ਜੰਗਲੀ ਜਾਨਵਰਾਂ ਨੂੰ ਵੀ ਜਿਉਣ ਦਾ ਹੱਕ
ਇੱਕ ਪਾਸੇ ਜਿੱਥੇ ਪੂਰਾ ਸੰਸਾਰ ਕੋਵਿਡ-19 ਬਿਮਾਰੀ ਦੀ ਸੰਸਾਰਿਕ ਮਹਾਂਮਾਰੀ ‘ਚੋਂ ਲੰਘ ਰਿਹਾ ਹੈ ਉੱਧਰ, ਦੂਜੇ ਪਾਸੇ ਸਪੱਸ਼ਟ ਹੋ ਚੁੱਕਾ ਹੈ ਕਿ ਕੋਵਿਡ-19 ਜੰਗਲੀ ਜਾਨਵਰਾਂ ਦੇ ਮਾਸ ਦੇ ਸੇਵਨ ਨਾਲ ਮਨੁੱਖੀ ਸਮਾਜ ਵਿਚ ਆਇਆ ਸੀ ਅੱਜ ਆਮ ਆਦਮੀ ਤੋਂ ਲੈ ਕੇ ਉੱਚੇ ਅਹੁਦਿਆਂ ‘ਤੇ ਬੈਠੇ ਹੋਏ ਸਿਆਸੀ ਆਗੂ ਵੀ ਇਸ ਬਿਮਾਰੀ ਅੱਗੇ ਬੇਵੱਸ ਹਨ
ਇਨ੍ਹਾਂ ਸਭ ਦੇ ਬਾਵਜ਼ੂਦ ਕੁਝ ਦੇਸ਼ ਆਰਥਿਕ ਫਾਇਦਿਆਂ ਲਈ ਹਾਲੇ ਵੀ ਕੁਦਰਤੀ ਜੰਗਲੀ ਸੰਪੱਤੀ ਦੇ ਨਾਲ-ਨਾਲ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੇ ਪਰਮਿਟ ਖੁੱਲ੍ਹੀ ਬੋਲੀ ਪ੍ਰਕਿਰਿਆ ਦੇ ਜ਼ਰੀਏ ਦੇ ਰਹੇ ਹਨ ਜੋ ਕਿ ਸ਼ਰਮਨਾਕ ਹੈ ਤੁਸੀਂ ਬੋਤਸਵਾਨਾ ਦਾ ਨਾਂਅ ਸੁਣਿਆ ਹੀ ਹੋਏਗਾ, ਇਹ ਅਫ਼ਰੀਕਾ ਮਹਾਂਦੀਪ ਵਿਚ ਸਥਿਤ ਇੱਕ ਦੇਸ਼ ਹੈ ਇਸ ਨੇ ਆਪਣੇ ਸੱਤਰ ਹਾਥੀਆਂ ਨੂੰ ਟ੍ਰਾਫ਼ੀ ਹੰਟਿੰਗ ਲਈ ਮਾਰਨ ਦਾ ਲਾਇਸੈਂਸ ਹੁਣੇ-ਹੁਣੇ ਵੇਚ ਦਿੱਤਾ ਹੈ
ਲਾਇਸੈਂਸ ਖਰੀਦਣ ਵਾਲੇ ਹੁਣ ਹਾਥੀਆਂ ਦੇ ਝੁੰਡ ਵਿਚੋਂ ਆਪਣੀ ਪਸੰਦ ਦੇ ਹਾਥੀ ਨੂੰ ਮਾਰ ਕੇ ਉਸ ਦੇ ਦੰਦਾਂ ਨੂੰ ਆਪਣੇ ਡ੍ਰਾਇੰਗ ਰੂਮ ਵਿਚ ਸਜਾਉਣ ਲਈ ਰੱਖ ਸਕਣਗੇ ਹਾਥੀ ਦੰਦ ਦੀ ਸਭ ਤੋਂ ਜ਼ਿਆਦਾ ਲੋੜ ਹਾਥੀਆਂ ਨੂੰ ਹੈ ਉਸ ਤੋਂ ਜ਼ਿਆਦਾ ਹੋਰ ਕੋਈ ਹਾਥੀ ਦੰਦ ਦੇ ਮਹੱਤਵ ਨੂੰ ਨਹੀਂ ਸਮਝ ਸਕਦਾ ਪਰ, ਹਾਥੀ ਦੰਦ ਲਈ ਸਦੀਆਂ ਤੋਂ ਹੀ ਹਾਥੀਆਂ ਨੂੰ ਮਾਰਿਆ ਜਾ ਰਿਹਾ ਹੈ ਇਸ ਦੇ ਦੰਦਾਂ ਦਾ ਆਕਾਰ ਵੀ ਵੱਡਾ ਹੁੰਦਾ ਹੈ
ਬੋਤਸਵਾਨਾ ਵਿਚ ਹਾਥੀਆਂ ਦੀ ਵੱਡੀ ਅਬਾਦੀ ਰਹਿੰਦੀ ਹੈ ਸਰਕਾਰ ਨੇ ਇਨ੍ਹਾਂ ਦੇ ਸ਼ਿਕਾਰ ‘ਤੇ ਪਾਬੰਦੀ ਲਾਈ ਹੋਈ ਸੀ ਪਰ, ਇਹ ਪਾਬੰਦੀ ਪਿਛਲੇ ਸਾਲ ਹਟਾ ਲਈ ਗਈ ਇਸ ਦੇ ਨਾਲ ਹੀ ਹੁਣ ਟ੍ਰਾਫ਼ੀ ਹੰਟਿੰਗ ਲਈ ਸੱਤਰ ਹਾਥੀਆਂ ਨੂੰ ਮਾਰਨ ਦਾ ਲਾਇਸੈਂਸ ਵੀ ਜਾਰੀ ਕਰ ਦਿੱਤਾ ਗਿਆ ਬਹਾਨਾ ਤਾਂ ਇਹ ਹੈ ਕਿ ਇਨ੍ਹਾਂ ਨੂੰ ਮਾਰਨ ਨਾਲ ਮਿਲਣ ਵਾਲੇ ਪੈਸੇ ਨੂੰ ਜੰਗਲੀ ਜਾਨਵਰਾਂ ਦੀ ਸੁਰੱਖਿਆ ਵਿਚ ਹੀ ਖ਼ਰਚਿਆ ਜਾਏਗਾ
ਪਰ, ਇਹ ਤਰਕ ਕਿੰਨਾ ਖੋਖਲਾ ਹੈ ਕਿ ਜੰਗਲੀ ਜਾਨਵਰਾਂ ਨੂੰ ਮਾਰਨ ਨਾਲ ਮਿਲਣ ਵਾਲੇ ਪੈਸੇ ਵਿਚ ਜੰਗਲੀ ਜਾਨਵਰਾਂ ਲਈ ਜੀਵਨ ਖਰੀਦਿਆ ਜਾ ਰਿਹਾ ਹੈ ਹਾਥੀ ਇੱਕ ਖਾਸ ਕਿਸਮ ਦੇ ਸਮਾਜਿਕ ਪ੍ਰਾਣੀ ਹੁੰਦੇ ਹਨ, ਬੱਚੇ ਆਪਣੇ ਵੱਡਿਆਂ ਤੋਂ ਸਿੱਖਦੇ ਹਨ ਟ੍ਰਾਫ਼ੀ ਹੰਟਿੰਗ ਵਿਚ ਜ਼ਾਹਿਰ ਹੈ ਸਭ ਤੋਂ ਚੰਗੇ ਅਤੇ ਵੱਡੇ ਆਕਾਰ ਦੇ ਹਾਥੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਏਗੀ ਅਜਿਹੇ ਵਿਚ ਬੱਚੇ ਆਪਣੇ ਵੱਡਿਆਂ ਦੇ ਤਜ਼ਰਬਿਆਂ ਤੋਂ ਸਿੱਖਣ ਤੋਂ ਵਾਂਝੇ ਹੋ ਜਾਣਗੇ ਅਜਿਹੇ ਵਿਚ ਹਾਥੀਆਂ ਦੀ ਅਗਲੀ ਪੀੜ੍ਹੀ ਨੂੰ ਕਿੰਨਾ ਜ਼ਿਆਦਾ ਨੁਕਸਾਨ ਹੋਵੇਗਾ, ਇਸ ਦੀ ਸਿਰਫ਼ ਕਲਪਨਾ ਹੀ ਕੀਤੀ ਜਾ ਸਕਦੀ ਹੈ
ਜਾਨਵਰਾਂ ਦੀ ਨਿਰਦਈਪੁਣੇ ਨਾਲ ਹੱਤਿਆ ਦਾ ਕਾਰੋਬਾਰ ਸਿਰਫ਼ ਬੋਤਸਵਾਨਾ ਤੱਕ ਹੀ ਸੀਮਤ ਨਹੀਂ ਹੈ ਇਹ ਏਸ਼ੀਆ ਤੋਂ ਲੈ ਕੇ ਅਸਟਰੇਲੀਆ ਤੱਕ ਫੈਲਿਆ ਹੋਇਆ ਹੈ ਏਸ਼ੀਆ ਵਿਚ ਪਾਕਿਸਤਾਨ ਦੁਆਰਾ ਹਾਊਬਾਰਾ ਬਸਟਰਡ ਜ਼ਮੀਨ ‘ਤੇ ਰਹਿਣ ਵਾਲੇ ਵਿਸ਼ਾਲ ਪੰਛੀ ਦੇ ਸ਼ਿਕਾਰ ਦੀ ਮਨਜ਼ੂਰੀ ਖਾੜੀ ਦੇਸ਼ਾਂ ਦੇ ਰਾਜਕੁਮਾਰਾਂ ਲਈ ਦਿੱਤੀ ਗਈ ਹੈ ਇਹ ਪੰਛੀ ਆਈਯੂਸੀਐਨ ਦੀ ਰੈੱਡ ਲਿਸਟ ਵਿਚ ਸ਼ਾਮਲ ਹੈ ਖਾੜੀ ਦੇਸ਼ਾਂ ਦੇ ਰਾਜਕੁਮਾਰਾਂ ਲਈ ਇਹ ਪਰਮਿਟ ਜਾਰੀ ਕਰਨ ਦਾ ਉਦੇਸ਼ ਸਿਰਫ਼ ਆਰਥਿਕ ਹਿੱਤ ਹੀ ਹੈ
ਇਸ ਦੇ ਜ਼ਰੀਏ ਪਾਕਿਸਤਾਨ ਉਨ੍ਹਾਂ ਨੂੰ ਖੁਸ਼ ਕਰਕੇ ਕੁਝ ਆਰਥਿਕ ਮੱਦਦ ਦੀ ਆਸ ਲਾਈ ਬੈਠਾ ਹੈ ਇਸ ਤੋਂ ਇਲਾਵਾ ਅਸਟਰੇਲੀਆ ਦੁਆਰਾ ਊਠਾਂ ਦੇ ਸ਼ਿਕਾਰ ਦਾ ਪਰਮਿਟ ਦਿੱਤਾ ਗਿਆ ਹੈ, ਉਧਰ ਕੋਰੀਆ ਅਤੇ ਜਪਾਨ ਵ੍ਹੇਲ ਮੱਛੀ ਨੂੰ ਤੇਲ ਅਤੇ ਮਾਸ ਲਈ ਮਾਰਨ ਵਿਚ ਯਤਨਸ਼ੀਲ ਹਨ ਵੱਡੇ ਪੈਮਾਨੇ ‘ਤੇ ਸਿਰਫ਼ ਆਰਥਿਕ ਹਿੱਤਾਂ ਲਈ ਜਾਨਵਰਾਂ ਦਾ ਸ਼ਿਕਾਰ ਕਰਨਾ ਕਿੰਨਾ ਸਹੀ ਹੈ ਇਹ ਤੁਸੀਂ ਭਲੀ-ਭਾਂਤ ਸਮਝ ਸਕਦੇ ਹੋ
ਨਿਸ਼ਚਿਤ ਤੌਰ ‘ਤੇ ਸੰਸਾਰਿਕ ਭਾਈਚਾਰੇ ਦੁਆਰਾ ਸਬੰਧਿਤ ਦੇਸ਼ਾਂ ਦੇ ਖਿਲਾਫ਼ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ ਵਰਤਮਾਨ ਸਮੇਂ ਵਿਚ ਜਿੱਥੇ ਇੱਕ ਪਾਸੇ ਅਬਾਦੀ ਵਿਕਾਸ, ਉਦਯੋਗਿਕ ਕ੍ਰਾਂਤੀ, ਸ਼ਹਿਰੀਕਰਨ ਆਦਿ ਕਾਰਨ ਇਨ੍ਹਾਂ ਦੀਆਂ ਕੁਦਰਤੀ ਰਿਹਾਇਸ਼ਾਂ ਦੀ ਤਬਾਹੀ ਕੀਤੀ ਜਾ ਰਹੀ ਹੈ ਜਿਸ ਨਾਲ ਕਈ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ ਤੇ ਕਈ ਅਲੋਪ ਹੋਣ ਦੇ ਕੰਢੇ ਹਨ ਲੋੜ ਇਸ ਗੱਲ ਦੀ ਹੈ ਕਿ ਅਸੀਂ ਵਿਕਾਸ ਪ੍ਰੋਗਰਾਮਾਂ ਨੂੰ ਇਸ ਤਰ੍ਹਾਂ ਅੱਗੇ ਵਧਾਈਏ ਜਿਸ ਨਾਲ ਕੁਦਰਤੀ ਵਾਤਾਵਰਨ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।