ਲਗਾਤਾਰ ਵੱਧ ਰਹੇ ਕੇਸ ਨੂੰ ਦੇਖਦੇ ਹੋਏ ਮੁੜ ਲਗ ਸਕਦੀਆਂ ਹਨ ਪਾਬੰਦੀਆ
ਕੋਰੋਨਾ ਨੂੰ ਰੋਕਣ ਲਈ ਇਸ ਤੋਂ ਇਲਾਵਾ ਨਹੀਂ ਹੋਏਗਾ ਕੋਈ ਹਰ ਰਸਤਾ, ਨਹੀਂ ਬਣੀ ਐ ਹੁਣ ਤੱਕ ਕੋਈ ਦਵਾਈ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਲੋਕ ਜੇ ਨਾ ਸੁਧਰੇ ਤਾਂ ਸੂਬੇ ਵਿੱਚ ਮੁੜ ਤੋਂ ਮੁਕੰਮਲ ਲਾਕਡਾਊਨ ਲਗ ਸਕਦਾ ਹੈ, ਕਿਉਂਕਿ ਲਗਾਤਾਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਅਤੇ ਕੋਰੋਨਾ ਦੀ ਮਹਾਂਮਾਰੀ ਨੂੰ ਰੋਕਣ ਲਈ ਇਸ ਤੋਂ ਇਲਾਵਾ ਕੋਈ ਹੋਰ ਰਸਤਾ ਬਾਕੀ ਹੀ ਨਹੀਂ ਰਹਿ ਜਾਂਦਾ ਹੁਣ ਤੱਕ ਪੰਜਾਬ ਵਿੱਚ ਸਿਰਫ਼ ਸ਼ਨਿੱਚਰਵਾਰ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵੱਜੇ ਤੱਕ ਲਾਕ ਡਾਊਨ ਚਲ ਰਿਹਾ ਹੈ। ਜਿਸ ਨੂੰ ਕਿ ਮੁਕੰਮਲ ਤੌਰ ‘ਤੇ ਵਿੱਚ ਮੁੜ ਤੋਂ ਲਾਗੂ ਕੀਤਾ ਜਾ ਸਕਦਾ ਹੈ। ਇਸ ਸਬੰਧੀ ਸਪਸ਼ਟ ਚੇਤਾਵਨੀ ਖ਼ੁਦ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਰਹੇ ਹਨ। ਬਲਬੀਰ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਸੀ ਸਥਿਤੀ ਵਿੱਚ ਕਾਫ਼ੀ ਜਿਆਦਾ ਸੁਧਾਰ ਪਰ ਪਿਛਲੇ ਕੁਝ ਦਿਨਾਂ ਤੋਂ ਅਚਾਨਕ ਜਿਆਦਾ ਤੇਜੀ ਨਾਲ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ,
ਜਿਸ ਕਾਰਨ ਸੂਬਾ ਸਰਕਾਰ ਮੁੜ ਤੋਂ ਜਿਆਦਾ ਸਖ਼ਤੀ ਕਰ ਸਕਦੀ ਹੈ, ਕਿਉਂਕਿ ਆਮ ਲੋਕ ਸਮਾਜਿਕ ਦੂਰੀ ਦਾ ਉਲੰਘਣਾ ਕਰਦੇ ਹੋਏ ਇੱਧਰ ਉੱਧਰ ਘੁੰਮ ਰਹੇ ਹਨ, ਜਿਸ ਨਾਲ ਕੋਰੋਨਾ ਤੇਜੀ ਨਾਲ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਸਮਾਜਿਕ ਦੂਰੀ ਦਾ ਖਿਆਲ ਨਾ ਰੱਖਿਆ ਤਾਂ ਇਹ ਪੰਜਾਬ ਵਿੱਚ ਬੂਰੀ ਤਰਾਂ ਫੈਲ ਸਕਦਾ ਹੈ,
ਜਿਸ ਨਾਲ ਸਥਿਤੀ ਖ਼ਰਾਬ ਹੋ ਸਕਦੀ ਹੈ। ਉਨਾਂ ਕਿਹਾ ਕਿ ਲਾਕ ਡਾਊਨ ਦੇ ਖੁੱਲਣ ਤੋਂ ਬਾਅਦ ਕੇਸ ਜਿਆਦਾ ਆ ਰਹੇ ਹਨ, ਜਿਸ ਪਿਛੇ ਦਿੱਲੀ ਬਾਰਡਰ ਦਾ ਵੀ ਹੱਥ ਹੈ। ਉਨਾਂ ਕਿਹਾ ਕਿ ਦਿੱਲੀ ਤੋਂ ਆ ਰਹੇ ਲੋਕਾਂ ਰਾਹੀਂ ਪੰਜਾਬ ਵਿੱਚ ਕੋਰੋਨਾ ਫੈਲ ਰਿਹਾ ਹੈ, ਜਿਸ ਕਾਰਨ ਦਿੱਲੀ ਬਾਰਡਰ ਨੂੰ ਵੀ ਬੰਦ ਕਰਨ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।
ਬਲਬੀਰ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਰ ਤਰਾਂ ਦਾ ਆਖਰੀ ਫੈਸਲਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਲੈਣਾ ਹੈ ਪਰ ਆਮ ਜਨਤਾ ਨੂੰ ਇਸ ਪਾਸੇ ਸੋਚਣਾ ਪਏਗਾ ਤਾਂ ਕਿ ਇਹ ਕੋਰੋਨਾ ਮਹਾਂਮਾਰੀ ਆਮ ਲੋਕਾਂ ਨੂੰ ਵੱਡੇ ਪੱਧਰ ‘ਤੇ ਆਪਣੇ ਲਪੇਟੇ ਵਿੱਚ ਨਾ ਲੈ ਲਵੇ। ਉਨਾਂ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ‘ਚ ਕੋਰੋਨਾ ਦੀ ਕੋਈ ਦਵਾਈ ਨਹੀਂ ਬਣੀ , ਇਸ ਲਈ ਸਥਿਤੀ ਖਰਾਬ ਹੋਣ ਤੋਂ ਬਾਅਦ ਲਾਕ ਡਾਊਨ ਹੀ ਕੋਰੋਨਾ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ