ਲਾਕ ਡਾਊਨ ਅਤੇ ਡਰ ਦੀ ਭਾਵਨਾ
ਅਪਰੈਲ ਨੂੰ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਖ਼ਤਰਾ ਹਾਲੇ ਖ਼ਤਮ ਨਹੀਂ ਹੋਇਆ ਹੈ ਅਤੇ ਇਸ ਬਾਰੇ ਲਗਾਤਾਰ ਚੌਕਸ ਰਹਿਣ ਦੀ ਲੋੜ ਹੈ ਭਾਰਤ ‘ਚ ਲਾਕਡਾਊਨ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ ਅਤੇ ਪ੍ਰਧਾਨ ਮੰਤਰੀ ਦੇ ਸ਼ਬਦਾਂ ‘ਚ ਇਸ ਰਣਨੀਤੀ ਦੇ ਇਹ ਚੰਗੇ ਨਤੀਜੇ ਨਿੱਕਲੇ ਹਨ ਕਿ ਹਜ਼ਾਰਾਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਇਆ ਜਾ ਸਕਿਆ ਹੈ
ਲਾਕਡਾਊਨ ਦੇ ਦੂਜੇ ਗੇੜ ਵਿਚਕਾਰ ਹੀ ਕੁਝ ਰਾਜਾਂ ਨੇ ਇਸ ਨੂੰ ਹੋਰ ਵਧਾਏ ਜਾਣ ਦੀ ਇੱਛਾ ਪ੍ਰਗਟ ਕੀਤੀ ਕਿਉਂਕਿ ਇਨ੍ਹਾਂ ਰਾਜਾਂ ‘ਚ ਸਥਿਤੀ ਹਾਲੇ ਆਮ ਨਹੀਂ ਹੈ ਗੋਆ, ਓਡੀਸਾ ਅਤੇ ਮੇਘਾਲਿਆ ‘ਚ ਕੋਰੋਨਾ ਵਾਇਰਸ ਦਾ ਪ੍ਰਭਾਵ ਜ਼ਿਆਦਾਤਰ ਸਥਾਨਾਂ ‘ਤੇ ਨਹੀਂ ਪਿਆ ਹੈ ਪਰੰਤੂ ਉਹ ਵੀ ਲਾਕਡਾਊਨ ਕਾਰਨ ਹੋ ਰਹੀਆਂ ਅਸੁਵਿਧਾਵਾਂ ਦਾ ਸਾਹਮਣਾ ਕਰਨ ਲਈ ਤਿਆਰ ਹਨ ਤਾਂ ਕਿ ਇਸ ਮਹਾਂਮਾਰੀ ਦੇ ਵਿਰੁੱਧ ਮੁਕਾਬਲੇ ਨੂੰ ਉਦੋਂ ਤੱਕ ਨਾ ਛੱਡਿਆ ਜਾਵੇ ਜਦੋਂ ਤੱਕ ਅਸੀਂ ਇਸ ਤੋਂ ਪੂਰੀ ਤਰ੍ਹਾਂ ਮੁਕਤ ਨਾ ਹੋ ਜਾਈਏ
ਤਾਮਿਲਨਾਡੂ, ਕਰਨਾਟਕ ਅਤੇ ਕੇਰਲ ਵਰਗੇ ਰਾਜ ਲਾਕਡਾਊਨ ਨੂੰ ਵਧਾਉਣ ਦੇ ਪੱਖ ‘ਚ ਹਨ ਕਿਉਂਕਿ ਇਹ ਸਭ ਤੋਂ ਸੁਰੱਖਿਅਤ ਬਦਲ ਹੈ ਕੁੱਲ ਮਿਲਾ ਕੇ ਕੋਈ ਵੀ ਰਾਜ ਵਰਤਮਾਨ ‘ਚ ਲਾਕਡਾਊਨ ਨੂੰ ਹਟਾਉਣ ਦੇ ਪੱਖ ‘ਚ ਨਹੀਂ ਹੈ ਮੁੱਖ ਮੰਤਰੀਆਂ ਵੱਲੋਂ ਇਸ ਸਬੰਧੀ ਅਪਣਾਏ ਗਏ ਚੌਕਸੀ ਪੂਰਨ ਦ੍ਰਿਸ਼ਣੀਕੋਣ ਪ੍ਰਧਾਨ ਮੰਤਰੀ ਨੂੰ ਸਥਾਨਕ ਹਲਾਤਾਂ ਦੇ ਆਧਾਰ ‘ਤੇ ਹੌਲੀ-ਹੌਲੀ ਲਾਕਡਾਊਨ ਨੂੰ ਹਟਾਉਣ ਦੀ ਯੋਜਨਾ ਬਣਾਉਣ ‘ਚ ਸਹਾਇਤਾ ਮਿਲੇਗੀ ਕਿਉਂਕਿ ਹੁਣ ਲਾਕਡਾਊਨ ਨੂੰ ਹਟਾਉਣਾ ਇਸ ਨੂੰ ਲਾਗੂ ਕਰਨ ਤੋਂ ਜਿਆਦਾ ਮੁਸ਼ਕਲ ਹੈ
ਇਸ ‘ਚ ਕੋਰੋਨਾ ਮਹਾਂਮਾਰੀ ਦੀ ਸਥਿਤੀ ਦਾ ਮੁਲਾਂਕਣ ਕਰਨਾ ਹੋਵੇਗਾ ਨਾਲ ਹੀ ਇਸ ਦੇ ਪ੍ਰਸਾਰ ਦੇ ਅਨੁਕੂਲ ਕਾਰਨਾਂ ਅਤੇ ਕੰਟਰੋਲ ਦੇ ਉਪਾਵਾਂ ਦਾ ਮੁੱਲਾਂਕਣ ਕਰਨਾ ਹੋਵੇਗਾ ਮਹਾਂਮਾਰੀ ਦੀ ਵਾਪਸੀ ਹੋਰ ਵੀ ਖਤਰਨਾਕ ਹੋਵੇਗੀ ਆਪਣੇ ਦੇਸ਼ ਬਾਰੇ ਫੈਸਲਾ ਲੈਂਦੇ ਸਮੇਂ ਸਾਨੂੰ ਸੰਸਾਰਿਕ ਸਥਿਤੀ ਨੂੰ ਵੀ ਧਿਆਨ ‘ਚ ਰੱਖਣਾ ਹੋਵੇਗਾ
ਭਾਰਤ ‘ਚ 24 ਮਾਰਚ ਨੂੰ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ ਅਤੇ ਇਹ ਕਾਹਲ ‘ਚ ਚੁੱਕਿਆ ਗਿਆ ਕਦਮ ਨਹੀਂ ਸੀ ਨਾ ਹੀ ਇਹ ਦੇਰੀ ਨਾਲ ਚੁੱਕਿਆ ਗਿਆ ਕਦਮ ਸੀ ਭਾਰਤ ‘ਚ ਕੋਰੋਨਾ ਦਾ ਪਹਿਲਾ ਮਾਮਲਾ 30 ਜਨਵਰੀ ਨੂੰ ਮਿਲਿਆ ਅਤੇ ਇਨ੍ਹਾਂ ਮਾਮਲਿਆਂ ‘ਚ ਹੌਲੀ-ਹੌਲੀ ਵਾਧਾ ਹੁੰਦਾ ਗਿਆ ਵਿਗਿਆਨੀਆਂ ਨੇ ਵੀ ਲਾਕਡਾਊਨ ਨੂੰ ਇੱਕ ਬਹੁਤ ਵੱਡਾ ਕਦਮ ਮੰਨਿਆ ਇਸ ਦਾ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ ਕੁਝ ਲੋਕਾਂ ਦਾ ਮੰਨਣਾ ਸੀ ਕਿ ਭਾਈਚਾਰੇ ਅਤੇ ਨਾਗਰਿਕ ਸਮਾਜ ਦੁਆਰਾ ਸੈਲਫ਼ ਕੁਆਰੰਟਾਈਨ ਅਤੇ ਨਿਗਰਾਨੀ ਜ਼ਿਆਦਾ ਸਹੀ ਅਤੇ ਲਾਗੂ ਕਰਨ ਯੋਗ ਰਣਨੀਤੀ ਹੈ
ਲਾਕਡਾਊਨ ਦਾ ਫੈਸਲਾ ਮਾਹਿਰਾਂ ਦੀ ਰਾਇ ਤੋਂ ਬਾਅਦ ਲਿਆ ਗਿਆ ਇਹ ਕੋਈ ਇੱਕ ਪੱਖ ਰਾਜਨੀਤਿਕ ਫੈਸਲਾ ਨਹੀਂ ਸੀ ਉਸ ਸਮੇਂ ਤੱਕ ਕਈ ਦੇਸ਼ਾਂ ਵਿੱਚ ਪਹਿਲਾਂ ਹੀ ਅੰਸ਼ਿਕ ਲਾਕਡਾਊਨ ਲਾਗੂ ਕੀਤਾ ਜਾ ਚੁੱਕਾ ਸੀ ਲਾਕਡਾਊਨ ਦਾ ਮਕਸਦ ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣਾ ਹੈ ਅਤੇ ਇਸ ਦੌਰਾਨ ਸਿਹਤ ਪ੍ਰਣਾਲੀ ਨੂੰ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਦੀ ਤਿਆਰੀ ਦਾ ਸਮਾਂ ਮਿਲਿਆ ਤਾਂ ਕਿ ਆਮ ਕਿਰਿਆਕਲਾਪ ਸ਼ੁਰੂ ਕੀਤੇ ਜਾ ਸਕੇ
ਇਸ ਮਹਾਂਮਾਰੀ ‘ਤੇ ਕੰਟਰੋਲ ਲਈ ਲੱਛਣ ਦਿਸਣ ਵਾਲੇ ਰੋਗੀਆਂ, ਜਿਨ੍ਹਾਂ ਰੋਗੀਆਂ ‘ਚ ਲੱਛਣ ਨਾ ਦਿਸ ਰਹੇ ਹੋਣ ਅਤੇ ਲੱਛਣ ਤੋਂ ਪਹਿਲਾਂ ਦੇ ਰੋਗੀਆਂ ਨੂੰ ਬਾਕੀ ਲੋਕਾਂ ਤੋਂ ਵੱਖ ਰੱਖਣਾ ਹੈ ਅਤੇ ਇਸ ਲਈ ਲਾਕਡਾਊਨ ਕੀਤਾ ਗਿਆ ਪਰੰਤੂ ਆਮ ਆਦਮੀ ਇਸ ਦੇ ਮਕਸਦ ਨੂੰ ਨਹੀਂ ਸਮਝ ਸਕਿਆ
ਹਰੇਕ ਦੇਸ਼ ‘ਚ ਲਾਕਡਾਊਨ ਦੀ ਆਪਣੀ ਧਾਰਨਾ ਹੋ ਸਕਦੀ ਹੈ ਪਰੰਤੂ ਇਸ ਤਹਿਤ ਛੇ ਮੁੱਖ ਉਪਾਅ ਕੀਤੇ ਜਾਂਦੇ ਹਨ ਜਿਨ੍ਹਾਂ ‘ਚ ਵੱਡੇ ਸਮਾਰੋਹਾਂ ‘ਤੇ ਰੋਕ ਲਾਉਣਾ, ਸਕੂਲ ਅਤੇ ਕਾਲਜਾਂ ਨੂੰ ਬੰਦ ਕਰਨਾ, ਲੱਛਣਾਂ ਵਾਲੇ ਰੋਗੀਆਂ ਨੂੰ ਵੱਖ ਰੱਖਣਾ, ਸਾਰੇ ਲੋਕਾਂ ਵਿਚਕਾਰ ਸਰੀਰਕ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਅਤੇ 70 ਤੋਂ ਜਿਆਦਾ ਉਮਰ ਵਰਗ ਦੇ ਲੋਕਾਂ ਦਾ ਖਾਸ ਧਿਆਨ ਰੱਖਣਾ ਆਦਿ ਹਨ
ਲਾਕਡਾਊਨ ਦਾ ਮੁੱਖ ਕਾਰਨ ਲੋਕਾਂ ਵਿਚਕਾਰ ਸਰੀਰਕ ਸੰਪਰਕ ਨੂੰ ਇੱਕ ਲੋੜੀਂਦੇ ਪੱਧਰ ‘ਤੇ ਦੂਰ ਰੱਖਣਾ ਹੈ ਤਾਂ ਕਿ ਵਾਇਰਸ ਨਾ ਫੈਲੇ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਇਸ ਲਈ ਉਸ ‘ਤੇ ਕੋਰੋਨਾ ਵਾਇਰਸ ਦਾ ਵਾਰ ਹੋ ਸਕਦਾ ਹੈ ਇਸ ਲਈ ਇਸ ਵਾਇਰਸ ਤੋਂ ਬਚਣ ਦਾ ਉਪਾਅ ਕਾਨੂੰਨੀ ਦ੍ਰਿਸ਼ਟੀ ਨਾਲ ਇੱਕ-ਦੂਜੇ ਤੋਂ ਦੂਰੀ ਬਣਾਈ ਰੱਖਣਾ ਹੈ ਕੁਆਰੰਟੀਨ ਦੀ ਪ੍ਰਥਾ 14ਵੀਂ ਸਦੀ ‘ਚ ਯੂਰਪ ਦੇ ਕੰਢੀ ਸ਼ਹਿਰਾਂ ਨੂੰ ਪਲੇਗ ਤੋਂ ਬਚਾਉਣ ਲਈ ਕੀਤੀ ਗਈ
ਜੋ ਜਹਾਜ਼ ਪ੍ਰਭਾਵਿਤ ਖੇਤਰਾਂ ‘ਚ ਪੱਤਣਾਂ ਤੋਂ ਆਏ ਸਨ, ਉਨ੍ਹਾਂ ਨੂੰ 40 ਦਿਨ ਤੱਕ ਲੰਗਰ ਪਾਈ ਰਹਿਣਾ ਪੈਂਦਾ ਸੀ ਵਾਰ-ਵਾਰ ਬੁਖ਼ਾਰ ਫੈਲਣ ਕਾਰਨ ਅਮਰੀਕਾ ‘ਚ 1978 ‘ਚ ਇਸ ਸਬੰਧ ‘ਚ ਕੁਅਰੰਟੀਨ ਕਾਨੂੰਨ ਬਣਾਇਆ ਗਿਆ ਅਤੇ ਇਸ ਤਹਿਤ ਕੁਆਰੰਟੀਨ ਦੇ ਮਾਮਲਿਆਂ ‘ਚ ਸੰਘ ਸਰਕਾਰ ਕਾਰਵਾਈ ਕਰ ਸਕਦੀ ਸੀ ਲੋਕ ਸਿਹਤ ਸੇਵਾ ਐਕਟ 1944 ਤਹਿਤ ਕਿਸੇ ਹੋਰ ਦੇਸ਼ ਤੋਂ ਸੰਕਰਮਣ ਰੋਗਾਂ ਦਾ ਨਿਵਾਰਨ ਅਤੇ ਪ੍ਰਸਾਰ ਕੰਟਰੋਲ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣ ਗਈ ਸੀ
ਮਹਾਂਮਾਰੀ ਸਬੰਧੀ ਉਪਾਅ ਕੇਂਦਰੀ ਸਰਕਾਰ ਨੂੰ ਕਰਨਾ ਚਾਹੀਦਾ ਹੈ ਇਹ ਰਾਜਾਂ ਦੇ ਅਧਿਕਾਰਾਂ ਅਤੇ ਮੁਖਤਿਆਰੀ ਬਾਰੇ ਪ੍ਰਸ਼ਨ ਦੇ ਸਬੰਧ ‘ਚ ਅਪਰਿਪੱਕ ਰਾਜਨੀਤੀ ਦਾ ਪ੍ਰਤੀਕ ਹੈ ਰਾਜਾਂ ਨੂੰ ਸਥਾਨਕ ਸਥਿਤੀ ਅਤੇ ਸ਼ੁਰੂਆਤ ਰਣਨੀਤੀ ਬਾਰੇ ਸਲਾਹ ਕੀਤੀ ਜਾਣੀ ਚਾਹੀਦੀ ਹੈ ਅਤੇ ਲਾਕਡਾਊਨ ਵਰਗੀ ਰਣਨੀਤੀ ਫ਼ਿਰ ਪ੍ਰਭਾਵੀ ਹੁੰਦੀ ਹੈ ਜਦੋਂ ਉਸ ਦਾ ਫੈਸਲਾ ਕੇਂਦਰੀ ਪੱਧਰ ‘ਤੇ ਲਿਆ ਜਾਂਦਾ ਹੈ
ਵਾਇਰਸ ਦੀ ਸਥਿਤੀ ਵੱਖ-ਵੱਖ ਹੁੰਦੀ ਹੈ ਇਸ ਲਈ ਲਾਕਡਾਊਨ ਦੀਆਂ ਪਰਿਸਥੀਤੀਆਂ ਵੀ ਵੱਖ-ਵੱਖ ਹੋ ਸਕਦੀਆਂ ਹਨ ਪਰੰਤੂ ਇਸ ਬਾਰੇ ਫੈਸਲਾ ਰਾਸ਼ਟਰੀ ਪੱਧਰ ‘ਤੇ ਲਿਆ ਜਾਣਾ ਚਾਹੀਦਾ ਹੈ ਅਤੇ ਸਾਰਥਿਕ ਸਾਂਝੀ ਕਾਰਵਾਈ ਲਈ ਅੰਤਰ ਰਾਜ ਆਮ ਸੰਮਤੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ
ਦੇਸ਼ ‘ਚ ਸਥਾਪਿਤ ਵਿਕੇਂਦੀਕ੍ਰਿਤ ਪ੍ਰਸ਼ਾਸਨਿਕ ਤੰਤਰ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰਨ ਅਤੇ ਲਾਕਡਾਊਨ ਨੂੰ ਲਾਗੂ ਕਰਨ ਦੇ ਸਬੰਧ ‘ਚ ਇੱਕ ਵਰਦਾਨ ਸਾਬਤ ਹੋਇਆ ਹੈ ਸਿਹਤ ਵਿਭਾਗ ਨੇ ਰਾਜ ਅਤੇ ਜਿਲ੍ਹਾ ਪੱਧਰੀ ਸੰਮਤੀਆਂ ਦਾ ਗਠਨ ਕਰਕੇ ਉਨ੍ਹਾਂ ਨੂੰ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਦੀ ਜਿੰਮੇਵਾਰੀ ਸੌਂਪੀ ਹੈ ਓਡੀਸਾ ‘ਚ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸਰਪੰਚਾਂ ਨੂੰ ਮੈਜ਼ਿਸਟ੍ਰੇਟ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਲਾਕਡਾਊਨ ਦੇ ਉਪਾਵਾਂ ਅਤੇ ਹੋਰ ਇਹਤਿਆਤੀ ਉਪਾਵਾਂ ਜਿਵੇਂ ਮਾਸਕ ਪਹਿਨਣਾ, ਹੱਥ ਧੋਣਾ, ਸਮਾਜਿਕ ਦੂਰੀ ਬਣਾਈ ਰੱਖਣਾ, ਜਨਤਕ ਥਾਵਾਂ ‘ਤੇ ਥੁੱਕਣ ‘ਤੇ ਰੋਕ ਲਾਉਣਾ ਆਦਿ ਨੂੰ ਸਖ਼ਤੀ ਨਾਲ ਲਾਗੂ ਕਰਨ
ਸਾਡੇ ਦੇਸ਼ ‘ਚ 260000 ਗ੍ਰਾਮ ਪੰਚਾਇਤਾਂ ਹਨ ਅਤੇ ਉਨ੍ਹਾਂ ਦੇ 30 ਲੱਖ ਤੋਂ ਜਿਆਦਾ ਪ੍ਰਤੀਨਿਧ ਹਨ ਜਿਨ੍ਹਾਂ ‘ਚੋਂ ਇੱਕ ਤਿਹਾਈ ਪ੍ਰਤੀਨਿਧੀ ਮਹਿਲਾਵਾਂ ਹਨ ਦੇਸ਼ ‘ਚ ਲਗਭਗ ਪੰਜ ਹਜ਼ਾਰ ਸ਼ਹਿਰੀ ਸਥਾਨਕ ਸਰਕਾਰਾਂ ਹਨ ਇਨ੍ਹਾਂ ਪ੍ਰਬੰਧਕੀ ਸੰਸਥਾਵਾਂ ਤੋਂ ਇਲਾਵਾ ਹਜ਼ਾਰਾਂ ਸਮਾਜਸੇਵੀ ਸੰਗਠਨ, ਆਰਡਬਲਯੂਏ ਆਦਿ ਹਨ
ਇਹ ਸਾਰੇ ਸਰਗਰਮ ਹਨ ਅਤੇ ਸਬੰਧਿਤ ਲੋਕਾਂ ਦਾ ਇਨ੍ਹਾਂ ‘ਚ ਵਿਸ਼ਵਾਸ ਹੈ ਪੰਚਾਇਤਾਂ ਦੇ ਸਰਪੰਚਾਂ ਅਤੇ ਪ੍ਰਧਾਨਾਂ ਦਾ ਪਿੰਡ ‘ਚ ਕਾਫ਼ੀ ਸਨਮਾਨ ਕੀਤਾ ਜਾਂਦਾ ਹੈ ਅਤੇ ਕੋਰੋਨਾ ਮਹਾਂਮਾਰੀ ਵਰਗੇ ਸੰਕਟ ਦੇ ਸਮੇਂ ਜਨਤਾ ਦਾ ਸਹਿਯੋਗ ਪ੍ਰਾਪਤ ਕਰਨ ਲਈ ਇਨ੍ਹਾਂ ਸੰਸਥਾਵਾਂ ਦਾ ਉਪਯੋਗ ਕੀਤਾ ਜਾ ਸਕਦਾ ਹੈ ਜੋ ਕਿ ਲਾਕਡਾਊੁਨ ਦੀ ਸਫ਼ਲਤਾ ਲਈ ਬੇਹੱਦ ਮਹੱਤਵਪੂਰਨ ਹੈ
ਅਮਰੀਕਾ ‘ਚ ਕੁਝ ਰਾਜਾਂ ‘ਚ ਸਟੇਅ ਐਟ ਹੋਮ ਦੇ ਰੂਪ ‘ਚ ਲਾਕਡਾਊਨ ਲਾਗੂ ਕੀਤਾ ਗਿਆ ਹੈ ਭਾਰਤ ‘ਚ ਘਰ ‘ਚੋਂ ਕੰਮ ਕਰਨਾ ਆਮ ਗੱਲ ਹੋ ਗਈ ਹੈ ਭਾਰਤ ‘ਚ ਲਾਕਡਾਊਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਿਸ ਦਾ ਅਰਥਵਿਵਸਥਾ ‘ਤੇ ਉਲਟ ਅਸਰ ਪੈ ਸਕਦਾ ਹੈ ਲਾਕਡਾਊਨ ਦੇ ਉਲੰਘਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰੰਤੂ ਉਨ੍ਹਾਂ ਦਾ ਕਾਰਨ ਲਾਕਡਾਊਨ ਦੇ ਪਾਲਣ ‘ਚ ਆ ਰਹੀ ਔਖ ਹੀ ਨਹੀਂ ਹੈ
ਲੋਕ ਬਜਾਰਾਂ ‘ਚ ਖੂਬ ਭੀੜ-ਭੜੱਕਾ ਕਰ ਰਹੇ ਹਨ, ਮਾਸਕ ਨਹੀਂ ਪਹਿਨ ਰਹੇ ਹਨ ਅਤੇ ਨਿੱਜੀ ਸਮਾਰੋਹਾਂ ਲਈ ਇਕੱਠੇ ਹੋ ਰਹੇ ਹਨ ਇਹ ਨਿਯਮਾਂ ਦਾ ਪਾਲਣ ਨਾ ਕਰਨ ਦੀ ਆਮ ਆਦਤ ਅਤੇ ਅਗਿਆਨਤਾ ਨੂੰ ਦਰਸ਼ਾਉਂਦਾ ਹੈ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਲਾਕਡਾਊਨ ਨੂੰ ਲਾਗੂ ਕਰਨ ਲਈ ਵੱਖ-ਵੱਖ ਸਥਾਨਕ ਸਰਕਾਰਾਂ ਅਤੇ ਸੰਘਾਂ ਨੂੰ ਅੱਗੇ ਆਉਣਾ ਚਾਹੀਦਾ ਹੈ
ਡਾ. ਐਸ. ਸਰਸਵਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।