ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਸੈਂਕੜੇ ਏਕੜ ਝੋਨੇ ਦੀ ਫਸਲ ਪਾਣੀ ‘ਚ ਡੁੱਬੀ

ਉੱਚ ਅਧਿਕਾਰੀਆਂ ਅਤੇ ਰਾਜਨੀਤਿਕ ਲੋਕਾਂ ਤੱਕ ਕਰ ਚੁੱਕੇ ਹਨ ਪਹੁੰਚ, ਪਰ ਕੋਈ ਸੁਣਵਾਈ ਨਹੀਂ

ਡਕਾਲਾ, (ਰਾਮ ਸਰੂਪ ਪੰਜੋਲਾ)। ਹਲਕਾ ਸਨੌਰ ਦੇ ਪਿੰਡ ਦੁੱਲਬਾ ਦੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਡੁੱਬ ਕੇ ਖਰਾਬ ਹੋ ਗਈ ਹੈ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬਾਰੇ ਉਹਨਾਂ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਹਲਕੇ ਦੇ ਲੀਡਰਾਂ ਤੱਕ ਪਹੁੰਚ ਕੀਤੀ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ। ਇਸ ਦੀ ਮਾਰ ਝੱਲ ਰਹੇ ਕਿਸਾਨ ਹਰਿੰਦਰ ਸਿੰਘ, ਦਰਬਾਰਾ ਸਿੰਘ, ਕਮਲਜੀਤ ਸਿੰਘ, ਸਤਪਾਲ ਸਿੰਘ , ਬਿੰਦਰ ਸਿੰਘ, ਸਰਬਜੀਤ ਸਿੰਘ ਫੌਜੀ, ਅਮ੍ਰਿਤ ਸਿੰਘ, ਜਸਵਿੰਦਰ ਸਿੰਘ, ਜਸਵੀਰ ਸਿੰਘ ਆਦਿ ਨੇ ਦੱਸਿਆ ਕਿ ਕਿ ਬਰਸਾਤੀ ਪਾਣੀ ਨਾਲ ਸਾਡੀ ਹਰ ਸਾਲ ਫਸਲ ਡੁੱਬ ਕੇ ਖਰਾਬ ਹੋ ਜਾਂਦੀ ਹੈ। ਕਈ ਵਾਰ ਤਾਂ ਕਣਕ ਦੀ ਫਸਲ ਵੀ ਖਰਾਬ ਹੋ ਜਾਂਦੀ ਹੈ। ਸੜਕ ‘ਤੇ ਸੈਫਨ ਲਗਾ ਕੇ ਪਾਣੀ ਦੀ ਨਿਕਾਸੀ ਹੋ ਸਕਦੀ ਹੈ ਪਰ ਪ੍ਰਸਾਸ਼ਨ ਸਾਡੇ ਕਹਿਣ ਦੇ ਬਾਵਜੂਦ ਸਭ ਕੁਝ ਦੇਖਦੇ ਹੋਏ ਪਤਾ ਨਹੀਂ ਇਸ ਵੱਲ ਕਿਉਂ ਧਿਆਨ ਨਹੀਂ ਦਿੰਦਾ

ਹਲਕੇ ਦੇ ਲੀਡਰ ਅਤੇ ਪ੍ਰਸਾਸ਼ਨਿਕ ਅਧਿਕਾਰੀ ਆਉਂਦੇ ਹਨ, ਮੌਕਾ ਦੇਖ ਕੇ ਚਲੇ ਜਾਂਦੇ ਹਨ। ਸਾਡੀ ਸਰਕਾਰ ਤੋਂ ਮੰਗ ਹੈ ਕਿ ਇਸ ਵੱਲ ਧਿਆਨ ਦੇ ਕੇ ਪਾਣੀ ਦੀ ਨਿਕਾਸੀ ਕਰਕੇ ਸਾਡੀਆਂ ਫਸਲਾਂ ਪਾਣੀ ‘ਚ ਡੁੱਬਣ ਤੋਂ ਬਚਾਈਆਂ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ