ਦੇਸ਼ ‘ਚ ਕੋਰੋਨਾ ਮਰੀਜ਼ਾ ਦੀ ਗਿਣਤੀ 15500 ਤੋਂ ਪਾਰ
ਨਵੀਂ ਦਿੱਲੀ। ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਦੇ 1334 ਨਵੇਂ ਮਾਮਲੇ ਦਰਜ ਕੀਤੇ ਜਾਣ ਲਾਲ ਪ੍ਰਭਾਵਿਤਾਂ ਦੀ ਗਿਣਤੀ 15 ਹਜ਼ਾਰ 712 ਹੋ ਗਈ ਅਤੇ ਇਸ ਦੌਰਾਨ ਇਸ ਨਾਲ 27 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ 507 ਹੋ ਗਿਆ। ਦੇਸ਼ ਦੇ ਵੱਖ ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਕੋਰੋਨਾ ਦੇ ਹੁਣ ਤੱਕ ਕੁਲ 15,712 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ‘ਚ 77 ਵਿਦੇਸ਼ੀ ਮਰੀਜ਼ ਸ਼ਾਮਿਲ ਹਨ।
ਕੋਰੋਨਾ ਨਾਲ ਪ੍ਰਭਾਵਿਤਾਂ ਲੋਕਾਂ ਦੀ ਸਿਹਤਮੰਦ ਹੋਣ ਦੀ ਰਫ਼ਤਾਰ ਵੀ ਤੇਜ ਹੋਈ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਨਾਲ ਪ੍ਰਭਾਵਿਤ 239 ਲੋਕਾਂ ਦੀ ਸਿਹਤ ਠੀਕ ਹੋਣ ਨਾਲ ਇਸ ਦੀ ਗਿਣਤੀ 2231 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਫੈਲ ਚੁਕਿਆ ਹੈ। ਕੋਰੋਨਾ ਤੋਂ ਸਭ ਤੋਂ ਗੰਭੀਰ ਰੂਪ ਨਾਲ ਮਹਾਰਾਸ਼ਟਰ ਪ੍ਰਭਾਵਿਤ ਹੈ। ਮਹਾਰਾਸ਼ਟਰ ‘ਚ ਇੱਕ ਦਿਨ ‘ਚ 328 ਮਰੀਜ਼ਾਂ ਦਾ ਵਾਧਾ ਹੋਇਆ ਅਤੇ ਕੁਲ ਅੰਕੜੇ 3651 ਹੋ ਗਏ। ਪਿਛਲੇ 24 ਘੰਟਿਆਂ ‘ਚ 10 ਲੋਕਾਂ ਦੀ ਮੌਤ ਤੋਂ ਬਾਅਦ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 211 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।