ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਇੱਕ ਨਜ਼ਰ ਰਿਅਲ ਮੈਡ੍ਰਿਡ ...

    ਰਿਅਲ ਮੈਡ੍ਰਿਡ ਨੇ 34ਵੀਂ ਵਾਰ ਜਿੱਤਿਆ ਲਾ ਲੀਗਾ ਦਾ ਖਿਤਾਬ

    ਰਿਅਲ ਮੈਡ੍ਰਿਡ ਨੇ 34ਵੀਂ ਵਾਰ ਜਿੱਤਿਆ ਲਾ ਲੀਗਾ ਦਾ ਖਿਤਾਬ

    ਮੈਡ੍ਰਿਡ। ਫੁੱਟਬਾਲ ਕਲੱਬ ਰਿਅਲ ਮੈਡ੍ਰਿਡ ਨੇ ਵੀਲਾਰਿਅਲ ਨੂੰ 2-1 ਨਾਲ ਹਰਾ ਕੇ 34ਵੀਂ ਵਾਰ ਲਾ ਲੀਗਾ ਦਾ ਖਿਤਾਬ ਆਪਣੇ ਨਾਂਅ ਕੀਤਾ। ਫਰਾਂਸ ਦੇ ਸਟ੍ਰਾਈਕਰ ਕਰਮੀ ਬੈਂਜੇਮਾ ਦੇ ਦੋ ਗੋਲਾਂ ਦੀ ਮੱਦਦ ਨਾਲ ਰਿਅਲ ਮੈਡ੍ਰਿਡ ਨੇ ਇੱਕ ਕੈਮਚ ਬਾਕੀ ਰਹਿੰਦਿਆਂ ਲਾ ਲੀਗਾ ਦਾ ਖਿਤਾਬ ਜਿੱਤ ਲਿਆ।

    ਬੈਜੇਮਾ ਨੇ ਮੈਚ ਦੇ 27ਵੇਂ ਮਿੰਟ ‘ਚ ਪਹਿਲਾ ਗੋਲ ਕਰਕੇ ਰਿਅਲ ਮੈਡ੍ਰਿਡ ਨੂੰ ਵਾਧਾ ਦਿਵਾਇਆ ਤੇ ਫਿਰ 76ਵੇਂ ਮਿੰਟ ‘ਚ ਦੂਜਾ ਗੋਲ ਕਰਕੇ ਟੀਮ ਨੂੰ ਜਿੱਤ ਦੇ ਮੁਕਾਮ ਤੱਕ ਪਹੁੰਚਾਇਆ। ਇੱਕ ਹੋਰ ਮੁਕਾਬਲੇ ‘ਚ ਓਸਾਸੁਨਾ ਨੇ ਬਰਸੀਲੋਨਾ ਨੂੰ 2-1 ਨਾਲ ਹਰਾਇਆ। ਬਰਸੀਲੋਨਾ ਦੀ ਇਸ ਹਾਰ ਨਾਲ ਰਿਅਲ ਮੈਡ੍ਰਿਡ ਨੇ ਬਿਨਾ ਅਗਲਾ ਮੈਚ ਖੇਡੇ ਹੀ ਖਿਤਾਬ ‘ਤੇ ਆਪਣਾ ਕਬਜ਼ਾ ਯਕੀਨੀ ਕਰ ਲਿਆ। ਰਿਅਲ ਮੈਡ੍ਰਿਡ ਦੇ ਕੋਚ ਜਿਨੇਦੀਨ ਜਿਦਾਨੇ ਨੇ ਖੁਸ਼ੀ ਜ਼ਾਹਿਰ ਕਰਦਿਆਂ ਇਸ ਨੂੰ ਕੋਚ ਦੇ ਰੂਪ ‘ਚ ਆਪਣੇ ਵਧੀਆ ਦਿਨਾਂ ‘ਚੋਂ ਇੱਕ ਦੱਸਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here