ਸੋਨੀਆਂ ਗਾਂਧੀ ਨੇ ਕੀਤੀ ਜਨਤਾ ਨੂੰ ਘਰ ਰਹਿਣ ਦੀ ਅਪੀਲ
ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 21 ਦਿਨਾਂ ਦੇ ਲਾਕਡਾਊਨ ਦੌਰਾਨ ਸ਼ਾਂਤੀ, ਸਬਰ ਅਤੇ ਸੰਜਮ ਬਣਾਈ ਰੱਖਣ ਲਈ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਮਹਾਂਮਾਰੀ ਨੂੰ ਹਰਾਉਣ ਲਈ ਸਮਾਜਿਕ ਦੂਰੀ ਬਣਾ ਕੇ ਘਰ ਰਹਿਣ ਦੀ ਅਪੀਲ ਕੀਤੀ। ਹੈ। ਮੰਗਲਵਾਰ ਨੂੰ ਇਥੇ ਜਾਰੀ ਇੱਕ ਸੰਦੇਸ਼ ਵਿੱਚ ਸ੍ਰੀਮਤੀ ਗਾਂਧੀ ਨੇ ਕਿਹਾ, “ਮੈਂ ਤੁਹਾਡੇ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਪੂਰੀ ਤਰ੍ਹਾਂ ਲਾਕਡਾਊਨ ਦਾ ਪਾਲਣ ਕਰੋ, ਸਾਰੀਆਂ ਸਮਾਜਿਕ ਦੂਰੀਆਂ ਦਾ ਪਾਲਣ ਕਰੋ ਅਤੇ ਵੱਧ ਤੋਂ ਵੱਧ ਘਰ ਰਹੋ ਅਤੇ ਆਪਣੇ ਆਸ ਪਾਸ ਦੀ ਸਫਾਈ ਦਾ ਧਿਆਨ ਰੱਖੋ”। ਸਮੇਂ- ਸਮੇਂ ਤੇ ਹੱਥ ਧੋਵੋ। ਕੋਰੋਨਾ ਨਾਲ ਇਸ ਲੜਾਈ ਵਿਚ ਹਰ ਦੇਸ਼ ਵਾਸੀ ਦਾ ਸਹਿਯੋਗ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਕੋਰੋਨਾ ਮਹਾਂਮਾਰੀ ਵਿਰੁੱਧ ਇਕਜੁੱਟ ਹੋ ਕੇ ਲੜਨ ਜ਼ਰੂਰਤ ਹੈ।
ਕਿਉਂਕਿ ਸੰਕਟ ਦੀ ਇਸ ਘੜੀ ਵਿਚ ਡਿਊਟੀ ‘ਤੇ ਖੜੇ ਹੋਣਾ ਸਭ ਤੋਂ ਵੱਡੀ ਦੇਸ਼ ਭਗਤੀ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਕੋਰੋਨਾ ਨਾਲ ਲੜ ਰਹੇ ਲੋਕਾਂ ਦੀ ਮਦਦ ਕਰਨ ਅਤੇ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਪਾਰਟੀ ਦੇ ਕੰਟਰੋਲ ਰੂਮ ਨਾਲ ਸੰਪਰਕ ਕਰਨ ਲਈ ਵੀ ਕਿਹਾ ਹੈ। ਸ੍ਰੀਮਤੀ ਗਾਂਧੀ ਨੇ ਕਿਹਾ, “ਕੋਰੋਨਾ ਸੰਕਟ ਵਿੱਚ ਡਾਕਟਰਾਂ, ਸਫ਼ਾਈ ਸੇਵਕਾਂ, ਪੁਲਿਸ ਸਣੇ ਸਰਕਾਰੀ ਅਧਿਕਾਰੀਆਂ ਨਾਲੋਂ ਵੱਡਾ ਕੋਈ ‘ਦੇਸ਼ ਭਗਤੀ’ ਨਹੀਂ ਹੈ। ਕੋਰੋਨਾ ਨੂੰ ਸਿਰਫ ਏਕਤਾ, ਅਨੁਸ਼ਾਸਨ ਅਤੇ ਸਵੈ-ਵਿਸ਼ਵਾਸ ਦੀ ਭਾਵਨਾ ਨਾਲ ਹੀ ਹਰਾਇਆ ਜਾ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।