ਪੁਲਿਸ ਪ੍ਰਸਾਸ਼ਨ ਨੂੰ ਕੀਤੀ ਲਿਖਤੀ ਸ਼ਿਕਾਇਤ: ਪ੍ਰਵੀਨ ਬਲਜੋਤ
ਸਨੌਰ, (ਰਾਮ ਸਰੂਪ ਪੰਜੋਲਾ)। ਸ਼ਿਵ ਸੈਨਾ ਬਾਲ ਠਾਕਰੇ ਦੀ ਇੱਕ ਮੀਟਿੰਗ ਸਨੌਰ ਵਿਖੇ ਹੋਈ ਜਿਸ ਵਿੱਚ ਸ਼ਿਵ ਸੈਨਾ ਦੇ ਸੰਗਠਨ ਮੰਤਰੀ ਪੰਜਾਬ ਪ੍ਰਵੀਨ ਬਲਜੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਰੋਜ ਖਾਲਿਸਤਾਨੀ ਕੱਟੜਵਾਦੀ ਲੋਕਾਂ ਵੱਲੋਂ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਤੂੰ ਹਿੰਦੁਤਵ ਦਾ ਕੰਮ ਛੱਡ ਕੇ ਆਪਣੇ ਘਰ ਆਰਾਮ ਨਾਲ ਬੈਠ ਜਾ ਨਹੀਂ ਤਾਂ ਤੈਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਇਹ ਫੋਨ ਬਾਹਰਲੀ ਕੰਟਰੀ ਤੋਂ ਅਤੇ ਕੁਝ ਲੋਕਲ ਨੰਬਰ ਤੋਂ ਵੀ ਆਏ ਹਨ ਜਿਸ ਦੀ ਜਾਣਕਾਰੀ ਥਾਣਾ ਸਨੌਰ ਡੀ ਐਸ ਪੀ ਆਰ ਨੂੰ ਵੀ ਦੇ ਦਿੱਤੀ ਗਈ ਹੈ।
ਪ੍ਰਵੀਨ ਬਲਜੋਤ ਨੇ ਕਿਹਾ ਬੀਤੇ ਦਿਨ ਉਨ੍ਹਾਂ ਦੇ ਨੰਬਰ ‘ਤੇ ਵਟਸਐਪ ਵਾਇਸ ਮੈਸੇਜ ਆਇਆ ਜਿਸ ਵਿੱਚ ਇੱਕ ਖਾਲਿਸਤਾਨੀ ਵਿਅਕਤੀ ਕਹਿ ਰਿਹਾ ਸੀ ‘ਜਿੰਨਾਂ ਤੇਰੇ ਤੋਂ ਹੋ ਸਕੇ ਆਪਣਾ ਧਿਆਨ ਰੱਖ, ਗੋਲੀ ਕਿਸੇ ਪਾਸਿਓਂ ਵੀ ਆ ਕੇ ਤੈਨੂੰ ਲੱਗ ਸਕਦੀ ਹੈ, ਤੇਰਾ ਸਮਾਂ ਹੁਣ ਪੂਰਾ ਹੋ ਗਿਆ ਹੈ’, ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਨਾਰੰਗਵਾਲ ਜਿਲ੍ਹਾ ਸੰਗਠਨ ਮੰਤਰੀ ਬੰਟੀ ਵਾਲੀਆ, ਜ਼ਿਲ੍ਹਾ ਪ੍ਰਭਾਰੀ ਟਿੱਕੂ ਸ਼ਰਮਾ ਜ਼ਿਲ੍ਹਾ ਵਾਈਸ ਪ੍ਰਧਾਨ ਸ਼ੰਕਰ ਕਲਿਆਣ ਗੁਲਜ਼ਾਰ ਸਿੰਘ ਨੇ ਕਿਹਾ ਕਿ ਜੇਕਰ ਸਾਡੇ ਪ੍ਰਧਾਨ ਪ੍ਰਵੀਨ ਬਲਜੋਤ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਦਾ ਹੈ ਜਾਂ ਕੁਝ ਵੀ ਹੁੰਦਾ ਹੈ ਤਾਂ ਉਸਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।
ਜੇ ਧਮਕੀ ਦੇਣ ਵਾਲੇ ਵਿਅਕਤੀਆਂ ‘ਤੇ ਕਾਰਵਾਈ ਨਾ ਕੀਤੀ ਗਈ ਤਾਂ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਬਾਰੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨਾਲ ਗੱਲ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖਾਲਿਸਤਾਨੀ ਲਹਿਰ ਨੂੰ ਹੁੰਗਾਰਾ ਦੇਣ ਵਾਲੇ ਗੁਰਵੰਤ ਸਿੰਘ ਪੰਨੂੰ ਨੂੰ ਭਗੌੜਾ ਕਰਾਰ ਕਰਕੇ ਉਸ ‘ਤੇ ਇਨਾਮੀ ਰਾਸ਼ੀ ਰੱਖੀ ਜਾਵੇ ਅਤੇ ਉਸ ਨੂੰ ਪੰਜਾਬ ਲਿਆਕੇ ਜੇਲ੍ਹ ਵਿੱਚ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਕਈ ਵਰ੍ਹਿਆਂ ਤੋਂ ਉਹ ਸ਼ਿਵ ਸੈਨਾ ਬਾਲ ਠਾਕਰੇ ਪਾਰਟੀ ਲਈ ਕੰਮ ਕਰ ਰਹੇ ਹਨ ਜੋ ਮਨੂੰਵਾਦੀ ਅਤੇ ਅੱਤਵਾਦੀ ਲੋਕਾਂ ਦੀਆਂ ਅੱਖਾਂ ਵਿੱਚ ਖੜਕ ਰਿਹਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ