ਓੜੀਸ਼ਾ, ਬੰਗਾਲ ‘ਚ ਅੱਜ ਦਸਤਕ ਦੇਵੇਗਾ ‘ਇਮਫਨ’

ਓੜੀਸ਼ਾ, ਬੰਗਾਲ ‘ਚ ਅੱਜ ਦਸਤਕ ਦੇਵੇਗਾ ‘ਇਮਫਨ’

ਨਵੀਂ ਦਿੱਲੀ। ਗੰਭੀਰ ਚੱਕਰਵਾਤੀ ਤੂਫਾਨ ‘ਐਮਫਨ’ ਦੇ ਬੁੱਧਵਾਰ ਦੁਪਹਿਰ ਨੂੰ ਪੱਛਮੀ ਬੰਗਾਲ ਦੇ ਦੀਘਾ ਅਤੇ ਬੰਗਲਾਦੇਸ਼ ਦੇ ਹਟੀਆ ਟਾਪੂ ਦੇ ਵਿਚਕਾਰ ਸੁੰਦਰਬੰਸ ਦੇ ਟਕਰਾਉਣ ਦੀ ਉਮੀਦ ਹੈ। ਮੌਸਮ ਵਿਭਾਗ (ਆਈਐਮਡੀ) ਦੇ ਮੁਖੀ ਐਮ ਮਹਾਪਾਤਰਾ ਨੇ ਕਿਹਾ ਕਿ ਚੱਕਰਵਾਤੀ ਤੂਫਾਨ ‘ਐਮਫਨ’ ਕਾਰਨ 155-165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਭਾਰੀ ਬਾਰਸ਼ ਹੋਏਗੀ

ਜਿਸ ਨਾਲ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਮਹਾਪਾਤਰਾ ਨੇ ਕਿਹਾ, ਅਮਫ਼ਾਨ”1999 ਵਿੱਚ ਓਡੀਸ਼ਾ ਦੇ ਚੱਕਰਵਾਤੀ ਤੂਫਾਨ ਤੋਂ ਬਾਅਦ ਸਭ ਤੋਂ ਗੰਭੀਰ ਅਤੇ ਖਤਰਨਾਕ ਚੱਕਰਵਾਤੀ ਤੂਫਾਨ ਹੈ। ਉਨ੍ਹਾਂ ਕਿਹਾ, ਅਸੀਂ ਗੰਭੀਰ ਸਥਿਤੀ ਨਾਲ ਨਜਿੱਠ ਰਹੇ ਹਾਂ। ਵਿਨਾਸ਼ਕਾਰੀ ਹਵਾਵਾਂ ਤੋਂ ਵੱਡੇ ਪੱਧਰ ‘ਤੇ ਨੁਕਸਾਨ ਦੀ ਸੰਭਾਵਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।