ਮਮਦੋਟ ਦੇ ਟਰੱਕ ਡਰਾਈਵਰ ਕਣਕ ਦੀਆਂ ਬੋਰੀਆਂ ਨਾ ਉਤਰਨ ਕਾਰਨ ਹੋਏ ਪਰੇਸ਼ਾਨ

ਮਮਦੋਟ ਦੇ ਟਰੱਕ ਡਰਾਈਵਰ ਕਣਕ ਦੀਆਂ ਬੋਰੀਆਂ ਨਾ ਉਤਰਨ ਕਾਰਨ ਹੋਏ ਪਰੇਸ਼ਾਨ

ਗੁਰੂਹਰਸਹਾਏ (ਵਿਜੈ ਹਾਂਡਾ) ਕਣਕ ਦੇ ਸੀਜ਼ਨ ਨੂੰ ਲੈ ਕੇ ਕੀਤੀ ਜਾ ਰਹੀ ਲਿਫਟਿੰਗ ਤਹਿਤ ਮਮਦੋਟ ਦੇ ਟਰੱਕ ਡਰਾਈਵਰਾਂ ਵਲੋਂ ਕਣਕ ਦੀਆਂ ਬੋਰੀਆਂ ਲੱਦ ਕੇ ਗੁਰੂਹਰਸਹਾਏ ਵਿਖੇ ਉਤਾਰੀਆ ਜਾਣੀਆਂ ਸਨ ਪਰ ਪੰਜ ਦਿਨ ਬੀਤ ਜਾਣ ਦੇ ਬਾਅਦ ਵੀ ਕਣਕ ਦੀਆਂ ਬੋਰੀਆਂ ਨਾ ਉਤਰਨ ਕਾਰਨ ਟਰੱਕ ਡਰਾਈਵਰ ਪਰੇਸਾਨ ਨਜ਼ਰ ਆ ਰਹੇ ਹਨ । ਉਹਨਾਂ ਵਲੋਂ ਸਰਕਾਰੀ ਅਧਿਕਾਰੀਆਂ ਉਪਰ ਵਿਤਕਰਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਉਥੇ ਹੀ ਉਹਨਾਂ ਕਿਹਾ ਕਿ ਰੋਟੀ ,ਪਾਣੀ ਦੀਆਂ ਪਰੇਸਾਨੀਆ ਤੋਂ ਇਲਾਵਾ ਮੱਛਰ ਤੇ ਰਾਤ ਨੂੰ ਕਣਕ ਚੋਰੀ ਹੋਣ ਦਾ ਡਰ ਸਤਾਉਂਦਾ ਰਹਿੰਦਾ ਹੈ । ਉਧਰ ਜਦੋਂ ਸਰਕਾਰੀ ਅਧਿਕਾਰੀਆਂ ਨਾਲ ਟਰੱਕ ਡਰਾਈਵਰਾਂ ਨੂੰ ਆ ਰਹੀਆਂ ਪਰੇਸਾਨੀਆ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲੇਬਰ ਘੱਟ ਹੋਣ ਕਾਰਨ ਪਰੇਸ਼ਾਨੀ ਆ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।