ਸ਼ਾਹਿਦ ਅਫ਼ਰੀਦੀ ਦੀ ਸਿਆਸੀ ਪੌੜੀ

ਸ਼ਾਹਿਦ ਅਫ਼ਰੀਦੀ ਦੀ ਸਿਆਸੀ ਪੌੜੀ

ਇਨਾਂ ਦਿਨਾਂ ‘ਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਭਾਰਤ ਦੇ ਪ੍ਰਧਾਨ ਮੰਤਰੀ ‘ਤੇ ਬੜੀ ਬੇਹੂਦਾ ਟਿੱਪਣੀ ਕਰ ਰਿਹਾ ਹੈ ਗੌਤਮ ਗੰਭੀਰ ਸਮੇਤ ਕੁਝ ਹੋਰ ਭਾਰਤੀ ਕ੍ਰਿਕੇਟਰਾਂ ਨੇ ਅਫ਼ਰੀਦੀ ਦੇ ਬਿਆਨ ਦੀ ਆਲੋਚਨਾ ਕੀਤੀ ਹੈ ਗੰਭੀਰ ਨੇ ਤਾਂ ਬੜੇ ਸਖ਼ਤ ਲਹਿਜੇ ‘ਚ ਜਵਾਬ ਦਿੱਤਾ ਹੈ ਇਹ ਘਟਨਾ ਚੱਕਰ ਪਹਿਲਾਂ ਹੀ ਤਣਾਅ ਭਰੇ ਸਬੰਧਾਂ ਵਾਲੇ ਮੁਲਕ ਹਿੰਦ ਪਾਕਿ ਲਈ ਬੜਾ ਚਿੰਤਾਜਨਕ ਹੈ

ਪਰ ਇਹ ਸਵਾਲ ਵੀ ਬੜਾ ਅਹਿਮ ਹੈ ਕਿ ਜਦੋਂ ਕੋਰੋਨਾ ਮਹਾਂਮਾਰੀ ਦੇ ਦੌਰ ‘ਚ ਦੋਵਾਂ ਮੁਲਕਾਂ ਦੇ ਸਿਆਸਤਦਾਨ ਆਪਣੇ ਵਿਵਾਦਤ ਮਾਮਲਿਆਂ ‘ਤੇ ਚੁੱਪ ਹਨ ਤਾਂ ਪਾਕਿ ਦਾ ਇੱਕ ਕ੍ਰਿਕੇਟਰ ਅਚਾਨਕ ਸਿਆਸੀ ਬਿਆਨਬਾਜ਼ੀ ਕਿਵੇਂ ਸ਼ੁਰੂ ਕਰ ਦਿੰਦਾ ਹੈ ਦਰਅਸਲ ਅਫ਼ਰੀਦੀ ਦਾ ਨਿਸ਼ਾਨਾ ਪਾਕਿਸਤਾਨ ਦੀ ਸਿਆਸਤ ‘ਚ ਥਾਂ ਬਣਾਉਣਾ ਹੈ ਤੇ ਮਹਾਂਮਾਰੀ ਦੇ ਦੌਰ ‘ਚ ਉਸ ਕੋਲ ਪੂਰਾ ਮੌਕਾ ਹੈ ਕਿ ਹੋਰ ਸਿਆਸਤਦਾਨ ਚੁੱਪ ਹਨ ਤਾਂ ਉਹ ਸਿਆਸਤ ਦਾ ਛੱਕਾ ਮਾਰ ਗਿਆ ਹੈ

ਦੇਰ ਸਵੇਰ ਅਫ਼ਰੀਦੀ ਵੀ ਕਿਸੇ ਨਾ ਕਿਸੇ ਪਾਰਟੀ ‘ਚ ਸ਼ਾਮਲ ਹੋ ਕੇ ਪਾਰਲੀਮੈਂਟ ਜਾਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦੀ ਤਾਕ ‘ਚ ਹੈ ਪਾਕਿਸਤਾਨ ‘ਚ ਸਿਆਸਤ ਦਾ ਇੱਕ ਸੌਖਾ ਰਸਤਾ ਭਾਰਤ ਦੀ ਵਿਰੋਧਤਾ ਖਾਸ ਕਰਕੇ ਕਸ਼ਮੀਰ ਦਾ ਮੁੱਦਾ ਹੈ ਪਾਕਿਸਤਾਨ ਦੇ ਕੱਟੜਪੰਥੀ ਸੰਗਠਨ ਤੇ ਅੱਤਵਾਦੀ ਹਮੇਸ਼ਾਂ ਉਸ ਆਗੂ ਨੂੰ ਹੀ ਹਮਾਇਤ ਦੇਂਦੇ ਹਨ ਜੋ ਹਿੰਦੁਸਤਾਨ ਖਿਲਾਫ਼ ਧੂੰਆਂ-ਧਾਰ ਬਿਆਨ ਦੇਣ ਦੇ ਪੂਰਾ ਮਾਹਿਰ ਹੋਵੇ ਇਮਰਾਨ ਖਾਨ ਖੁਦ ਇਸ ਦੀ ਉਦਾਹਰਨ ਹਨ 22 ਸਾਲਾਂ ਦੇ ਸਿਆਸੀ ਸੰਘਰਸ਼ ਤੋਂ ਬਾਅਦ ਉਹ ਮੁਲਕ ਦੀ ਹਕੂਮਤ ‘ਤੇ ਕਾਬਜ਼ ਹੋਏ ਹਨ

ਇਮਰਾਨ ਵੀ ਅਫ਼ਰੀਦੀ ਵਾਂਗ ਕ੍ਰਿਕੇਟਰ ਹਨ ਇਮਰਾਨ ਖਾਨ ਨੇ ਆਮ ਚੋਣਾਂ ਤੋਂ ਪਹਿਲਾਂ ਕਸ਼ਮੀਰ ਦੇ ਮੁੱਦੇ ਨੂੰ ਰੱਜ ਕੇ ਵਰਤਿਆ ਤੇ ਤਾਲਿਬਾਨ ਸੰਗਠਨਾਂ ਨੂੰ ਵੀ ਖੁਸ਼ ਕਰਨ ਦੀ ਕੋਈ ਕਸਰ ਨਹੀਂ ਛੱਡੀ ਆਖ਼ਰ ਤਾਲਿਬਾਨਾਂ ਨੇ ਇਮਰਾਨ ਨੂੰ ਸਿਆਸੀ ਹਮਾਇਤ ਵੀ ਦਿੱਤੀ ਕ੍ਰਿਕੇਟਰ ਇਸ ਵਕਤ ਭਾਰਤ ਤੇ ਪਾਕਿਸਤਾਨ ਦੀ ਸਭ ਤੋਂ ਵੱਡੀ ਖੇਡ ਹੈ ਤੇ ਭਾਰਤ ਪਾਕਿ ਨੂੰ ਹੀ ਕ੍ਰਿਕਟ ਮੰਨਿਆ ਜਾਂਦਾ ਹੈ ਭਾਰਤ ਪਾਕਿ ਦਾ ਮੈਚ ਦੋਵਾਂ ਮੁਲਕਾਂ ਦੇ ਦਰਸ਼ਕਾਂ ‘ਚ ਜੰਗ ਵਰਗੇ ਭਾਵ ਪੈਦਾ ਕਰਦਾ ਰਿਹਾ ਹੈ

ਇਸ ਲਈ ਜਦੋਂ ਪਾਕਿ ਦਾ ਕੋਈ ਕ੍ਰਿਕਟਰ ਭਾਰਤ ਖਿਲਾਫ਼ ਸਿਆਸੀ ਬਿਆਨ ਦਾਗਦਾ ਹੈ ਤਾਂ ਉਸ ਦੀ ਚਰਚਾ ਵੱਧ ਹੁੰਦੀ ਹੈ ਅਫ਼ਰੀਦੀ ਵੀ ਇਸੇ ਰਸਤੇ ‘ਤੇ ਤੁਰਦਾ ਨਜ਼ਰ ਆ ਰਿਹਾ ਹੈ ਬੇਸ਼ੱਕ ਅਫ਼ਰੀਦੀ ਦਾ ਸਿਆਸੀ ਮਕਸਦ ਕਦੇ ਹੱਲ ਹੋ ਜਾਵੇ ਪਰ ਉਹ ਨਫ਼ਰਤ ਦੀ ਜਿਸ ਪੌੜੀ ਰਾਹੀਂ ਸਿਆਸੀ ਕੁਰਸੀ ਹਾਸਲ ਕਰਨ ਦੀ ਕੋਸਿਸ਼ ਕਰ ਰਿਹਾ ਹੈ, ਉਹ ਦੋ ਮੁਲਕਾਂ ‘ਚ ਨਫ਼ਰਤ ਦੀ ਲਕੀਰ ਨੂੰ ਹੋਰ ਪੱਕਾ ਕਰੇਗੀ ਨਫ਼ਰਤ ਕਿਸੇ ਵੀ ਤਰ੍ਹਾਂ ਪਾਕਿ ਦੇ ਹੱਕ ‘ਚ ਨਹੀਂ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।