‘ਮਾਰਨ ਵਾਲੇ ਨਾਲੋਂ ਡਾਹਢਾ ਹੁੰਦੈ ਬਚਾਉਣ ਵਾਲਾ’

14 ਦਿਨਾਂ ਦੀ ਛੋਟੀ ਬੱਚੀ ਨੇ ਕੋਰੋਨਾ ਵਰਗੇ ਦੈਂਤ ਨੂੰ ਹਰਾਇਆ

ਜ਼ਿਲ੍ਹੇ ਵਿੱਚ ਅੱਜ ਚਾਰ ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ

ਸੰਗਰੂਰ, (ਗੁਰਪ੍ਰੀਤ ਸਿੰਘ) ਪੁਰਾਣੀ ਕਹਾਵਤ ਹੈ ਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਹੈ ਅਜਿਹੀ ਹੀ ਉਦਾਹਰਨ ਬਣੀ ਹੈ ਜ਼ਿਲ੍ਹਾ ਸੰਗਰੂਰ ਦੀ ਇੱਕ ਚੌਦਾਂ ਦਿਨਾਂ ਦੀ ਮਾਸੂਮ ਬੱਚੀ ਨੇ ਸਮੁੱਚੇ ਵਿਸ਼ਵ ‘ਚ ਮੌਤ ਦਾ ਤਾਂਡਵ ਕਰਨ ਵਾਲੇ ਕੋਰੋਨਾ ਨੂੰ ਹਰਾ ਦਿੱਤਾ ਹੈ ਅੱਜ ਇਹ ਮਾਸੂਮ ਨੂੰ ਚਾਰ ਹੋਰ ਮਰੀਜ਼ਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਸਨਮਾਨਿਤ ਕਰਕੇ ਘਰਾਂ ਨੂੰ ਭੇਜਿਆ ਗਿਆ ਜ਼ਿਕਰਯੋਗ ਹੈ ਕਿ ਅੱਜ ਜਿਹੜੇ ਮਰੀਜ਼ਾਂ ਨੇ ਕੋਰੋਨਾ ਤੇ ਜਿੱਤ ਹਾਸਲ ਕੀਤੀ ਹੈ

ਉਨ੍ਹਾਂ ਵਿੱਚ ਮਲੇਰਕੋਟਲਾ ਦੇ 3 ਅਤੇ ਧੂਰੀ ਦਾ ਇਕ ਵਸਨੀਕ ਸ਼ਾਮਲ ਹੈ। ਵਿਸ਼ੇਸ਼ ਤੌਰ ‘ਤੇ ਸਿਹਤਮੰਦ ਹੋਣ ਵਾਲਿਆਂ ਵਿਚ 14 ਦਿਨਾਂ ਦੀ ਬੱਚੀ ਵੀ ਸ਼ਾਮਿਲ ਹੈ 25 ਸਾਲਾਂ ਮਲੇਰਕੋਟਲਾ ਵਾਸੀ ਵਿਅਕਤੀ ਅਤੇ 19 ਵਰ੍ਹਿਆਂ ਦੀ ਲੜਕੀ ਸ਼ਾਮਲ ਹਨ। ਇਸ ਤੋਂ ਇਲਾਵਾ 62 ਸਾਲਾਂ ਦਾ ਜਹਾਂਗੀਰ ਵਾਸੀ ਵੀ ਘਰ ਪਰਤ ਗਿਆ ਹੈ।

ਜ਼ਿਕਰਯੋਗ ਹੈ ਕਿ ਮਲੇਰਕੋਟਲਾ ਦੇ ਤਿੰਨੇ ਮਰੀਜ਼ 28 ਮਈ ਨੂੰ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਤਬਦੀਲ ਕੀਤੇ ਗਏ ਸਨ। ਇਨ੍ਹਾਂ ਮਰੀਜ਼ਾਂ ਦੇ ਤੰਦਰੁਸਤ ਹੋ ਕੇ ਘਰ ਪਰਤਣ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਵਿਖੇ ਐਕਟਿਵ ਕੇਸਾਂ ਦੀ ਗਿਣਤੀ 8 ਰਹਿ ਗਈ ਹੈ। ਜੇਰੇ ਇਲਾਜ ਮਰੀਜ਼ਾਂ ਦੀ ਹਾਲਤ ਸਥਿੱਰ ਹੈ।

ਕੀ ਕਿਹਾ ਡੀਸੀ ਸੰਗਰੂਰ  ਨੇ :

ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਘਰੋਂ ਬਾਹਰ ਨਿਕਲਣ ਸਮੇਂ ਲਾਜ਼ਮੀ ਤੌਰ ‘ਤੇ ਮਾਸਕ ਪਹਿਨਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਨਾਗਰਿਕ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਤਿਆਰ ਕੀਤੀ ਗਈ ਮੋਬਾਇਲ ਐਪਲੀਕੇਸ਼ਨ ‘ਕੋਵਾ ਐਪ’ ਨੂੰ ਡਾਊਨਲੋਡ ਕਰਨਾ ਯਕੀਨੀ ਬਣਾਉਣ ਜਿਸ ਵਿੱਚ ਕੋਵਿਡ ਸਬੰਧੀ ਸਾਰੀਆਂ ਤਾਜ਼ਾ ਜਾਣਕਾਰੀਆਂ ਤੇ ਸਾਵਧਾਨੀਆਂ ਬਾਰੇ ਸੁਚੇਤ ਕੀਤਾ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।