ਹਾਈਕੋਰਟ ਨੇ ਪਾਇਲਟ ਸਮੇਤ 19 ਵਿਧਾਇਕਾਂ ਨੂੰ ਦਿਤੇ ਨੋਟਿਸ ‘ਤੇ ਰੋਕ ਲਾਈ

  to 
 

ਹਾਈਕੋਰਟ ਨੇ ਪਾਇਲਟ ਸਮੇਤ 19 ਵਿਧਾਇਕਾਂ ਨੂੰ ਦਿਤੇ ਨੋਟਿਸ ‘ਤੇ ਰੋਕ ਲਾਈ

ਜੈਪੁਰ। ਰਾਜਸਥਾਨ ਹਾਈਕੋਰਟ ਨੇ ਵ੍ਹਿੱਪ ਉਲੰਘਣਾ ਮਾਮਲੇ ‘ਚ ਰਾਜਸਥਾਨ ਦੇ ਬਰਖਾਸਤ ਉਪ ਮੁੱਖ ਮੰਤਰੀ ਸਚਿਨ ਪਾਇਲਟ ਸਮੇਤ 19 ਵਿਧਾਇਕਾਂ ਨੂੰ ਵਿਧਾਨ ਸਭਾ ਸਪੀਕਰ ਡਾ. ਸੀ. ਪੀ. ਜੋਸ਼ੀ ਦੇ ਦਿੱਤੇ ਗਏ ਨੋਟਿਸ ‘ਤੇ ਰੋਕ ਲਾ ਦਿੱਤੀ ਹੈ।
ਹਾਈਕੋਰਟ ਦੇ ਮੁੱਖ ਜਸਟਿਸ ਪ੍ਰਕਾਸ਼ ਗੁਪਤਾ ਨੇ ਅੱਜ ਫੈਸਲਾ ਸੁਣਾਉਂਦਿਆਂ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦਾ ਆਦੇਸ਼ ਦਿੱਤਾ। ਅਦਾਲਤ ਨੇ ਬਦਲ ਵਿਰੋਧੀ ਕਾਨੂੰਨ ਤਹਿਤ ਫੈਸਲਾ ਕਰਨ ਦਾ ਅਧਿਕਾਰ ਸਪੀਕਰ ‘ਤੇ ਛੱਡਿਆ ਹੈ। ਪਾਇਲਟ ਧਿਰ ਨੇ ਅਦਾਲਤ ‘ਚ ਉਨ੍ਹਾਂ ਨੂੰ ਅਯੋਗ ਐਲਾਨ ਨਾ ਕਰਨ ਦੀ ਅਪੀਲ ਕੀਤੀ ਸੀ ਪਰ ਅਦਾਲਤ ਨੇ ਮਾਮਲਾ ਸਪੀਕਰ ‘ਤੇ ਛੱਡਦਿਆਂ ਕਿਹਾ ਕਿ ਅਦਾਲਤ ਇਸ ‘ਚ ਕੋਈ ਦਖਲ ਨਹੀਂ ਦੇ ਸਕਦੀ। ਵਿਧਾਨ ਸਭਾ ਸਪੀਕਰ ਡਾ. ਸੀ. ਪੀ. ਜੋਸ਼ੀ ਵਿੱ੍ਹਪ ਨੋਟਿਸ ਦੇ ਮਾਮਲੇ ‘ਚ ਸੁਪਰੀਮ ਕੋਰਟ ਦੀ ਸ਼ਰਨ ਲਈ ਸੀ ਤੇ ਸੁਣਵਾਈ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ ਤੇ ਆਦੇਸ਼ ਦਿੱਤਾ ਹਾਈਕੋਰਟ ਦਾ ਫੈਸਲਾ ਅੰਤਿਮ ਨਹੀਂ ਹੋਵੇਗਾ। ਹੁਣ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ‘ਚ ਸੋਮਵਾਰ ਨੂੰ ਹੋਵੇਗੀ। ਵਿਧਾਨ ਸਭਾ ਸਪੀਕਰ ਨੇ ਸਰਕਾਰੀ ਮੁੱਚ ਸਚੇਤਕ ਮਹੇਸ਼ ਜੋਸ਼ੀ ਦੀ ਪਟੀਸ਼ਨ ‘ਤੇ ਵ੍ਹਿੱਪ ਉਲੰਘਣਾ ਮਾਮਲੇ ‘ਚ ਨੋਟਿਸ ਜਾਰੀ ਕੀਤਾ ਸੀ, ਜਿਸ ਨੂੰ ਪਾਇਲਟ ਧਿਰ ਨੇ ਹਾਈਕੋਰਟ ‘ਚ ਚੁਣੌਤੀ ਦਿੱਤੀ ਸੀ। ਅਦਾਲਤ ਨੇ ਅੱਜ ਕੇਂਦਰ ਸਰਕਾਰ ਨੂੰ ਪੱਖਕਾਰ ਬਣਾਉਣ ਦੀ ਪਟੀਸ਼ਨ ਵੀ ਸਵੀਕਾਰ ਕੀਤੀ ਹੈ। ਜਿਸ ‘ਤੇ ਸੁਣਵਾਈ ਬਾਅਦ ‘ਚ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ