ਨਾਮ ਚਰਚਾ ਘਰ ਤਿਉਣਾ ‘ਚ ਸੇਵਾਦਾਰਾਂ ਨੇ ਕੀਤਾ 50 ਯੂਨਿਟ ਖੂਨਦਾਨ, ਖੂਨ ਲੈਣ ਲਈ ਸਿਵਲ ਹਸਪਤਾਲ ਬਲੱਡ ਬੈਂਕ ਬਠਿੰਡਾ ਤੋਂ ਪਹੁੰਚੀ ਟੀਮ
ਸੰਗਤ ਮੰਡੀ, (ਮਨਜੀਤ ਨਰੂਆਣਾ) ਡੇਰਾ ਸੱਚਾ ਸੌਦਾ ਸਰਸਾ ਦੇ ਬਲਾਕ ਚੁੱਘੇ ਕਲਾਂ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਤਿਉਣਾ ਦੇ ਨਾਮ ਚਰਚਾ ਘਰ ‘ਚ ਲਾਏ ਗਏ ਖ਼ੂਨਦਾਨ ਕੈਂਪ ਮੌਕੇ 50 ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨ ਕਰਨ ਤੋਂ ਪਹਿਲਾਂ ਸੇਵਾਦਾਰਾਂ ਵੱਲੋਂ ਪੂਰੇ ਨਾਮ ਚਰਚਾ ਘਰ ਨੂੰ ਸੈਨੇਟਾਈਜ਼ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੇ ਆਪਣੀ ਜ਼ਰੂਰਤ ਮੁਤਾਬਕ 50 ਯੂਨਿਟ ਖੂਨ ਹਾਸਲ ਕੀਤਾ।
ਖ਼ੂਨ ਦਾਨ ਕਰਨ ਵਾਲੇ ਵਲੰਟੀਅਰਾਂ ਲਈ ਰਿਫਰੈਸ਼ਮੈਂਟ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ।ਖੂਨਦਾਨ ਦੀ ਇਸ ਮੁਹਿੰਮ ਮੌਕੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜੋ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ, ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਦਿਆਂ ਜਿਥੇ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਿਆ ਗਿਆ, ਉਥੇ ਨਾਮ ਚਰਚਾ ਘਰ ‘ਚ ਜਾਣ ਮੌਕੇ ਹਰ ਇੱਕ ਵਿਅਕਤੀ ਦਾ ਤਾਪਮਾਨ ਚੈਕ ਕਰਨ ਦੇ ਨਾਲ-ਨਾਲ ਹੱਥਾਂ ਨੂੰ ਸੈਨੇਟਾਈਜ਼ ਕੀਤਾ ਗਿਆ।
ਇਸ ਮੌਕੇ ਪੁੱਜੇ ਪੰਜਾਬ ਦੇ 45 ਮੈਂਬਰ ਗੁਰਮੇਲ ਸਿੰਘ ਇੰਸਾਂ ਬਠਿੰਡਾ, ਗੁਰਦੇਵ ਸਿੰਘ ਇੰਸਾਂ ਬਠਿੰਡਾ ਤੇ ਸਾਧ-ਸੰਗਤ ਰਾਜਨੀਤਿਕ ਵਿੰਗ ਦੇ 45 ਮੈਂਬਰ ਬਲਰਾਜ ਸਿੰਘ ਇੰਸਾਂ ਬਾਹੋ ਸਿਵੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਵਾਧੇ ਨੂੰ ਰੋਕਣ ਲਈ ਸਮੁੱਚੇ ਦੇਸ਼ ‘ਚ ਲਾਕਡਾਉੂਨ ਕੀਤਾ ਹੋਇਆ ਸੀ, ਜਿਸ ਕਾਰਨ ਬਠਿੰਡਾ ਦੀ ਬਲੱਡ ਬੈਂਕ ‘ਚ ਖ਼ੂਨਦਾਨੀ ਨਹੀਂ ਪਹੁੰਚ ਸਕੇ ‘ਤੇ ਖੂਨ ਦੀ ਕਮੀ ਆ ਗਈ ਸੀ।
ਖ਼ੂਨ ਦੀ ਕਮੀ ਦੌਰਾਨ ਬਠਿੰਡਾ ਦੇ ਸਰਕਾਰੀ ਬਲੱਡ ਬੈਂਕ ਦੀ ਲਿਖਤੀ ਮੰਗ ਅਤੇ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਖ਼ੂਨਦਾਨ ਕਰਨ ਲਈ ਡੇਰਾ ਸੱਚਾ ਸੌਦਾ ਕੋਲ ਪਹੁੰਚ ਕੀਤੀ ਸੀ। ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ਪੂਰੇ ਵਿਸ਼ਵ ‘ਚ 134 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਜੋ ਲਗਾਤਾਰ ਜਾਰੀ ਰਹਿਣਗੇ।
ਬਲਾਕ ਚੁੱਘੇ ਕਲਾਂ ਦੇ ਪੰਦਰ੍ਹਾਂ ਮੈਂਬਰ ਅਜੇਪਾਲ ਇੰਸਾਂ ਬਹਾਦਰਗੜ੍ਹ ਜੰਡੀਆਂ ਨੇ ਦੱਸਿਆ ਕਿ ਕਿ ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ ‘ਚ ਖੂਨ ਦੀ ਕਾਫ਼ੀ ਲੋੜ ਹੈ, ਇਸ ਲਈ ਬਲੱਡ ਬੈਂਕਾਂ ਦੀ ਮੰਗ ‘ਤੇ ਬਲੱਡ ਬੈਂਕ ਨੂੰ ਬਲੱਡ ਦਿੱਤਾ ਜਾ ਰਿਹਾ ਹੈ। ਇਸ ਮੌਕੇ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ ‘ਤੇ ਬਲਦੇਵ ਸਿੰਘ ਰੋਮਾਣਾ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਖੂਨਦਾਨ ਕਰਨ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਆਖਿਆ ਕਿ ਇਨ੍ਹਾਂ ਸੇਵਾਦਾਰਾਂ ਨੇ ਭਰੋਸਾ ਦਿਵਾਇਆ ਹੈ ਕਿ ਭਵਿੱਖ ‘ਚ ਵੀ ਜਦੋਂ ਕਿਤੇ ਖ਼ੂਨ ਦਾਨ ਦੀ ਲੋੜ ਪਵੇਗੀ ਤਾਂ ਉਹ ਤਿਆਰ-ਬਰ-ਤਿਆਰ ਹਨ। ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਨਾਮ ਖ਼ੂਨ ਦਾਨ ਦੇ ਖੇਤਰ ‘ਚ ਤਿੰਨ ਗਿੰਨੀਜ਼ ਵਰਲਡ ਰਿਕਾਰਡ, 1 ਏਸ਼ੀਆ ਵਰਲਡ ਰਿਕਾਰਡ ਅਤੇ 1 ਲਿਮਕਾ ਵਰਲਡ ਰਿਕਾਰਡ ਦਰਜ ਹੈ।
ਇਸ ਮੌਕੇ ਸਾਧ-ਸੰਗਤ ਰਾਜਨੀਤਿਕ ਵਿੰਗ ਦੇ 45 ਮੈਂਬਰ ਛਿੰਦਰਪਾਲ ਸਿੰਘ ਇੰਸਾਂ, 45 ਮੈਂਬਰ ਪੰਜਾਬ ਬਲਜਿੰਦਰ ਸਿੰਘ ਬਾਂਡੀ ਇੰਸਾਂ, 45 ਮੈਂਬਰ ਯੂਥ ਪਿਆਰਾ ਸਿੰਘ ਇੰਸਾਂ, ਖ਼ੂਨਦਾਨ ਸੰਮਤੀ ਜਿੰਮੇਵਾਰ ਲਖਵੀਰ ਇੰਸਾਂ, ਰਜਿੰਦਰ ਰਾਜੂ ਗੋਨਿਆਣਾ, ਬਲਾਕ ਚੁੱਘੇ ਕਲਾਂ ਦੇ 15 ਮੈਂਬਰ ਜਸਪਾਲ ਸਿੰਘ ਇੰਸਾਂ ਮੁਲਤਾਨੀਆਂ, ਅਜੇਪਾਲ ਇੰਸਾਂ ਬਹਾਦਰਗੜ੍ਹ ਜੰਡੀਆਂ, ਗੁਰਮੇਲ ਸਿੰਘ ਇੰਸਾਂ ਤਿਉਣਾ, ਅਵਤਾਰ ਸਿੰਘ ਇੰਸਾਂ ਵਿਰਕ, ਜਗਤਪ੍ਰੀਤ ਸਿੰਘ ਇੰਸਾਂ ਬੱਲੂਆਣਾ, ਨਰਿੰਦਰ ਕੁਮਾਰ ਇੰਸਾਂ ਰਾਏ ਕੇ ਕਲਾਂ, ਹਰਜੀਵਨ ਸਿੰਘ ਇੰਸਾਂ ਬਾਜਕ, ਸਤਨਾਮ ਸਿੰਘ ਇੰਸਾਂ ਬੀੜ ਤਲਾਬ, ਬਲਾਕ ਭੰਗੀਦਾਸ ਗੁਰਦਾਸ ਸਿੰਘ ਇੰਸਾਂ ਬਹਿਮਣ ਦੀਵਾਨਾ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਮੌਜੂਦ ਸਨ।
ਪਹਿਲੀ ਵਾਰ ਖ਼ੂਨਦਾਨ ਕਰਕੇ ਬਹੁਤ ਵਧੀਆ ਲੱਗਿਆ : ਮੇਜਰ ਸਿੰਘ ਇੰਸਾਂ
ਪਿੰਡ ਤਿਉਣਾ ਦੇ ਪਹਿਲੀ ਵਾਰ ਖ਼ੂਨਦਾਨ ਕਰਨ ਆਏ ਸੇਵਾਦਾਰ ਮੇਜਰ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਉਸਨੂੰ ਖੂਨਦਾਨ ਕਰਕੇ ਬਹੁਤ ਵਧੀਆ ‘ਤੇ ਅੰਦਰੂਨੀ ਖੁਸ਼ੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਦੀ ਬੈਂਕ ‘ਚ ਖ਼ੂਨ ਦੀ ਕਮੀ ਆ ਗਈ ਸੀ। ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਲਾਕਡਾਉੂਨ ‘ਚ ਉਸ ਤੋਂ ਬਲੱਡ ਦੇਣ ਲਈ ਬਠਿੰਡਾ ਤਾਂ ਨਹੀਂ ਪਹੁੰਚਿਆ ਗਿਆ ਪ੍ਰੰਤੂ ਅੱਜ ਉਸ ਦੇ ਪਿੰਡ ‘ਚ ਹੀ ਉਸ ਨੂੰ ਇਹ ਮੌਕਾ ਮਿਲ ਗਿਆ। ਉਨ੍ਹਾਂ ਦੂਸਰੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਕਿਸੇ ਦੀ ਜਾਨ ਬਚਾਉਣ ਲਈ ਖ਼ੂਨਦਾਨ ਜ਼ਰੂਰ ਕਰਨ।
ਸੇਵਾ ਮੁਕਤ ਨੌਜਵਾਨ ਫੌਜੀ ਗੁਰਪ੍ਰੀਤ ਸਿੰਘ ਇੰਸਾਂ ਨੇ 7ਵੀਂ ਵਾਰ ਕੀਤਾ ਖੂਨਦਾਨ
ਪਿੰਡ ਨਰੂਆਣਾ ਦੇ ਸੇਵਾ ਮੁਕਤ ਫੌਜੀ ਗੁਰਪ੍ਰੀਤ ਸਿੰਘ ਇੰਸਾਂ ਨੇ ਦੱਸਿਆ ਕਿ ਪਹਿਲਾਂ ਉਸਨੇ ਦੇਸ਼ ਦੀ ਸੇਵਾ ਕੀਤੀ ਤੇ ਹੁਣ ਖੂਨਦਾਨ ਕਰਕੇ ਖ਼ੂਨ ਦੀ ਕਮੀ ਕਾਰਨ ਅਜਾਈਂ ਜਾਂਦੀਆਂ ਜਾਨਾਂ ਨੂੰ ਬਚਾਉਣ ‘ਚ ਰੋਲ ਨਿਭਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 7 ਵਾਰ ਖੂਨਦਾਨ ਕਰ ਚੁੱਕਿਆ ਹੈ। ਖੂਨਦਾਨੀ ਨੇ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਸਰੀਰ ‘ਚ ਕੋਈ ਕਮੀ ਨਹੀਂ ਆਉਂਦੀ, ਸਗੋਂ ਪਹਿਲਾਂ ਨਾਲੋਂ ਵੀ ਵਿਅਕਤੀ ਜ਼ਿਆਦਾ ਫੁਰਤੀਲਾ ਹੋ ਜਾਂਦਾ ਹੈ , ਖੂਨਦਾਨ ਦਾਨ ਕਰਕੇ ਉਸਨੂੰ ਬਹੁਤ ਖੁਸ਼ੀ ਮਿਲਦੀ ਹੈ
ਥੈਲੇਸੀਮੀਆਂ ਮਰੀਜ਼ਾਂ ਲਈ ਮਸੀਹਾ ਬਣੇ ਸੇਵਾਦਾਰ
ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਸਕੱਤਰ ਦਰਸ਼ਨ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ ‘ਚ 300 ਦੇ ਕਰੀਬ ਥੈਲੇਸੀਮੀਆਂ ਬਿਮਾਰੀ ਤੋਂ ਪੀੜਤ ਮਰੀਜ਼ ਹਨ, ਜਿਨ੍ਹਾਂ ਨੂੰ ਪੰਦਰ੍ਹਾਂ ਦਿਨ੍ਹਾਂ ਬਾਅਦ ਖੂਨ ਦੀ ਜ਼ਰੂਰਤ ਪੈਂਦੀ ਸੀ, ਇਨ੍ਹਾਂ ਮਰੀਜ਼ਾਂ ਲਈ ਡੇਰਾ ਸੱਚਾ ਸੌਦਾ ਸਰਸਾ ਦੇ ਖੂਨਦਾਨੀ ਮਸੀਹਾ ਬਣ ਕੇ ਬਹੁੜੇ ਹਨ। ਉਨ੍ਹਾਂ ਖੂਨਦਾਨ ਕਰਨ ਵਾਲੇ ਯੋਧਿਆਂ ਅਤੇ ਡੇਰਾ ਸੱਚਾ ਸੌਦਾ ਸਰਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦੇ ਬਲੱਡ ਬੈਂਕ ਨੂੰ ਖ਼ੂਨ ਦੀ ਕੋਈ ਕਮੀ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।