ਪਾਕਿਸਤਾਨ ਰੇਲ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਹੋਈ 22

ਪਾਕਿ ਰੇਲ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਹੋਈ 22

  • ਤਿੰਨ ਵਿਅਕਤੀਆਂ ਦੀ ਇਲਾਜ ਦੌਰਾਨ ਮੌਤ 

ਇਸਲਾਮਾਬਾਦ। ਪਾਕਿਸਤਾਨ ( Pakistan) ਦੇ ਪੰਜਾਬ ਪ੍ਰਾਂਤ ਦੇ ਸ਼ੇਖਪੁਰਾ ਕੋਲ ਸ਼ਰਧਾਲੂਆਂ ਨਾਲ ਭਰੀ ਇੱਕ ਵੈਨ ਦੇ ਰੇਲ ਨਾਲ ਟਕਰਾ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 22 ਹੋ ਗਈ ਹੈ।

ਰੇਲਵੇ ਦੇ ਬੁਲਾਰੇ ਕੁਰਾਤੁਲ ਆਈਨ ਨੇ ਸ਼ੁੱਕਰਵਾਰ ਰਾਤ ਇਹ ਜਾਣਕਾਰੀ ਦਿੱਤੀ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਇਸ ਹਾਦਸੇ ‘ਚ ਜ਼ਖਮੀ ਹੋਏ ਤਿੰਨ ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ‘ਚ ਕਈ ਬੱਚੇ ਤੇ ਕਈ ਔਰਤਾਂ ਸ਼ਾਮਲ ਹਨ।

Pakistan train crash

ਜ਼ਿਕਰਯੋਗ ਹੈ ਕਿ ਸ਼ਾਹ ਹੁਸੈਨ ਐਕਸਪ੍ਰੈਸ ਰੇਲ ਸ਼ੁੱਕਰਵਾਰ ਨੂੰ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ ਤੋਂ ਲਾਹੌਰ ਆ ਰਹੀ ਸੀ। ਇਸ ਦੌਰਾਨ ਪੂਰਬੀ ਪੰਜਾਬ ਪ੍ਰਾਂਤ ਦੇ ਸ਼ੇਖੂਪੁਰਾ ‘ਚ ਫਰੂਕਾਬਾਦ ਤੇ ਬਹਾਲੀ ਵਾਲਾ ਦਰਮਿਆਨ ਘੋਨਾ ਫਾਟਕ ਹੋਣ ਕਾਰਨ ਰੇਲ ਲੰਘਣ ਸਮੇਂ ੇ ਵੈਨ ਨੂੰ ਟੱਕਰ ਮਾਰ ਦਿੱਤੀ। ਪੁਲਿਸ ਦੇ ਮੁਤਾਬਿਕ ਇਹ ਘਟਨਾ  ਵੈਨ ਡਰਾਈਵਰ ਦੀ ਲਾਪਰਵਾਹੀ ਦੀ ਵਜ੍ਹਾ ਨਾਲ ਵਾਪਰੀ । ਉਹ ਰੇਲ ਨੂੰ ਵੇਖੇ ਬਿਨਾ ਜਲਦਬਾਜ਼ੀ ‘ਚ ਰੇਲਵੇ ਕ੍ਰਾਂਸਿੰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਮ੍ਰਿਤਕਾਂ ‘ਚ ਜ਼ਿਆਦਾਤਰ ਸਿੱਖ ਤੀਰਥ ਯਾਤਰੀ ਸਨ ਤੇ ਘਟਨਾ ਸਮੇਂ ਸ੍ਰੀ ਨਨਕਾਣਾ ਸਾਹਿਬ ਪਰਤ ਰਹੇ ਸਨ। ਪੁਲਿਸ ਅਧਿਕਾਰੀ ਗਾਜੀ ਸਲਾਹੁਦੀਨ ਨੇ ਦੱਸਿਆ ਕਿ ਮ੍ਰਿਤਕ ਪੱਛਮ-ਉੱਤਰ ਸ਼ਹਿਰ ਪੇਸ਼ਵਾਰ ਦੇ ਨਿਵਾਸੀ ਤੇ ਚਾਰ ਪਰਿਵਾਰਾਂ ਨਾਲ ਸਬੰਧਿਤ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ