ਲਖਨਊ ‘ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ
ਲਖਨਊ। ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਪਹਿਲੇ ਮਰੀਜ਼ ਦੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਮੌਤ ਹੋ ਗਈ ਹੈ, ਜਦੋਂ ਕਿ ਨਵੇਂ ਮਰੀਜ਼ਾਂ ਵਿਚੋਂ 31 ਮਰੀਜ਼ ਤਬਲੀਗੀ ਜਮਾਤ ਨਾਲ ਸਬੰਧਤ ਹਨ। ਸਿਹਤ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ ਪਹਿਲੀ ਮੌਤ ਇੱਕ 64 ਸਾਲਾ ਬਜ਼ੁਰਗ ਦੀ ਹੋਈ। ਉਹ ਪੁਰਾਣੇ ਲਖਨਊ ਦੇ ਨਯਾਗਾਓਂ ਦਾ ਵਸਨੀਕ ਸੀ। ਕੇਜੀਐਮਯੂ ‘ਚ ਚਾਰ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਉਹ ਸਾਊਦੀ ਅਰਬ ਤੋਂ ਵਾਪਸ ਆਇਆ ਸੀ। ਬੁੱਧਵਾਰ ਨੂੰ ਟੈਸਟ ਦੌਰਾਨ ਪਾਜ਼ਿਟਵ ਪਾਇਆ ਗਿਆ। 31 ਨਵੇਂ ਮਰੀਜ਼ਾਂ ਵਿਚੋਂ ਸਾਰੇ ਤਬਲੀਗੀ ਜਮਾਤੀਆ ਨਾਲ ਸਬੰਧਤ ਹਨ।
ਉਸਨੇ ਦੱਸਿਆ ਕਿ ਬਜ਼ੁਰਗ ਤੇਜ਼ ਬੁਖਾਰ ਅਤੇ ਜ਼ੁਕਾਮ ਤੋਂ ਪੀੜ੍ਹਤ ਸਨ। ਉਸ ਨੂੰ ਸ਼ਨਿੱਚਰਵਾਰ ਨੂੰ ਟ੍ਰਾਮਾ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਸੀ। ਪਿਛਲੇ ਚਾਰ ਦਿਨਾਂ ਤੋਂ ਵੈਂਟੀਲੇਟਰ ‘ਤੇ ਸੀ। ਕੇਜੀਐਮਯੂ ਦੇ ਬੁਲਾਰੇ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ। ਇਸ ਦੌਰਾਨ, ਉਸਦਾ ਇਲਾਜ ਕਰਨ ਵਾਲੇ 65 ਡਾਕਟਰਾਂ ਅਤੇ ਸਟਾਫ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।