ਵੰਦੇ ਭਾਰਤ ਮਿਸ਼ਨ ਤਹਿਤ ਵਾਪਸ ਪਰਤੇ ਡੇਢ ਲੱਖ ਭਾਰਤੀ
- ਐਤਵਾਰ ਨੂੰ ਇਸ ਮਿਸ਼ਨ ਤਹਿਤ 4,784 ਵਿਅਕਤੀ ਵਾਪਸ ਭਾਰਤ ਪਰਤੇ
ਨਵੀਂ ਦਿੱਲੀ। ‘ਵੰਦੇ ਭਾਰਤ ਮਿਸ਼ਨ’ (Vande Bharat Mission) ਤਹਿਤ ਹੁਣ ਤੱਕ ਡੇਢ ਲੱਖ ਤੋਂ ਵਧ ਭਾਰਤੀ ਦੇਸ਼ ਵਾਪਸ ਪਰਤ ਚੁੱਕੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇੱਥ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।
ਸ੍ਰੀ ਪੂਰੀ ਨੇ ਲਿਖਿਆ ‘ਵੰਦੇ ਭਾਰਤ ਮਿਸ਼ਨ (Vande Bharat Mission) ਦੀਆਂ ਉੱਡਾਣਾਂ ‘ਚ ਡੇਢ ਲੱਖ ਤੋਂ ਵਧ ਲੋਕ ਵਾਪਸ ਆਏ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਇਸ ਮਿਸ਼ਨ ਤਹਿਤ 4,784 ਵਿਅਕਤੀ ਵਾਪਸ ਭਾਰਤ ਪਰਤੇ ਹਨ। ਮਿਸ਼ਨ ਦੀ ਸ਼ੁਰੂਆਤ ਕੋਵਿਡ-19 ਦੇ ਕਾਰਨ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਦੇਸ਼ ਲਿਆਉਣ ਲਈ ਕੀਤੀ ਗਈ ਸੀ। ਇਸ ‘ਚ ਵਿਦੇਸ਼ਾਂ ‘ਚ ਸਥਿਤ ਭਾਰਤੀ ਦੂਤਾਵਾਸਾਂ ਦੀ ਮੱਦਦ ਨਾਲ ਵਿਸ਼ੇਸ਼ ਉੱਡਾਣਾਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਲਿਆਂਦਾ ਜਾ ਰਿਹਾ ਹੈ।
Vande Bharat Mission
ਵੰਦੇ ਭਾਰਤ ਮਿਸ਼ਨ ਦਾ ਚੌਥਾ ਗੇੜ ਵੀ ਇਸ ਹਫ਼ਤੇ ਸ਼ੁਰੂ ਹੋਣਾ ਹੈ। ਸ੍ਰੀ ਪੂਰੀ ਨੇ ਦੱਸਿਆ ਕਿ ਚੌਥੇ ਗੇੜ ਤੋਂ ਬਾਅਦ ਵਿਦੇਸ਼ਾਂ ਤੋਂ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਤੇਜ਼ੀ ਨਾਲ ਵਧੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ