ਡੇਰਾ ਸਲਾਬਤਪੁਰਾ ‘ਚ ਲੱਗੇ ਖੂਨਦਾਨ ਕੈਂਪ ‘ਚ ਖੂਨਦਾਨੀਆਂ ਨੇ ਦਿਖਾਇਆ ਭਾਰੀ ਉਤਸ਼ਾਹ

ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਟੀਮ ਨੇ ਇਕੱਤਰ ਕੀਤਾ ਖੂਨਦਾਨ

ਸਲਾਬਤਪੁਰਾ, (ਸੁਖਜੀਤ ਮਾਨ/ਸੁਰਿੰਦਰਪਾਲ/ਸੁਖਨਾਮ)। ਕੋਰੋਨਾ ਮਹਾਂਮਾਰੀ ਕਾਰਨ ਖੂਨਦਾਨ ਕੈਂਪ ਨਾ ਲੱਗ ਕਰਕੇ ਬਲੱਡ ਬੈਂਕਾਂ ‘ਚ ਹੋਈ ਖੂਨ ਦੀ ਕਮੀਂ ਨੂੰ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪੂਰਾ ਕਰ ਰਹੇ ਹਨ। ਰੈੱਡ ਕਰਾਸ ਅਧਿਕਾਰੀਆਂ ਵੱਲੋਂ ਕੀਤੀ ਗਈ ਅਪੀਲ ਤਹਿਤ ਸੇਵਾਦਾਰਾਂ ਵੱਲੋਂ ਜ਼ਿਲ੍ਹੇ ਭਰ ਦੇ ਵੱਖ-ਵੱਖ ਬਲਾਕਾਂ ‘ਚ ਖੂਨਦਾਨ ਕੈਂਪ ਲਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦੀ ਲੜੀ ਤਹਿਤ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ‘ਚ 15ਵਾਂ ਖੂਨਦਾਨ ਕੈਂਪ ਲਾਇਆ ਗਿਆ ਜਿਸ ‘ਚ 217 ਯੂਨਿਟ ਖੂਨਦਾਨ ਹੋਇਆ।

ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ‘ਚ ਲਗਾਏ ਖੂਨਦਾਨ ਕੈਂਪ ਪ੍ਰਤੀ ਖੂਨਦਾਨੀਆਂ ‘ਚ ਭਾਰੀ ਉਤਸ਼ਾਹ ਵਿਖਾਈ ਦਿੱਤਾ। ਸਵੇਰ ਤੋਂ ਹੀ ਖੂਨਦਾਨੀ ਵੀਰ ਅਤੇ ਭੈਣਾਂ ਖੂਨਦਾਨ ਕਰਨ ਲਈ ਪੁੱਜਣੇ ਸ਼ੁਰੂ ਹੋ ਗਏ ਸਨ ਪਰ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ‘ਚੋਂ ਪੁੱਜੀ ਟੀਮ ਨੇ ਆਪਣੀ ਸਮਰੱਥਾ ਮੁਤਾਬਿਕ 217 ਯੂਨਿਟ ਖੂਨਦਾਨ ਹੀ  ਲਿਆ। ਇਸ ਤੋਂ ਪਹਿਲਾਂ ਕੈਂਪ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲ ਕੇ ਕੀਤੀ ਗਈ। ਕੈਂਪ ਦੌਰਾਨ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਪੂਰਾ ਪਾਲਣ ਕੀਤਾ ਗਿਆ।

ਖੂਨਦਾਨ ਕਰਨ ਦੇ ਇੱਛੁਕਾਂ ਦੀ ਪੂਰੀ ਸਰੀਰਕ ਜਾਂਚ ਤੋਂ ਬਾਅਦ ਹੀ ਖੂਨ ਦਾਨ ਲਿਆ ਗਿਆ।  ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਅਤੇ ਖੂਨਦਾਨ ਸੰਮਤੀ ਦੇ ਸੇਵਾਦਾਰ ਲਖਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਤਹਿਤ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜਾਂ ਤਹਿਤ ਹੀ ਖੂਨਦਾਨ ਵੀ ਇੱਕ ਭਲਾਈ ਦਾ ਕਾਰਜ਼ ਹੈ ਜਿਸ ਨਾਲ ਕਿਸੇ ਮੌਤ ਦੇ ਮੂੰਹ ‘ਚ ਪਏ ਮਰੀਜ਼ ਦੇ ਇਲਾਜ ‘ਚ ਮੱਦਦ ਹੁੰਦੀ ਹੈ। ਉਨ੍ਹਾਂ ਆਖਿਆ ਕਿ ਭਵਿੱਖ ‘ਚ ਜਿੱਥੇ-ਜਿੱਥੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰੈੱਡ ਕਰਾਸ ਅਧਿਕਾਰੀ ਖੂਨਦਾਨ ਸਮੇਤ ਹੋਰ ਭਲਾਈ ਕਾਰਜਾਂ ਲਈ ਕਹਿਣਗੇ ਤਾਂ ਉਹ ਹਮੇਸ਼ਾ ਤਿਆਰ-ਬਰ-ਤਿਆਰ ਹਨ।

ਇਸ ਮੌਕੇ ਡੇਰਾ ਰਾਜਗੜ੍ਹ ਸਲਾਬਤਪੁਰਾ ਦੇ ਸੇਵਾਦਾਰ ਜੋਰਾ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, 45 ਮੈਂਬਰ ਸੇਵਕ ਸਿੰਘ ਇੰਸਾਂ ਗੋਨਿਆਣਾ, ਸ਼ਿੰਦਰਪਾਲ ਇੰਸਾਂ, ਬਲਜਿੰਦਰ ਸਿੰਘ ਬਾਂਡੀ ਇੰਸਾਂ, ਪਿਆਰਾ ਸਿੰਘ ਇੰਸਾਂ, ਐਡਵੋਕੇਟ ਸੱਤਪਾਲ ਸਿੰਘ ਸੈਣੀ, 15 ਮੈਂਬਰ ਦਰਸ਼ਨ ਸਿੰਘ ਇੰਸਾਂ, ਕਸ਼ਮੀਰ ਸਿੰਘ ਇੰਸਾਂ, ਸ਼ਿੰਦਰ ਸਿੰਘ ਇੰਸਾਂ ਆਦਿ ਹਾਜ਼ਰ ਸਨ।

ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ : ਬਲੱਡ ਬੈਂਕ ਇੰਚਾਰਜ਼

ਬਲੱਡ ਬੈਂਕ ਸਿਵਲ ਹਸਪਤਲ ਬਠਿੰਡਾ ਦੀ ਇੰਚਾਰਜ਼ ਕ੍ਰਿਸ਼ਮਾ ਨੇ ਕੈਂਪ ‘ਚ ਖੂਨਦਾਨ ਕਰਨ ਲਈ ਪੁੱਜੇ ਖੂਨਦਾਨੀਆਂ ਦੇ ਉਤਸ਼ਾਹ ਨੂੰ ਵੇਖਦਿਆਂ ਉਨ੍ਹਾਂ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਡੇਰਾ ਸੱਚਾ ਸੌਦਾ ਦੇ ਇਹ ਖੂਨਦਾਨੀ ਸੇਵਾਦਾਰ ਆਮ ਦਿਨਾਂ ‘ਚ ਵੀ ਖੂਨਦਾਨ ਕਰਦੇ ਰਹਿੰਦੇ ਹਨ ਪਰ ਹੁਣ ਜਦੋਂ ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ ‘ਚ ਖੂਨ ਦੀ ਕਮੀਂ ਸੀ ਤਾਂ ਸੇਵਾਦਾਰਾਂ ਨੇ ਕੈਂਪ ਲਗਾ ਕੇ ਉਨ੍ਹਾਂ ਦੀ ਕਾਫੀ ਮੱਦਦ ਕੀਤੀ ਹੈ ਜਿਸ ਲਈ ਉਹ ਸਮੁੱਚੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਭਵਿੱਖ ‘ਚ ਵੀ ਜਦੋਂ ਕਿਤੇ ਖੂਨਦਾਨ ਦੀ ਲੋੜ ਪਵੇਗੀ ਤਾਂ ਸੇਵਾਦਾਰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ।

ਇੱਕ ਪਰਿਵਾਰ ਦੇ ਕਈ-ਕਈ ਮੈਂਬਰਾਂ ਨੇ ਕੀਤਾ ਖੂਨਦਾਨ

ਖੂਨਦਾਨ ਕੈਂਪ ਪ੍ਰਤੀ ਖੂਨਦਾਨੀਆਂ ਦੇ ਉਤਸ਼ਾਹ ਦਾ ਹੀ ਨਤੀਜ਼ਾ ਹੈ ਕਿ ਇੱਕ-ਇੱਕ ਪਰਿਵਾਰ ‘ਚੋਂ ਕਈ-ਕਈ ਮੈਂਬਰ ਖੂਨਦਾਨ ਕਰਨ ਲਈ ਪੁੱਜੇ ਹੋਏ ਸਨ ਪਿੰਡ ਨਿਉਰ ਦੇ ਅਵਤਾਰ ਇੰਸਾਂ ਤੋਂ ਇਲਾਵਾ ਉਨ੍ਹਾਂ ਦੀਆਂ ਧੀਆਂ ਰੁਪਿੰਦਰ ਇੰਸਾਂ ਤੇ ਮਨਿੰਦਰ ਇੰਸਾਂ ਨੇ ਵੀ ਖੂਨਦਾਨ ਕੀਤਾ ਪਿੰਡ ਭਾਈ ਰੂਪਾ ਤੋਂ ਦਰਸ਼ਨ ਸਿੰਘ ਇੰਸਾਂ ਨੇ ਆਪਣੇ ਪੁੱਤਰ ਹਰਜਿੰਦਰ ਸਿੰਘ ਇੰਸਾਂ ਅਤੇ ਭਤੀਜਿਆਂ ਜਗਸੀਰ ਸਿੰਘ ਇੰਸਾਂ ਤੇ ਸੱਤਪਾਲ ਸਿੰਘ ਇੰਸਾਂ ਨਾਲ ਖੂਨਦਾਨ ਕੀਤਾ ਇਸ ਤੋਂ ਇਲਾਵਾ ਖੂਨਦਾਨੀਆਂ ‘ਚ ਸੱਸਾਂ-ਨੂੰਹਾਂ ਵੀ ਖੂਨਦਾਨ ਕਰਨ ਲਈ ਪੁੱਜੀਆਂ ਹੋਈਆਂ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।