ਫਰੰਟ ‘ਤੇ ਆ ਕੇ ਲੜ ਰਹੇ ਰੂਰਲ ਫਾਰਮਾਸਿਸਟ ਅਫ਼ਸਰ, ਫਿਰ ਵੀ ਤਨਖਾਹਾਂ ਹੋਰਾਂ ਨਾਲੋਂ ਘੱਟ

ਕੱਚੇ ਰੂਰਲ ਫਾਰਮਾਸਿਸਟਾਂ ਨੇ ਪੱਕੇ ਹੋਣ ਉਠਾਈ ਮੰਗ

ਫਿਰੋਜ਼ਪੁਰ, (ਸਤਪਾਲ ਥਿੰਦ) ਵਿਸ਼ਵ ਪੱਧਰ ‘ਤੇ ਫੈਲੀ ਕੋਰੋਨਾ ਵਰਗੀ ਮਹਾਂਮਾਰੀ ਖਿਲਾਫ਼ ਜਿੱਥੇ ਵਿਸ਼ਵ ਪੱਧਰ ‘ਤੇ ਸਰਕਾਰਾਂ ਲੜ ਰਹੀਆਂ ਹਨ ਉੱਥੇ ਹੀ ਪੰਜਾਬ ਸੂਬੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅੰਡਰ ਪਿੰਡਾਂ ਦੀਆਂ ਡਿਸਪੈਂਸਰੀਆਂ ‘ਚ ਕੰਮ ਕਰ ਰਹੇ ਰੂਰਲ ਫਾਰਮਾਸਿਸਟ ਵੀ ਕੋਰੋਨਾ ਮਹਾਂਮਾਰੀ ਖਿਲਾਫ਼ ਮਾਹਿਰ ਡਾਕਟਰਾਂ ਦੇ ਬਰਾਬਰ ਫਰੰਟ ‘ਤੇ ਲੜਾਈ ਲੜ ਰਹੇ ਹਨ ਪਰ ਜ਼ਿਲ੍ਹਾ ਪ੍ਰੀਸ਼ਦ ਅੰਡਰ ਕੰਮ ਕਰਦੇ ਠੇਕਾ ਸਿਸਟਮ ‘ਤੇ ਇਹਨਾਂ ਫਾਰਮਸਿਸਟਾਂ ਦੀਆਂ ਜਿੱਥੇ ਤਨਖਾਹਾਂ ਸੀਮਿਤ ਹਨ ਉੱਥੇ ਇਨ੍ਹਾਂ ਨੂੰ 50 ਲੱਖ ਵਾਲੀ ਬੀਮਾ ਰਾਸ਼ੀ ਤੋਂ ਵੀ ਵਾਂਝੇ ਰੱਖਿਆ ਗਿਆ ਹੈ ਫਿਰ ਵੀ ਵੱਡੀਆਂ ਤਨਖਾਹਾਂ ਲੈ ਰਹੇ ਡਾਕਟਰਾਂ ਨਾਲ ਫਰੰਟ ‘ਤੇ ਸਿਵਲ ਹਸਪਤਾਲਾਂ ‘ਚ ਬਣੇ ਫਲੂ ਕਾਰਨਰ ‘ਚ ਟੈਸਟ ਲੈਣ ਵਾਲੀ ਟੀਮ ‘ਚ ਬਰਾਬਰ ਆਪਣੀ ਜਾਨ ਦਾ ਰਿਸਕ ਲੈ ਰਹੇ ਹਨ।

‘ਸੱਚ ਕਹੂੰ’  ਨਾਲ ਗੱਲਬਾਤ ਕਰਦਿਆਂ ਇਨ੍ਹਾਂ ਫਾਰਮਾਸਿਸਟ ਅਫਸਰ, ਜਿਸ ਵਿੱਚ ਪ੍ਰੇਮ ਪ੍ਰਕਾਸ਼ ਅਤੇ ਅਨੂੰ ਤਿਵਾੜੀ ਨੇ ਦੱਸਿਆ ਕਿ ਅਸੀਂ ਲੰਬੇ ਸਮੇਂ ਤੋਂ 14 ਸਾਲ ਕੰਟਰੈਕਟ ਬੇਸ ‘ਤੇ ਸਾਲ 2006 ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਅੰਡਰ ਕੰਮ ਕਰ ਰਹੇ ਹਾਂ ਪਰ ਸਾਨੂੰ ਤਨਖਾਹਾਂ ਵੀ ਘੱਟ ਮਿਲ ਰਹੀਆਂ ਹਨ ਅਤੇ ਅਸੀਂ ਹਰ ਬਿਪਤਾ ‘ਚ ਅੱਗੇ ਲੱਗ ਕੰਮ ਕਰ ਰਹੇ ਹਾਂ ਫਿਰ ਵੀ ਸਾਨੂੰ 50 ਲੱਖ ਬੀਮਾ ਰਾਸ਼ੀ ‘ਚ ਵੀ ਨਹੀਂ
ਰੱਖਿਆ ਗਿਆ।

ਉਕਤ ਫਾਰਮਾਸਿਸਟਾਂ ਨੇ ਕਿਹਾ ਕਿ ਸਾਨੂੰ ਬੀਮਾ ਰਾਸ਼ੀ 50 ਲੱਖ ਦਿੱਤੀ ਜਾਵੇ ਅਤੇ ਤਨਖਾਹਾਂ ਵਧਾ ਕੇ ਪੇ ਸਕੇਲ ਦਿੱਤਾ ਜਾਵੇ ‘ਤੇ ਪੱਕਾ ਕੀਤਾ ਜਾਵੇ।

ਹਰੇਕ ਮੁਲਾਜ਼ਮ ਨੂੰ 50 ਲੱਖ ਵਾਲੀ ਰਾਸ਼ੀ ‘ਚ ਰੱਖਿਆ ਗਿਆ ਹੈ : ਸਿਹਤ ਮੰਤਰੀ

ਇਸ ਸਬੰਧੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਮੁਲਾਜ਼ਮ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਰੱਖੇ ਹੋਏ ਹਨ ਤੇ ਕੋਰੋਨਾ ਖਿਲਾਫ਼ ਲੜ ਰਹੇ ਫੰਡ ‘ਚ ਹਰੇਕ ਮੁਲਾਜ਼ਮ ਨੂੰ 50 ਲੱਖ ਵਾਲੀ ਰਾਸ਼ੀ ‘ਚ ਰੱਖਿਆ ਗਿਆ ਹੈ। ਚਾਹੇ ਉਹ ਕਿਸੇ ਵੀ ਫੀਲਡ ਮਹਿਕਮੇ ਨਾਲ ਸਬੰਧਤ ਹੋਵੇ।

ਇਹਨਾਂ ਦੇ ਮਸਲੇ ਜ਼ਰੂਰ ਹੱਲ ਕਰਾਂਗੇ ਇਸ ਸਬੰਧੀ ਜਦ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਫਾਰਮਾਸਿਸਟ ਸਾਡੇ ਮਹਿਕਮੇ ਅੰਡਰ ਹਨ ਤੇ ਸਾਡੇ ਇਹ ਬੱਚੇ ਹਨ, ਇਨ੍ਹਾਂ ਦੇ ਮਸਲੇ ਜ਼ਰੂਰ ਹੱਲ ਕਰਾਂਗੇ।

ਸਰਕਾਰ ਨੂੰ ਰੂਰਲ ਫਾਰਮਾਸਿਸਟਾਂ ਬਾਰੇ ਸੋਚਣਾ ਚਾਹੀਦੈ : ਡਾ. ਹੁਸਨ ਪਾਲ

ਇਸ ਸਬੰਧੀ ਸਿਵਲ ਹਸਪਤਾਲ ਗੁਰੂਹਰਸਹਾਏ ਦੇ ਸੀਨੀਅਰ ਮੈਡਲਿਸਟ ਸਪੈਸ਼ਲਿਸਟ ਡਾ. ਹੁਸਨਪਾਲ ਨੇ ਦੱਸਿਆ ਕਿ ਇਹ ਰੂਰਲ ਫਾਰਮਾਸਿਸਟ ਸਾਡੇ ਨਾਲ ਫਲੂ ਕਾਰਨਰ ‘ਤੇ ਬਰਾਬਰ ਕੰਮ ਕਰ ਰਹੇ ਹਨ। ਸਪੈਂਲਿੰਗ ਸਮੇਂ ਇਨ੍ਹਾਂ ਨੂੰ ਪੀ ਪੀ ਈ ਸੇਫਟੀ ਕਿੱਟਾਂ ਵੀ ਪਹਿਨਾਈਆਂ ਜਾਦੀਆਂ ਹਨ । ਜਿੱਥੇ ਇਹ ਸਾਡੇ ਬਰਾਬਰ ਨਾਲ ਆ ਖੜ੍ਹੇ ਹਨ ਤਾਂ ਸਰਕਾਰ ਵੀ ਇਨ੍ਹਾਂ ਬਾਰੇ ਸੋਚੇ ਤਾਂ ਚੰਗੀ ਗੱਲ ਹੈ। ਅਸੀਂ ਆਪਣੇ ਪੱਧਰ ‘ਤੇ ਪੂਰੀ ਸੇਫਟੀ ਰੱਖ ਇਨ੍ਹਾਂ ਨਾਲ ਕੰਮ ਕਰ ਰਹੇ ਹਾਂ।

ਕੱਚੇ ਤੌਰ ‘ਤੇ ਤਨਖਾਹਾਂ ਲੈ ਰਿਹਾ ਆਇਸੋਲੇਸ਼ਨ ਵਾਰਡ ‘ਚ ਕੰੰਮ ਕਰਦਾ ਨੈਸ਼ਨਲ ਹੈਲਥ ਮਿਸ਼ਨ ਸਟਾਫ਼

ਕੋਰੋਨਾ ਮਰੀਜ਼ਾਂ ਲਈ ਜੋ ਆਇਸੋਲੇਸ਼ਨ ਵਾਰਡ ਣਾਏ ਗਏ ਹਨ, ਉਹਨਾਂ ‘ਚ ਕੰਮ ਕਰਦੀਆਂ ਨੈਸ਼ਨਲ ਹੈਲਥ ਮਿਸ਼ਨ ਤਹਿਤ ਸਟਾਫ਼ ਨਰਸਾਂ ਦਾ ਵੀ ਪੱਕੇ ਨਾ ਹੋਣ ‘ਤੇ ਬਰਾਬਰ ਰਿਸਕ ‘ਤੇ ਕੰਮ ਕਰਨਾ ਕਾਬਿਲੇ-ਤਰੀਫ ਹੈ ਪਰ ਇਨ੍ਹਾਂ ਨੂੰ ਵੀ ਫਾਰਮਾਸਿਸਟਾਂ ਵਾਂਗ ਕੱਚੇ ਤੌਰ ‘ਤੇ ਤਨਖਾਹਾਂ ਮਿਲਦੀਆਂ ਹਨ। ਇਸ ਸਬੰਧੀ ਗੱਲਬਾਤ ਦੌਰਾਨ ਮੈਡਮ ਹਰਮੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸੀਮਿਤ ਤਨਖਾਹ ਕੰਟਰੈਕਟ ਬੇਸ ‘ਤੇ ਦਿੱਤੀ ਜਾ ਰਹੀ ਹੈ ਜਦ ਕਿ ਉਹ ਹਰ ਸਮੇਂ ਟੀ.ਬੀ, ਸਵਾਇਨ ਫਲੂ, ਹੁਣ ਕੋਰੋਨਾ ਵਾਇਰਸ ਖਿਲਾਫ਼ ਫਰੰਟ ‘ਤੇ ਆ ਕੇ ਮਾਹਿਰ ਡਾਕਟਰ ਸਹਿਬਾਨਾਂ ਨਾਲ ਆ ਡਟੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।