ਰਾਜਸਥਾਨ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਹੋਇਆ 50 ਤੋਂ ਪਾਰ

ਰਾਜਸਥਾਨ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਹੋਇਆ 50 ਤੋਂ ਪਾਰ

ਜੈਪੁਰ। ਰਾਜਸਥਾਨ ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਇਸ ਨਾਲ ਮਰਨ ਵਾਲਿਆਂ ਦਾ ਅੰਕੜਾ ਵਧ ਕੇ 50 ਤੋਂ ਪਾਰ ਹੋ ਗਿਆ ਹੈ। ਸਿਹਤ ਵਿਭਾਗ ਅਨੁਸਾਰ ਕੋਟਾ ‘ਚ ਇੱਕ ਮਰੀਜ਼ ਦੀ ਮੌਤ ਹੋ ਜਾਣ ਤੋਂ ਬਾਅਦ ਪ੍ਰਦੇਸ਼ ‘ਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 51 ਹੋ ਗਈ ਹੈ। ਜੋਧਪੁਰ ਅਤੇ ਕੋਟਾ ‘ਚ 6-6 ਭਰਤਪੁਰ, ਭੀਲਵਾੜਾ, ਅਤੇ ਸੀਕਰ ‘ਚ ਦੋ-ਦੋ ਅਤੇ ਅਲਵਰ, ਬੀਕਾਨੇਰ, ਨਾਗੌਰ ਅਤੇ ਟੋਂਕ ‘ਚ ਇੱਕ-ਇੱਕ ਕੋਰੋਨਾ ਮਰੀਜ ਦੀ ਮੌਤ ਹੋਈ ਹੈ। ਮਰਨ ਵਾਲਿਆਂ ‘ਚ ਉੱਤਰ ਪ੍ਰਦੇਸ਼ ਦੇ ਦੋ ਲੋਕ ਵੀ ਸ਼ਾਮਿਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।