ਦੋਸਤ ਦਾ ਜਵਾਬ
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਦੋ ਦੋਸਤ ਜੰਗਲੀ ਇਲਾਕ’ਚੋਂ ਹੋ ਕੇ ਸ਼ਹਿਰ ਜਾ ਰਹੇ ਸਨ ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਉਹ ਵਿਚਾਲੇ-ਵਿਚਾਲੇ ਰੁਕਦੇ ਅਤੇ ਆਰਾਮ ਕਰਦੇ ਉਨ੍ਹਾਂ ਨੇ ਆਪਣੇ ਨਾਲ ਖਾਣ-ਪੀਣ ਦੀਆਂ ਵੀ ਕੁਝ ਚੀਜ਼ਾਂ ਰੱਖੀਆਂ ਹੋਈਆਂ ਸਨ ਜਦੋਂ ਦੁਪਹਿਰ ਨੂੰ ਉਨ੍ਹਾਂ ਨੂੰ ਭੁੱਖ ਲੱਗੀ ਤਾਂ ਦੋਵਾਂ ਨੇ ਇੱਕ ਥਾਂ ਬੈਠ ਕੇ ਖਾਣ ਦਾ ਵਿਚਾਰ ਕੀਤਾ ਖਾਣਾ ਖਾਂਦੇ-ਖਾਂਦੇ ਦੋਵੇਂ ‘ਚ ਕਿਸੇ ਗੱਲ ਨੂੰ ਲੈ ਕੇ ਬਹਿਸ ਛਿੜ ਗਈ ਅਤੇ ਹੌਲੀ-ਹੌਲੀ ਗੱਲ ਇੰਨੀ ਵਧ ਗਈ ਕਿ ਇੱਕ ਦੋਸਤ ਨੇ ਦੂਜੇ ਨੂੰ ਥੱਪੜ ਮਾਰ ਦਿੱਤਾ ਪਰ ਥੱਪੜ ਖਾਣ ਤੋਂ ਬਾਅਦ ਵੀ ਦੂਜਾ ਦੋਸਤ ਚੁੱਪ ਰਿਹਾ ਅਤੇ ਕੋਈ ਵਿਰੋਧ ਨਹੀਂ ਕੀਤਾ
ਸਿਰਫ ਉਸ ਨੇ ਦਰੱਖਤ ਦੀ ਇੱਕ ਟਾਹਣੀ ਚੁੱਕੀ ਅਤੇ ਉਸ ਨੂੰ ਮਿੱਟੀ ‘ਤੇ ਰੱਖ ਦਿੱਤਾ, ਅੱਜ ਮੇਰੇ ਸਭ ਤੋਂ ਚੰਗੇ ਦੋਸਤ ਨੇ ਮੈਨੂੰ ਥੱਪੜ ਮਾਰਿਆ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਮੁੜ ਯਾਤਰਾ ਸ਼ੁਰੂ ਕੀਤੀ, ਮਨ ਵਿੱਚ ਗੁੱਸਾ-ਗਿਲਾ ਹੋਣ ਕਾਰਨ ਉਹ ਬਿਨਾ ਇੱਕ-ਦੂਜੇ ਨਾਲ ਗੱਲ ਕੀਤੇ ਅੱਗੇ ਵਧਦੇ ਜਾ ਰਹੇ ਸਨ ਕਿ ਉਦੋਂ ਥੱਪੜ ਖਾਧੇ ਦੋਸਤ ਦੇ ਚੀਕਣ ਦੀ ਆਵਾਜ਼ ਆਈ, ਉਹ ਗਲਤੀ ਨਾਲ ਦਲਦਲ ‘ਚ ਫਸ ਗਿਆ ਸੀ, ਦੂਜੇ ਦੋਸਤ ਨੇ ਤੇਜ਼ੀ ਵਿਖਾਉਂਦਿਆਂ ਉਸ ਦੀ ਮੱਦਦ ਕੀਤੀ ਅਤੇ ਉਸ ਨੂੰ ਦਲਦਲ ‘ਚੋਂ ਕੱਢ ਲਿਆ ਇਸ ਵਾਰ ਵੀ ਉਹ ਕੁਝ ਨਹੀਂ ਬੋਲਿਆ
ਉਸ ਨੇ ਸਿਰਫ ਇੱਕ ਤਿੱਖੀ ਨੋਕ ਵਾਲਾ ਪੱਥਰ ਚੁੱਕਿਆ ਅਤੇ ਇੱਕ ਵੱਡੇ ਦਰੱਖਤ ਦੇ ਤਣੇ ‘ਤੇ ਲਿਖਣ ਲੱਗਾ, ਅੱਜ ਮੇਰੇ ਸਭ ਤੋਂ ਚੰਗੇ ਦੋਸਤ ਨੇ ਮੇਰੀ ਜਾਨ ਬਚਾਈ ਉਸ ਨੂੰ ਅਜਿਹਾ ਕਰਦੇ ਵੇਖ ਦੂਜੇ ਦੋਸਤ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਪੁੱਛਿਆ, ਜਦੋਂ ਮੈਂ ਤੈਨੂੰ ਪੱਥਰ ਮਾਰਿਆ ਤਾਂ ਤੂੰ ਮਿੱਟੀ ‘ਤੇ ਲਿਖਿਆ ਅਤੇ ਜਦੋਂ ਮੈਂ ਤੇਰੀ ਜਾਨ ਬਚਾਈ ਤਾਂ ਤੂੰੰ ਇੱਕ ਦਰੱਖਤ ਦੇ ਤਣੇ ‘ਤੇ ਖੁਰਚ-ਖੁਰਚ ਕੇ ਲਿਖ ਰਹੇ ਹੋ, ਅਜਿਹਾ ਕਿਉਂ?
ਜਦੋਂ ਕੋਈ ਤਕਲੀਫ ਦੇਵੇ ਤਾਂ ਸਾਨੂੰ ਉਸਨੂੰ ਅੰਦਰ ਤੱਕ ਨਹੀਂ ਬਿਠਾਉਣਾ ਚਾਹੀਦਾ ਤਾਂਕਿ ਮਾਫੀ ਰੂਪੀ ਹਵਾਵਾਂ ਇਸ ਮਿੱਟੀ ਵਾਂਗ ਹੀ ਉਸ ਤਕਲੀਫ ਨੂੰ ਸਾਡੇ ਦਿਲ ‘ਚੋਂ ਵਹਾ ਲੈ ਜਾਵੇ, ਪਰ ਜਦੋਂ ਕੋਈ ਸਾਡੇ ਲਈ ਕੁਝ ਚੰਗਾ ਕਰੇ ਤਾਂ ਉਸ ਨੂੰ ਇੰਨੀ ਡੂੰਘਾਈ ਨਾਲ ਆਪਣੇ ਮਨ ‘ਚ ਵਸਾ ਲੈਣਾ ਚਾਹੀਦਾ ਹੈ ਕਿ ਉਹ ਕਦੇ ਸਾਡੇ ਦਿਲ ‘ਚੋਂ ਮਿਟ ਨਾ ਸਕੇ ਦੋਸਤ ਦਾ ਜਵਾਬ ਆਇਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।