ਦੇਸ਼ ‘ਚ ਬਿਮਾਰਾਂ ਦੀ ਗਿਣਤੀ 3.32 ਲੱਖ ਤੋਂ ਪਾਰ, 9520 ਮੌਤਾਂ
ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਕੋਰੋਨਾ ਵਾਇਰਸ (ਕੋਵਿਡ-19) Corona ਦੇ ਸੰਕ੍ਰਮਣ ਦੇ ਮਾਮਲਿਆਂ ਦਾ ਵਧਣਾ ਜਾਰੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਸੰਕ੍ਰਮਣ ਦੇ ਸਭ ਤੋਂ ਵੱਧ 11,502 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂਕਿ ਇਸੇ ਮਿਆਦ ਵਿੱਚ 325 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਨਵੇਂ ਮਾਮਲਿਆਂ ਨਾਲ ਸੰਕ੍ਰਮਿਤਾਂ ਦੀ ਗਿਣਤੀ ਵਧ ਕੇ 3,32,424 ਹੋ ਗਈ। ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਕੇ 9520 ਹੋ ਗਈ। ਦੇਸ਼ ‘ਚ ਇਸ ਸਮੇਂ ਕੋਰੋਨਾ ਦੇ 153106 ਐਕਟਿਵ ਮਾਮਲੇ ਹਨ, ਜਦੋਂਕਿ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 169798 ਹੈ।
- ਮਹਾਂਰਾਸ਼ਟਰ ਇਸ ਮਹਾਂਮਾਰੀ ਤੋਂ ਦੇਸ਼ ‘ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।
- ਸੂਬੇ ‘ਚ ਪਿਛਲੇ 24 ਘੰਪਿਟਆਂ ‘ਚ 3390 ਨਵੇਂ ਨਵੇਂ ਮਾਮਲੇ ਦਰਜ਼ ਕੀਤਾ ਗਏ ਹਨ
- ਅਤੇ 120 ਵਿਅਕਤੀਆਂ ਦੀ ਮੌਤ ਹੋਈ ਹੈ।
- ਇਸ ਦੇ ਨਾਲ ਹੀ ਸੂਬੇ ‘ਚ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵਧ ਕੇ 107958 ਅਤੇ ਜਾਨਲੇਵਾ ਵਿਸ਼ਾਣੂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3950 ਹੋ ਗਈ ਹੈ।
- ਇਸ ਦੌਰਾਨ ਸੂਬੇ ਵਿੱਚ 1632 ਵਿਕਅਤੀ ਠੀਕ ਹੋਏ ਹਨ
- ਜਿਸ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 50978 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।