ਦੋਸਤੀ ਦਾ ਅੰਦਾਜ਼
ਇਹ ਪ੍ਰਸੰਗ ਉਦੋਂ ਦਾ ਹੈ ਜਦੋਂ ਡਾ. ਜ਼ਾਕਿਰ ਹੁਸੈਨ ਪੜ੍ਹਾਈ ਲਈ ਜਰਮਨੀ ਗਏ ਸਨ ਉੱਥੇ ਕੋਈ ਵੀ ਕਿਸੇ ਅਣਜਾਣ ਨੂੰ ਵੇਖ ਕੇ ਆਪਣਾ ਨਾਂਅ ਦੱਸ ਕੇ ਹੱਥ ਅੱਗੇ ਵਧਾ ਦਿੰਦਾ ਸੀ ਇਸ ਤਰ੍ਹਾਂ ਅਣਜਾਣ ਲੋਕ ਵੀ ਦੋਸਤ ਬਣ ਜਾਂਦੇ
ਇੱਕ ਦਿਨ ਕਾਲਜ ‘ਚ ਸਾਲਾਨਾ ਪ੍ਰੋਗਰਾਮ ਸੀ ਪ੍ਰੋਗਰਾਮ ਦਾ ਸਮਾਂ ਹੋ ਚੁੱਕਾ ਸੀ ਸਾਰੇ ਵਿਦਿਆਰਥੀ ਤੇ ਅਧਿਆਪਕ ਪਹੁੰਚ ਰਹੇ ਸਨ ਜ਼ਾਕਿਰ ਸਾਹਿਬ ਵੀ ਛੇਤੀ-ਛੇਤੀ ਉੱਥੇ ਜਾਣ ਲਈ ਕਾਹਲੀ ਨਾਲ ਚੱਲ ਰਹੇ ਸਨ ਜਿਉਂ ਹੀ ਉਹ ਕਾਲਜ ‘ਚ ਦਾਖਲ ਹੋਏ, ਇੱਕ ਅਧਿਆਪਕ ਵੀ ਉੱਥੇ ਪੁੱਜੇ ਦੋਵਾਂ ਦੀ ਟੱਕਰ ਹੋ ਗਈ ਅਧਿਆਪਕ ਜਾਕਿਰ ਸਾਹਿਬ ਨੂੰ ਗੁੱਸੇ ਨਾਲ ਬੋਲੇ , ‘ਈਡੀਅਟ’ ਇਹ ਸੁਣ ਕੇ ਜ਼ਾਕਿਰ ਸਾਹਿਬ ਨੇ ਝਟਪਟ ਆਪਣਾ ਹੱਥ ਅੱਗੇ ਵਧਾਇਆ ਤੇ ਬੋਲੇ, ”ਜਾਕਿਰ ਹੁਸੈਨ! ਭਾਰਤ ਤੋਂ ਇੱਥੇ ਪੜ੍ਹਨ ਲਈ ਆਇਆ ਹਾਂ”
ਉਨ੍ਹਾਂ ਦੀ ਹਾਜ਼ਰ-ਜਵਾਬੀ ਵੇਖ ਕੇ ਅਧਿਆਪਕ ਦਾ ਗੁੱਸਾ ਮੁਸਕੁਰਾਹਟ ‘ਚ ਬਦਲ ਗਿਆ ਉਹ ਬੋਲੇ, ”ਬਹੁਤ ਖੂਬ! ਤੁਹਾਡੀ ਹਾਜ਼ਰ-ਜਵਾਬੀ ਨੇ ਮੈਨੂੰ ਪ੍ਰਭਾਵਿਤ ਕਰ ਦਿੱਤਾ ਤੁਸੀਂ ਸਾਡੇ ਦੇਸ਼ ਦੇ ਰਿਵਾਜ਼ ਨੂੰ ਵੀ ਮਾਣ ਦਿੱਤਾ ਤੇ ਨਾਲ ਹੀ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਵੀ ਕਰਾ ਦਿੱਤਾ ਅਸੀਂ ਦੋਵੇਂ ਹੀ ਇੱਕ-ਦੂਜੇ ‘ਚ ਵੱਜੇ ਸਾਂ, ਸੋ ਮੈਨੂੰ ਵੀ ਮਾਫੀ ਮੰਗਣੀ ਚਾਹੀਦੀ ਸੀ” ਜਾਕਿਰ ਸਾਹਿਬ ਬੋਲੇ, ”ਕੋਈ ਗੱਲ ਨਹੀਂ ਇਸ ਬਹਾਨੇ ਤੁਹਾਡੇ ਨਾਲ ਦੋਸਤੀ ਤਾਂ ਹੋ ਗਈ” ਫਿਰ ਦੋਵੇਂ ਮੁਸਕੁਰਾ ਕੇ ਇਕੱਠੇ ਪ੍ਰੋਗਰਾਮ ‘ਚ ਪਹੁੰਚੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।