਜਾਬੀ ਹਨ । ਹੈਰਾਨੀ ਵਾਲੀ ਗੱਲ ਇਹ ਕਿ ਪੰਜਾਬ ਵਿੱਚ ਮਹਿਲਨੁਮਾ ਕੋਠੀਆ ਅੰਦਰ ਬਜੁਰਗ,ਖੇਤੀ-ਕਾਮੇ (ਸ਼ੀਰੀ) ਜਾ ਕਬੂਤਰਾ ਦਾ ਬਸੇਰਾ ਹੈ ।
Punjabi Wakeup | ਇਹ ਲੰਮੀ ਉਡਾਰੀ ਮਾਪਿਆ ਲਈ ਖੋਫਜਾਦਾ ਜਰੂਰ ਹੈ । ਪਰ ਲਾਡਲਿਆ ਨੂੰ ਬੁਰੀ ਸੰਗਤ ਤੋ ਬਚਾ ਕੇ ਖੁਸ ਵੀ ਹਨ । ਸਾਲਾ ਤੋ ਨਸ਼ਾ ਸਰ੍ਹੇਆਮ ਵਿਕਦਾ ਹੈ । ਹਜਾਰਾ ਕੇਸ਼ਾ ਵਿੱਚ ਮਿਲੀਭੁਗਤ ਸਾਬਤ ਹੁੰਦੀ ਪਰ ਬਿੱਲੀ ਗਲ ਟੱਲੀ ਕੌਣ ਬੰਨ੍ਹੇ । ਬਾਕੀ ਹਿੱਸੇਦਾਰੀਆਂ ਦੇ ਲਾਲਚ ਵਸ ਰਾਜਸੀ ਘਿਉ ਖਿਚੜੀ ਕੋਈ ਨਵੀ ਗੱਲ ਨਹੀਂ । ਜਿਸ ਨਾਲ ਨਸ਼ਿਆ ਦਾ ਸਮੁੰਦਰ ਠਾਠ ਨਾਲ ਉਚੀਆ ਛੱਲ੍ਹਾ ਮਾਰ ਰਿਹਾ ਹੈ । ਗਇਕਾ ਨੇ ਵੀ ਨਸ਼ਾ, ਹਥਿਆਰ ਤੇ ਗੈਂਗਸਟਰਾ ਦੇ ਪ੍ਰਚਾਰ ਲਈ ਕਸ਼ਰ ਨਹੀ ਛੱਡੀ । ਪੈਸੇ ਖਾਤਰ ਸੱਭਿਆਚਾਰ ਦਾ ਘਾਣ ਕਰ ਪੰਜਾਬੀਅਤ ਦਾ ਬੰਬੀਹਾ ਉਲਟੀ ਬੋਲੀ ਬੋਲਣ ਲਾ ਦਿੱਤਾ ।
ਸ਼ਯੁੰਕਤ ਰਾਸਟਰ ਦੀ ਡਰੱਗ ਅਤੇ ਕਰਾਈਮ (43) ਬਰਾਂਚ ਨੇ ਵੀਆਨਾ ਵਿੱਚ ਜੂਨ 2019 ਨੂੰ ਸੰਸਾਰ ਪੱਧਰੀ ਰਿਪੋਟ ਨਸਰ ਕੀਤੀ । ਜਿਸ ਮੁਤਾਬਕ 35 ਮਿਲੀਅਨ ਲੋਕ ਨਸ਼ੇ ਕਾਰਨ ਲੱਗੀਆ ਬੀਮਰੀਆ ਤੋ ਪੀੜਤ ਹਨ । ਜਦੋ ਕਿ ਸੱਤ ਵਿਆਕਤੀ ਵਿਚੋ ਇਕ ਨੂੰ ਇਲਾਜ ਮਿਲਦਾ ਹੈ । ਮਾਰਫਿਨ ਗੋਲੀਆ ਨੂੰ ਨਸ਼ੇ ਵਜੋ 53 ਮਿਲੀਅਨ ਲੋਕ ਖਾਦੇ ਹਨ । ਇਸ ਨਾਲ 11 ਮਿਲੀਅਨ ਲੋਕਾ ਦੀ ਮੌਤ ਹੋ ਚੁੱਕੀ ਹੈ ।1.4 ਮਿਲੀਅਨ ਐਚ.ਆਈ.ਵੀ ਅਤੇ 5.6 ਮਿਲੀਅਨ ਹੈਪੇਟਾਈਟਸ ਨਾਲ ਜਿੰਦਗੀ ਦੀ ਜੰਗ ਲੜ ਰਹੇ ਹਨ ।
ਅਧੁਨਿਕ ਯੁੱਗ ਦੀਆ ਤਬਦੀਲੀਆ ਨਾਲ (ਨਸ਼ਈ) ਤਿਲਸਿਮੀ ਸਮਾਜ ਵੀ ਬਦਲ ਗਿਆ । ਲੋਕ ਦੇਸੀ ਨਸ਼ੇ ਤਿਆਗ ਮੈਡੀਕਲ ਜਾ ਸੰਥੈਟਿਕ ਡਰੱਗ ਦੀ ਵਰਤੋ ਕਰਨ ਲੱਗੇ । ਭਾਰਤ ਸਰਕਾਰ ਦੇ ਸਰਵੇਖਣ ਮੁਤਾਬਕ 8.59 ਲੱਖ ਤੁਰੰਤ ਨਸ਼ੇ ਲਈ ਸਿੱਧਾ ਟੀਕੇ ਲਗਾਉਦੇ ਤੇ ਸਿਰਫ 1.8 ਲੱਖ ਲੋਕੀ ਅਫੀਮ ,ਪੋਸਤ ਤੇ ਭੰਗ ਨਸ਼ੇ ਲਈ ਲੈਦੇ । ਪਰ 2.71 ਕਰੌੜ ਸੰਥੈਟਿਕ ਡਰੱਗ ਵਰਗੇ ਮਹਿੰਗੇ ਨਸ਼ੇ ਦੇ ਆਦੀ ਵੀ ਹਨ । ਹਰ ਰੋਜ ਮੁਲਕ ਵਿੱਚ 36 ਮਿਲੀਅਨ ਲੀਟਰ ਦਾਰੂ ਦੀ ਖਪਤ ਹੈ ।
ਜਿਸ ਨਾਲ ਸਰਕਾਰਾ 4.1 ਬਿਲੀਅਨ ਰੁਪਾਈਆ ਕਮਾਉਦੀ ਹਨ । ਭਾਵੇ ਸਰਾਬ ਨਾਲ ਲੀਵਰ ਦੀ ਬੀਮਾਰੀ ਕਾਰਨ 62 ਫੀਸਦੀ ਦੀ ਮੌਤ ਦਰ ਹੈ । ਵਿਸਵ ਵਿਆਪੀ ਨਸ਼ਾ ਮੰਡੀ 503 ਅਰਬ ਡਾਲਰ ਦੀ ਕਮਾਈ ਕਰਦੀ ਹੈ । ਇਸ ਦੇ ਘੇਰੇ ਤੋ ਪੰਜਾਬ ਵੀ ਬਾਹਰ ਨਹੀ । ਜੋ ਚਿੱਟੇ ਜਾ ਹੈਰੋਇਨ ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ 1.5 ਤੋ 2 ਲੱਖ ਰੁਪਾਏ ਥੋਕ ਰੇਟ ‘ਤੇ ਮਿਲਦੇ ਹਨ । ਇਸ ਦੀ ਕੀਮਤ ਭਾਰਤ ਵਿੱਚ ਪਹੁੰਚ ਕੇ 20 ਤੋ 25 ਲੱਖ ਹੋ ਜਾਂਦੀ ਹੈ ।
ਪੰਜਾਬ ਤੇ ਉਤਰ ਭਾਰਤ ਨੂੰ ਮੁਖ ਖਪਤਕਾਰ ਵਜੋਂ ਦੇਖਦੇ ਹਨ । ਚਿੱਟੇ ਦੇ ਨਸ਼ੇ ਲਈ ਸ਼ਰੂ ਵਿੱਚ ਵਿਆਕਤੀ ਘੱਟ-ਘੱਟ ਦੋ ਹਜਾਰ ਖਰਚਦਾ ਹੈ ।ਨਸ਼ੇ ਪੂਰਤੀ ਲਈ ਚੋਰੀ ਜਾ ਸਪਲਾਈ ਕਰਨ ਲੱਗਦੇ ਹਨ । ਜਦੋਂ ਕਿ ਆਈਸ ਡਰੱਗ, ਹੈਰੋਇਨ ਜਾ ਚਿੱਟਾ ਪੰਜ -ਸੱਤ ਹਜ਼ਾਰ ਮਿਲੀ ਗਰਾਮਾ ਦੇ ਹਿਸਾਬ ਵੇਚਦੇ ਹਨ ।
ਪੰਜਾਬ ਸਰਕਾਰ ਦੇ ਮਨਿਸਟਿਰੀ ਆਫ ਸੋਸ਼ਲ ਜਸਟਿਸ ਦੇ ਸਰਵੇ 59 ਫੀਸਦੀ ਚਿੱਟਾ ਅਤੇ ਅਫੀਮ ਤੇ ਤਿਆਰ ਹੋਰ 33 ਫੀਸਦੀ ਨਸ਼ੇ ਵਰਤਦੇ ਹਨ । ਜਦੋ ਕਿ ਪੀ.ਜੀ.ਆਈ ਦੇ ਮੁਤਾਬਕ ਚਿੱਟੇ ਦੀ ਵਰਤੋ 66.6 ਪ੍ਰਤੀਸਤ ਹੈ । ਪੰਜਾਬ ਵਿੱਚ 7500 ਕਰੋੜ ਮੈਡੀਕਲ ਤੇ 6500 ਕਰੌੜ ਚਿੱਟਾ ਅਤੇ ਸੰਥੈਟਿਕ ਨਸ਼ਿਆ ਦੀ ਖਪਤ ਹੈ । ਇਸ ਤੋਂ ਇਲਾਵਾ 2007 ਤੋਂ 2019 ਤੱਕ 45000 ਕਰੌੜ ਦੀ ਪੰਜਾਬੀ ਸ਼ਰਾਬ ਪੀ ਗਏ । ਚੰਡੀਗੜ੍ਹ ਸ਼ਹਿਰ ਵਿੱਚ ਰੋਜਾਨਾ ਤੀਹ ਹਜ਼ਾਰ ਬੋਤਲਾਂ ਦੀ ਖਪਤ ਹੈ । ਇਹਨਾਂ ਨਸ਼ਿਆਂ ਦੀ ਪੂਰਤੀ ਦੀ ਆਖਰੀ ਟੇਕ ਗੈਂਗਸਟਰ ਗਰੋਹਾਂ ਦੀ ਪਨਾਹ ਹੈ । ਜੋ ਇਲਾਕੇ ਅਨੁਸਾਰ ਨਸ਼ੇ ਵੇਚਦੇ, ਲੁੱਟਾਂ-ਖੋਹਾਂ ਜਾਂ ਸੁਪਾਰੀ ਲੈ ਕੇ ਕਤਲ ਕਰਦੇ ਹਨ । ਨਵੀ ਪੀੜ੍ਹੀ ਨਸ਼ੇ ਦੀ ਡੋਜ਼ ਲਈ ਇਹਨਾਂ ਕੰਮਾਂ ਦਾ ਫਿਲਮੀ ਦ੍ਰਿਸਾਂ ਵਾਂਗ ਅਨੰਦ ਲੈਦੀ ਹੈ । ਜਦੋਂ ਤੱਕ ਸਮਝ ਪੈਦੀ ਹੈ ਤਾ ਬਾਹਰ ਨਿਕਲਣ ਦਾ ਰਸਤਾ ਨਹੀਂ ਬਚਦਾ ।
Punjabi Wakeup | ਪੰਜਾਬ ਦੀ ਆਬਾਦੀ ਦਾ 32.45 ਪ੍ਰਤੀਸਤ ਪੈਂਤੀ ਸਾਲ ਦੇ ਨੌਜਵਾਨ ਹਨ । ਜੋ ਚੰਗੇਰੇ ਭਵਿੱਖ ਲਈ ਪੜ-ਲਿਖ਼ ਕੇ ਨੌਕਰੀ ਨੂੰ ਤਰਸ ਗਏ । ਟੈਂਕੀਆ ਉਪਰ ਚੜਨ ਤੇ ਮੁਜਾਹਰੇ ਕਰਨ ਤਂੋ ਬਾਅਦ ਹੁਣ ਖੇਤ ਮਜ਼ਦੂਰੀ ਜਾ ਰੇੜੀਆਂ ਲਗਾ ਟੱਬਰ ਪਾਲਣ ਲੱਗੇ । ਸੈਂਟਰ ਫੋਰ ਮਿਨੀਟਰਿੰਗ ਇੰਡੀਅਨ ਇਕਾਨਮੀ ਵੱਲਂੋ ਜੂਨ 2020 ਨੂੰ ਰਾਜ ਦੀ ਬੇਰੁਜਗਾਰੀ ਦਰ 33.6 ਐਲਾਨੀ ਗਈ । ਘਰ-ਘਰ ਰੁਜਗਾਰ ਦੀਆਂ ਯੋਜਨਾਵਾ ਫਾਈਲਾਂ ਵਿੱਚ ਸਿਮਟ ਕੇ ਰਿਹ ਗਈਆਂ । ਕੀ ਅਸੀ ਆਪਣੀ ਬਿਹਤਰੀ ਲਈ ਅਜਿਹੀ ਸਰਕਾਰ ਚੁਣਦੇ ਹਾਂ ? ਨੌਜਵਾਨ ਪੀੜ੍ਹੀ ਲਈ ਇਕ ਵੱਡਾ ਸਵਾਲੀਆਂ ਨਿਸਾਨ ਹੈ । ਉਂਜ ਮੁਫਤ ਸਹੂਲਤਾਂ ਨਾਲਂੋ ਪੱਕੇ ਰੁਜਗਾਰ ਦੇ ਵਸੀਲੇ ਜਿਆਦਾ ਜ਼ਰੂਰੀ ਹਨ । ਪੰਜਾਬ ਦੀ ਧਰਤੀ ਗੁਰੂਆਂ, ਪੀਰਾ,ਗਦਰੀ ਬਾਬਿਆ, ਊਧਮ, ਸਰਾਭੇ ਤੇ ਭਗਤ ਸਿੰਘ ਵਰਗੇ ਸੂਰਬੀਰਾ ਦੀ ਹੈ ।
ਜੋ ਸਮੁੱਚੀ ਮਨੁੱਖਤਾ ਲਈ ਬਰਾਬਰੀ ਤੇ ਭਲਾਈ ਲੋਚਦੇ ਸਨ । ਇਥੋ ਤੱਕ ਦੇਸ਼ ਦੀ ਆਜਾਦੀ ਵਿੱਚ 121 ਪੰਜਾਬੀਆ ਨੇ ਫਾਂਸੀ ਦੇ ਰੱਸੇ ਚੁੰਮੇ । 2626 ਨੇ ਉਮਰ ਭਰ ਕੈਦ ਕੱਟੀ । ਇਸ ਤਂੋ ਇਲਾਵਾ ਜਿਲਿਆ ਵਾਲੇ ਬਾਗ ਵਿੱਚ 1300 ਪੰਜਾਬੀ ਸਹੀਦ ਹੋਏ । ਜੋ ਦੁਨੀਆ ਨੂੰ ਆਪਣੇ ਹੱਕਾਂ ਪ੍ਰਤੀ ਜਗਾਉਣ ਲਈ ਆਪਾ ਵਾਰ ਗਏ । ਇਸੇ ਪੰਜਾਬ ਦੇ ਲਾਲ ਸਿੰਘ ਦਿਲ ,ਪਾਸ ਅਤੇ ਸੰਤ ਰਾਮ ਉਦਾਸੀ ਵਰਗੇ ਕਵੀ ਲੋਕਾ ਦੀ ਆਵਾਜ ਬਣ ਖਲੋਏ ।
ਕੀ ਅੱਜ ਅਸੀ ਗੁਰੂਆਂ ਦੇ ਉਪਦੇਸ਼ , ਸ਼ਹੀਦਾਂ ਦੇ ਸੰਦੇਸ ਅਤੇ ਕਵੀਆ ਦੇ ਫਲਸਫੇ ਤੋ ਪਾਸਾ ਵੱਟ ਸੌ ਗਏ ਹਾ । ਨਵਯੁੱਗ ਦੀਆ ਨਵੀਆ ਆਲਾਮਤਾ ਤੋ ਆਪਣੇ ਲੋਕਾ ਨੂੰ ਸੁਰੱਖਿਅਤ ਰੱਖੀਏ । ਇਸ ਲਈ ਮੌਕਾ ਪ੍ਰਸਤੀ ਦੀ ਰਾਜਨੀਤੀ ਤੋ ਆਵਾਮ ਨੂੰ ਜਗਾਉਣਾ ਜਰੂਰੀ ਹੈ । ਤਾ ਜੋ ਆਉਣ ਵਾਲੀ ਪੀੜੀਆ ਦਾ ਭਵਿੱਖ ਸੁਨਹਿਰੀ ਹੋ ਸਕੇ । ਉਹ ਇਕ ਸਾਫ਼-ਸੁਥਰੇ ਮਾਹੌਲ ਵਿੱਚ ਸਕੂਨਮਈ ਤੇ ਆਰਥਿਕ ਮਜਬੂਤੀ ਵਾਲਾ ਜੀਵਨ ਬਸਰ ਕਰਨ ਆਓ! ਸਭ ਮਿਲ ਕੇ ਨੌਜਵਾਨੀ ਨੂੰ ਸੁਚੱਜੀ ਜਿੰਦਗੀ ਦੇ ਸਫਰ ਲਈ ਹਲੂਣੀਏ । ਪੰਜਾਬ ਦੇ ਅਮੀਰ ਤੇ ਚਾਨਣਮਈ ਵਿਰਸੇ ਪ੍ਰਤੀ ਜਾਗਰੂਕਤਾ ਦਾ ਘੇਰਾ ਵਿਸਾਲ ਕਰੀਏ । ਤਾ ਜੋ ਆਉਣ ਵਾਲੀ ਪੀੜੀ ਤੋ ਅਜਿਹੇ ਲਫਜ ਨਾ ਸੁਣਨੇ ਪੈਣ ।
ਖਿੱਚ ਵਿਦੇਸ਼ ਲੈ ਗਏ ਜਵਾਨੀ
ਬਚਦੇ ਨਸ਼ਿਆ ਨੇ ਭੰਨ ਸੁੱਟੇ
ਪੰਜਾਬੀਓ ਜਾਗ ਜੋ ਕਿਉ ਸੁੱਤੇ
ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ
ਮੋ : 78374-90309
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ