ਮੂਸੇਵਾਲਾ ਫਾਇਰਿੰਗ ਮਾਮਲੇ ‘ਚ ਦੋ ਦੀ ਅਗਾਊਂ ਜਮਾਨਤ ਅਰਜੀ ‘ਤੇ ਸੁਣਵਾਈ 25 ਜੂਨ ਤੱਕ ਟਲੀ

ਮੂਸੇਵਾਲਾ ਫਾਇਰਿੰਗ ਮਾਮਲੇ ‘ਚ ਦੋ ਦੀ ਅਗਾਊਂ ਜਮਾਨਤ ਅਰਜੀ ‘ਤੇ ਸੁਣਵਾਈ 25 ਜੂਨ ਤੱਕ ਟਲੀ

ਬਰਨਾਲਾ, (ਜਸਵੀਰ ਸਿੰਘ ਗਹਿਲ) ਗਾਇਕ ਸਿੱਧੂ ਮੂਸੇਵਾਲਾ ਫਾਇਰਿੰਗ ਮਾਮਲੇ ‘ਚ ਨਾਮਜ਼ਦ 2 ਮੁਲਜ਼ਮ ਦੀ ਅਗਾਊਂ ਜਮਾਨਤ ਅਰਜੀ ‘ਤੇ ਸੁਣਵਾਈ 25 ਜੂਨ ਤੱਕ ਟਲ ਗਈ ਹੈ। ਅਦਾਲਤ ਵੱਲੋਂ ਉਕਤ ਮਾਮਲੇ ਦੇ ਜਾਂਚ ਅਧਿਕਾਰੀਆਂ ਨੂੰ ਖੁਦ ਅਦਾਲਤ ‘ਚ ਪੇਸ਼ ਹੋਣ ਦੇ ਨਾਲ ਨਾਲ ਸਟੇਟਸ ਰਿਪੋਰਟ ਲੈ ਕੇ ਪੇਸ਼ ਹੋਣ ਦੇ ਆਦੇਸ ਵੀ ਜ਼ਾਰੀ ਕੀਤੇ ਜਾਣ ਦਾ ਪਤਾ ਲੱਗਾ ਹੈ।

ਜ਼ਿਕਰਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਵਲੋਂ ਪਿੰਡ ਬਡਬਰ ਵਿਖੇ ਏਕੇ 47 ਅਸਾਲਟ ਨਾਲ ਫਾਇਰਿੰਗ ਕੀਤੀ ਸੀ, ਜਿਸ ਪਿੱਛੋਂ ਮੂਸੇਵਾਲਾ ਸਮੇਤ 6 ਪੁਲਿਸ ਮੁਲਾਜ਼ਮਾਂ ਖਿਲਾਫ਼ ਥਾਣਾ ਧਨੌਲਾ ਵਿਖੇ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ‘ਚ ਨਾਮਜ਼ਦ 2 ਮੁਲਜ਼ਮ ਕਰਮ ਸੁਖਵੀਰ ਸਿੰਘ ਲਹਿਲ ਅਤੇ ਇੰਦਰਵੀਰ ਸਿੰਘ ਗਰੇਵਾਲ ਨੇ ਐਡਵੋਕੇਟ ਗੁਰਤੇਜ਼ ਸਿੰਘ ਗਰੇਵਾਲ ਅਤੇ ਐਡਵੋਕੇਟ ਯੋਗੇਸ਼ ਗੁਪਤਾ ਰਾਹੀਂ 17 ਜੂਨ ਨੂੰ ਐਡੀਸ਼ਨਲ ਸ਼ੈਸ਼ਨ ਜੱਜ਼ ਬਲਜਿੰਦਰਪਾਲ ਸਿੰਘ ਦੀ ਅਦਾਲਤ ‘ਚ ਆਪਣੀ ਐਂਟੀਸਪੇਟਰੀ ਜਮਾਨਤ ਲਈ ਅਰਜੀਆਂ ਦਾਇਰ ਕੀਤੀਆਂ ਸਨ।

ਜਿਨ੍ਹਾਂ ‘ਤੇ ਸੁਣਵਾਈ ਲਈ ਸਥਾਨਕ ਅਦਾਲਤ ਨੇ 23 ਜੂਨ ਦੀ ਤਾਰੀਖ ਮੁਕਰਰ ਕੀਤੀ ਸੀ। ਜਿਸ ਦੌਰਾਨ ਅਦਾਲਤ ‘ਚ ਸੁਣਵਾਈ ਦੌਰਾਨ ਕੋਈ ਵੀ ਸੀਨੀਅਰ ਅਧਿਕਾਰੀ ਨਾ ਪਹੁੰਚਣ ਕਾਰਨ ਮਾਨਯੋਗ ਐਡੀਸ਼ਨਲ ਸ਼ੈਸਨ ਜੱਜ ਅਰੁਣ ਗੁਪਤਾ ਨੇ ਅਗਲੀ ਸੁਣਵਾਈ 25 ਜੂਨ ਪਾ ਦਿੱਤੀ ਹੈ। ਇਸ ਤੋਂ ਇਲਾਵਾ ਕੇਸ ਦੇ ਜਾਂਚ ਅਧਿਕਾਰੀ ਨੂੰ ਖੁਦ ਅਦਾਲਤ ‘ਚ ਪੇਸ਼ ਹੋਣ ਅਤੇ ਹਾਈਕੋਰਟ ਵਿੱਚ ਪੀਆਈਐਲ ‘ਤੇ ਸੁਣਵਾਈ ਦੌਰਾਨ ਦਿੱਤੀਆਂ ਹਦਾਇਤਾਂ ਦੀ ਰਿਪੋਰਟ ਲੈ ਕੇ ਪੇਸ਼ ਹੋਣ ਦੇ ਆਦੇਸ ਜ਼ਾਰੀ ਕੀਤੇ ਹਨ। ਇਹ ਵੀ ਪਤਾ ਲੱਗਾ ਹੈ ਕਿ ਮਾਮਲੇ ਦੀ ਜਾਂਚ ਐਸ.ਪੀ ਰੁਪਿੰਦਰ ਭਾਰਦਵਾਜ ਤੋਂ ਵਾਪਸ ਲੈ ਕੇ ਐਸ.ਪੀ ਸੁਖਦੇਵ ਸਿੰਘ ਵਿਰਕ ਨੂੰ ਸੌਂਪ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।