ਐਸਐਚਓ ਤੇ ਥਾਣੇਦਾਰ ਖਿਲਾਫ਼ 3 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਮਾਮਲਾ ਦਰਜ

Two terrorists arrested with weapons and ammunition

ਪੜਤਾਲ ਜ਼ਾਰੀ, ਗ੍ਰਿਫ਼ਤਾਰੀ ਅਜੇ ਬਾਕੀ: ਡੀਐਸਪੀ ਟਿਵਾਣਾ

ਬਰਨਾਲਾ, (ਜਸਵੀਰ ਸਿੰਘ ਗਹਿਲ) ਥਾਣਾ ਸਿਟੀ– 1 ਬਰਨਾਲਾ ਦੇ ਐਸਐਚਓ ਅਤੇ ਇੱਕ ਥਾਣੇਦਾਰ ਖਿਲਾਫ਼ 3 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਇੱਕ ਇਰਾਦਾ ਕਤਲ ਦੇ ਦੋਸ਼ੀ ਅਤੇ ਉਸਦੇ ਸਾਥੀ ਨੂੰ ਛੱਡ ਦੇਣ ਦੇ ਦੋਸ਼ ‘ਚ ਕੁਰੱਪਸ਼ਨ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਫਿਲਹਾਲ ਉਕਤ ਦੋਵਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਦਰਜ਼ ਐਫਆਈਆਰ ਮੁਤਾਬਿਕ ਥਾਣਾ ਸਿਟੀ –1 ਦੀ ਪੁਲਿਸ ਨੇ ਸਥਾਨਕ ਵਾਸੀ ਇੱਕ ਵਿਆਹੁਤਾ ਦੇ ਬਿਨਾਂ ਦੱਸੇ ਘਰੋਂ ਚਲੇ ਜਾਣ ਦੇ ਮਾਮਲੇ ‘ਚ ਜਗਦੇਵ ਸਿੰਘ ਵਾਸੀ ਬਰਨਾਲਾ ਦੇ ਬਿਆਨਾਂ ਦੇ ਅਧਾਰ ‘ਤੇ ਸਥਾਨਕ ਥਾਣਾ ਸਿਟੀ ਵਿਖੇ ਮਾਮਲਾ ਦਰਜ਼ ਕੀਤਾ ਸੀ ਜਿਸ ਦੀ ਤਫ਼ਤੀਸ ਸਹਾਇਕ ਥਾਣੇਦਾਰ ਪਵਨ ਕੁਮਾਰ ਨੂੰ ਸੌਂਪੀ ਗਈ ਸੀ।

ਉਪਰੰਤ ਟਰੇਸ ਕਰਕੇ ਰੇਡ ਪਿੱਛੋਂ ਸਥਾਨਕ ਪੁਲਿਸ ਨੇ ਪਿੰਡ ਲੰਘੇਆਣਾ ਤੋਂ ਉਕਤ ਲੜਕੀ ਦੀ ਬਰਾਮਦਗੀ ਕਰਕੇ ਦਵਿੰਦਰ ਸਿੰਘ ਵਾਸੀ ਕੋਟਮਾਨ ਤੇ ਲਵਪ੍ਰੀਤ ਸਿੰਘ ਵਾਸੀ ਘੱਲ ਕਲਾਂ ਨੂੰ ਥਾਣਾ ਸਿਟੀ ਬਰਨਾਲਾ ਵਿਖੇ ਲਿਆਂਦਾ ਸੀ। ਇਸ ਦੌਰਾਨ ਲੜਕੀ ਨੇ ਮੰਨਿਆ ਕਿ ਉਹ ਦਵਿੰਦਰ ਸਿੰਘ ਨਾਲ ਗਈ ਸੀ। ਜਿਸ ਖਿਲਾਫ਼ ਜਗਰਾਓਂ ਅਤੇ ਹੋਰ ਜ਼ਿਲ੍ਹਿਆਂ ‘ਚ ਗੈਗਸਟਰਾਂ ਨਾਲ ਸਬੰਧਿਤ ਕੇਸ ਦਰਜ਼ ਹਨ ਤੇ ਪੁਲਿਸ ਇਸਦੀ ਭਾਲ ‘ਚ ਹੈ। ਇਹ ਵੀ ਲਿਖਿਆ ਗਿਆ ਕਿ ਉਕਤ ਲੜਕੀ 7 ਜੂਨ 2020 ਤੋਂ 29 ਜੂਨ 2020 ਤੱਕ ਉਕਤ ਦਵਿੰਦਰ ਸਿੰਘ ਦੇ ਨਾਲ ਪਿੰਡ ਲੰਘੇਆਣਾ ਵਿਖੇ ਹੀ ਰਹੀ।

ਇਸ ਅਰਸੇ ਦੌਰਾਨ ਦਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਨੇ ਉਕਤ ਲੜਕੀ ਦੇ ਬੈਂਕ ਖਾਤੇ ‘ਚੋਂ ਕ੍ਰਮਵਾਰ 1 ਲੱਖ 50 ਹਜ਼ਾਰ, 50 ਹਜ਼ਾਰ, 2 ਲੱਖ ਰੁਪਏ (ਕੁੱਲ 4 ਲੱਖ) ਵੀ ਕਢਵਾ ਲਏ, ਜਿਸ ਬਾਰੇ ਥਾਣਾ ਸਿਟੀ ਦੇ ਮੁੱਖ ਅਫ਼ਸਰ ਬਲਜੀਤ ਸਿੰਘ ਨੂੰ ਜਾਣਕਾਰੀ ਸੀ। ਬਲਜੀਤ ਸਿੰਘ ਵੱਲੋਂ ਸਹਾਇਕ ਥਾਣੇਦਾਰ ਪਵਨ ਕੁਮਾਰ ਰਾਹੀਂ ਉਕਤ ਲੜਕੀ ਨੂੰ ਤਾਂ 164 ਜਾਬਤਾ ਫੌਜਦਾਰੀ ਤਹਿਤ ਵਾਰਸਾਂ ਹਵਾਲੇ ਕਰ ਦਿੱਤਾ ਪ੍ਰੰਤੂ ਦਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਉਕਤ ਮੁਕੱਦਮੇ ‘ਚ ਨਾ ਤਾਂ ਨਾਮਜਦ ਕੀਤਾ ਅਤੇ ਨਾ ਹੀ ਗ੍ਰਿਫ਼ਤਾਰ ਕੀਤਾ।

ਅੱਗੇ ਲਿਖਿਆ ਗਿਆ ਹੈ ਕਿ ਬਲਜੀਤ ਸਿੰਘ ਮੁੱਖ ਅਫ਼ਸਰ ਨੇ ਇਹ ਜਾਣਦੇ ਹੋਇਆਂ ਕਿ ਦਵਿੰਦਰ ਸਿੰਘ ਜਗਰਾਓਂ ਪੁਲਿਸ ਨੂੰ ਇੱਕ ਕਤਲ ਕੇਸ ‘ਚ ਲੋੜੀਂਦਾ ਹੈ, ਤੋਂ 3 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਦਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਛੱਡ ਦਿੱਤਾ ਜਿਸ ਪਿੱਛੋਂ ਮੁੱਖ ਅਫ਼ਸਰ ਬਲਜੀਤ ਸਿੰਘ ਤੇ ਸਹਾਇਕ ਥਾਣੇਦਾਰ ਪਵਨ ਕੁਮਾਰ ਨੂੰ ਇਰਾਦਾ ਕਤਲ ਦੇ ਦੋਸ਼ੀ ਦਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਛੱਡ ਕੇ ਉਨ੍ਹਾਂ ਪਾਸੋਂ 3 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਜੁਰਮ ਹੇਠ ਮਾਮਲਾ ਦਰਜ਼ ਕੀਤਾ ਗਿਆ ਹੈ।

ਖ਼ਬਰ ਲਿਖੇ ਜਾਣ ਤੱਕ ਏਐਸਆਈ ਨੂੰ ਗ੍ਰਿਫ਼ਤਾਰ ਕਰਕੇ 1 ਲੱਖ 5 ਹਜਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਜਾ ਚੁੱਕੀ ਸੀ। ਉਕਤ ਮਾਮਲੇ ਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ ਬਰਨਾਲਾ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਸਥਾਨਕ ਥਾਣੇ ‘ਚ ਐਫ.ਆਈ.ਆਰ ਨੰਬਰ 347 ਤਹਿਤ ਐਸਐਚਓ ਥਾਣਾ ਸਿਟੀ-1 ਦੇ ਬਲਜੀਤ ਸਿੰਘ ਤੇ ਏਐਸਆਈ ਪਵਨ ਕੁਮਾਰ ਖਿਲਾਫ਼ ਕੁਰੱਪਸ਼ਨ ਐਕਟ ਤਹਿਤ ਪਰਚਾ ਦਰਜ ਕਰਨ ਪਿੱਛੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਦਕਿ ਇਸ ਮਾਮਲੇ ‘ਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ