– ਚਾਰ ਸਾਲ ਲਈ ਤੇ ਗਾਰੰਟੀ ਫ੍ਰੀ ਹੋਵੇਗਾ ਲੋਨ
– ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਦਿੱਤੀ ਜਾਣਕਾਰੀ
ਮੁੰਬਈ, ਏਜੰਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਅੱਜ ਕੋਵਿਡ-19 ਦੇ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦੇ ਬ੍ਰੇਕਅਪ ਬਾਰੇ ਜਾਣਕਾਰੀ ਦੇ ਰਹੇ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਦੇ ਕਈ ਹਿੱਸਿਆਂ ‘ਚ ਵਿਸਥਾਰ ਨਾਲ ਚਰਚਾ ਤੋਂ ਬਾਅਦ ਇਸ ਪੈਕੇਜ ਦਾ ਵਿਜਨ ਰੱਖਿਆ ਸੀ ਅਤੇ ਸਾਡਾ ਟੀਚਾ ਆਤਮਨਿਰਭਰ ਭਾਰਤ ਹੈ। ਇਹ ਪੈਕੇਜ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਪੈਸ਼ਲ ਪੈਕੇਜ ‘ਚੋਂ ਲਘੂ ਅਤੇ ਮੱਧਮ ਉਦਯੋਗਾਂ ਭਾਵ ਐਮਐਸਐਮਈ ਲਈ 3 ਲੱਖ ਕਰੋੜ ਰੁਪਏ ਦਾ ਲੋਨ ਦਿੱਤਾ ਜਾਵੇਗਾ। ਉਹਨਾ ਦੱਸਿਆ ਕਿ ਇਹ ਗਾਰੰਟੀ ਫ੍ਰੀ ਲੋਨ 4 ਸਾਲ ਲਈ ਹੋਵੇਗਾ ਅਤੇ ਪਹਿਲੇ ਸਾਲ ਮੂਲਧਨ ਨਹੀਂ ਚੁਕਾਉਣਾ ਹੋਵੇਗਾ।
ਹੋਰ ਕੀ ਕਿਹਾ ਵਿੱਤ ਮੰਤਰੀ ਨੇ
- ਵਿੱਤ ਮੰਤਰੀ ਨੇ ਕਿਹਾ ਕਿ ਪੈਕੇਜ ਦਾ ਐਲਾਨ ਆਤਮਨਿਰਭਰ ਭਾਰਤ ਦੇ ਵਿਜਨ ਨੂੰ ਧਿਆਨ ‘ਚ ਰੱਖ ਕੇ ਕੀਤਾ ਗਿਆ ਹੈ। ਇਸ ਦੇ ਪੰਜ ਸਤੰਭ ਇਕੋਨਾਮੀ, ਇਨਫਰਾਸਟ੍ਰਚਰ, ਸਿਸਟਮ ਅਤੇ ਡਿਮਾਂਡ ਹਨ।
- ਆਤਮਨਿਰਭਰ ਭਾਰਤ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਅਸੀਂ ਵੱਖਵਾਦੀ ਸੋਚ ਰੱਖਦੇ ਹਾਂ। ਸਾਡਾ ਫੋਕਸ ਲੋਕਲ ਬ੍ਰਾਂਡ ਨੂੰ ਗਲੋਬਲ ਬਣਾਉਣਾ ਹੈ।
- ਆਤਮਨਿਰਭਰ ਭਾਰਤ ਲਈ ਕਈ ਕਦਮ ਉਠਾਏ ਗਏ ਹਨ। ਕਿਸਾਨਾਂ, ਕਾਮਗਾਰਾਂ, ਮਜਦੂਰਾਂ ਦੇ ਅਕਾਊਂਟ ‘ਚ ਸਿੱਧੇ ਪੈਸੇ ਪਾਏ ਗਏ, ਜੋ ਇੱਕ ਤਰਾਂ ਨਾਲ ਆਪਣੇ ਆਪ ‘ਚ ਕ੍ਰਾਂਤੀ ਸੀ।
- ਪੀਐਮ ਕਿਸਾਨ ਯੋਜਨਾ, ਉਜਵਲਾ ਯੋਜਨਾ, ਸਵੱਛ ਭਾਰਤ ਅਭਿਆਨ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾਵਾਂ ਰਾਹੀਂ ਸਿੱਧੇ ਲੋਕਾਂ ਦੇ ਬੈਂਕ ਖਾਤਿਆਂ ‘ਚ ਰਕਮ ਭੇਜੀ ਗਈ ਹੈ। ਇਹਨਾਂ ਯੋਜਨਾਵਾਂ ਦਾ ਫਾਇਦਾ ਕਿਸਾਨਾਂ ਨੂੰ ਪਹੁੰਚਿਆ। ਜੀਐਸਟੀ ਨਾਲ ਲਘੂ ਉਦਯੋਗਾਂ ਨੂੰ ਮੱਧਮ ਉਦਯੋਗਾ ਦਾ ਫਾਇਦਾ ਮਿਲਿਆ।
ਅੱਜ ਕੀਤਾ 15 ਕਦਮਾਂ ਦਾ ਐਲਾਨ
- 6 ਐਮਐਸਐਮਈ ਲਈ
- 2 ਐਨਬੀਐਫਸੀ ਲਈ
- 2 ਐਮਐਫਆਈ ਲਈ
- 1 ਡਿਸਕਾਮ ਲਈ
- 1 ਰੀਅਲ ਅਸਟੇਟ ਲਈ
- 3 ਟੈਕਸ ਨਾਲ ਸਬੰਧਿਤ
- 1 ਕੰਟਰੈਕਟਰਜ਼ ਲਈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।