ਕੋਰੋਨਾ ਨਾਲ ਇੱਕ ਦਿਨ ‘ਚ 500 ਤੋਂ ਜ਼ਿਆਦਾ ਮੌਤਾਂ

Corona Patients

ਸੰਕ੍ਰਮਿਤਾਂ ਦੀ ਗਿਣਤੀ 4.85 ਲੱਖ ਤੋਂ ਪਾਰ

ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਦੋ ਦਿਨਾਂ ਤੱਕ ਕੋਰੋਨਾ ਵਾਇਰਸ ਸੰਕ੍ਰਮਣ ਦੇ ਰੋਜ਼ਾਨਾ ਮਾਮਲਿਆਂ ‘ਚ ਕਮੀ ਆਉਣ ਤੋਂ ਬਾਅਦ ਇੱਕ ਵਾਰ ਫਿਰ ਇਸ ਦਾ ਪ੍ਰਕੋਪ ਵਧਣ ਲੱਗਿਆ ਹੈ ਅਤੇ ਪਿਛਲੇ 24 ਘੰਟਿਆਂ ‘ਚ ਸੰਕ੍ਰਮਣ ਦੇ 18,653 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਸੰਕ੍ਰਮਿਤਾਂ ਦਾ ਅੰਕੜਾ 5.85 ਲੱਖ ‘ਤੇ ਪਹੁੰਚ ਗਿਆ ਹੈ ਅਤੇ ਇਸੇ ਮਿਆਦ ‘ਚ ਮ੍ਰਿਤਕਾਂ ਦੀ ਗਿਣਤੀ ‘ਚ 500 ਤੋਂ ਜ਼ਿਆਦਾ ਦਾ ਵਾਧਾ ਦਰਜ਼ ਕੀਤੇ ਜਾਣ ਨਾਲ ਇਹ ਅੰਕੜਾ 17400 ‘ਤੇ ਪਹੁੰਚ ਗਿਆ।

Corona

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਕੋਰੋਨਾ ਸੰਕ੍ਰਮਣ ਦੇ 18653 ਨਵੇਂ ਮਾਮਲਿਆਂ ਨਾਲ ਕੁੱਲ ਸੰਕ੍ਰਮਿਤਾਂ ਦੀ ਗਿਣਤੀ ਵਧ ਕੇ 585493 ਹੋ ਗਈ ਹੈ। ਸੋਮਵਾਰ ਅਤੇ ਮੰਗਲਵਾਰ ਨੂੰ ਸੰਕ੍ਰਮਣ ਦੇ ਰੋਜ਼ਾਨਾ ਮਾਮਲਿਆਂ ‘ਚ ਕਮੀ ਦਰਜ਼ ਕੀਤੀ ਗਈ ਸੀ। ਐਤਵਾਰ ਨੂੰ ਜਿੱਥੇ ਸੰਕ੍ਰਮਣ ਦੇ 19906 ਮਾਮਲੇ ਦਰਜ਼ ਕੀਤੇ ਗਏ ਸਨ ਉੱਥੇ ਹੀ ਸਮੋਵਾਰ ਨੂੰ ਇਸ ਤੋਂ ਛੋੜ੍ਹੇ ਘੱਟ 19459 ਮਾਮਲੇ ਸਾਹਮਣੇ ਆਏ ਅਤੇ ਮੰਗਲਵਾਰ ਨੂੰ 18522 ਨਵੇਂ ਮਾਮਲੇ ਸਾਹਮਣੇ ਆਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ