ਸਵੇਰੇ 10 ਵਜੇ ਕਰਨਗੇ ਪ੍ਰਧਾਨ ਮੰਤਰੀ ਸਾਰੇ ਦੇਸ਼ ਨੂੰ ਸੰਬੋਧਨ

Prime Minister

ਸਵੇਰੇ 10 ਵਜੇ ਕਰਨਗੇ ਪ੍ਰਧਾਨ ਮੰਤਰੀ ਸਾਰੇ ਦੇਸ਼ ਨੂੰ ਸੰਬੋਧਨ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਭਾਵ 14 ਅਪਰੈਲ ਨੂੰ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ। ਇਹ ਜਾਣਕਾਰੀ ਪੀ. ਐੱਮ. ਓ. ਦਫਤਰ ਵੱਲੋਂ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਇਸ ਜਾਣਕਾਰੀ ਦਿੱਤੀ। ਮੋਦੀ ਦਾ ਦੇਸ਼ ਦੇ ਨਾਂਅ ਸੰਬੋਧਿਤ ‘ਚ ਲਾਕਡਾਊਨ ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਦੱਸ ਦੇਈਏ ਕਿ ਕੱਲ ਤੋਂ ਲਾਕਡਾਊਨ ਦਾ ਸਮਾਂ ਖਤਮ ਹੋ ਰਿਹਾ ਹੈ, ਜੋ ਕਿ 21 ਦਿਨਾਂ ਦਾ ਸੀ। ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਨੂੰ ਲੈ ਕੇ ਇਹ ਲਾਕਡਾਊਨ ਜਾਰੀ ਕੀਤਾ ਗਿਆ ਸੀ। ਕੱਲ ਲਾਕਡਾਊਨ ਵਧੇਗਾ ਜਾਂ ਜਨਤਾ ਨੂੰ ਛੂਟ ਮਿਲੇਗੀ? ਇਸ ‘ਤੇ ਪ੍ਰਧਾਨ ਮੰਤਰੀ ਫੈਸਲਾ ਲੈਣਗੇ।

ਦੱਸਣਯੋਗ ਹੈ ਕਿ ਭਾਰਤ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਤਕ ਦੇਸ਼ ਵਿਚ ਪੀੜਤਾਂ ਦੀ ਗਿਣਤੀ 9000 ਤੋਂ ਪਾਰ ਹੋ ਗਈ ਹੈ ਅਤੇ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 300 ਤੋਂ ਪਾਰ ਹੈ। ਹੁਣ ਤਕ 856 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ‘ਚੋਂ ਛੁੱਟੀ ਦੇ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਸੂਬਿਆਂ ਦੇ ਸਾਰੇ ਮੁੱਖ ਮੰਤਰੀਆਂ ਨਾਲ ਕੋਰੋਨਾ ਵਾਇਰਸ ਅਤੇ ਲਾਕਡਾਊਨ ਨੂੰ ਲੈ ਕੇ ਚਰਚਾ ਕੀਤੀ ਗਈ ਸੀ, ਜਿਸ ‘ਚ ਜ਼ਿਆਦਾਤਰ ਸੂਬਿਆਂ ਨੇ ਲਾਕਾਡਊਨ ਵਧਾਉਣ ਦਾ ਸੁਝਾਅ ਦਿੱਤਾ ਸੀ। ਦੱਸ ਦੇਈਏ ਕਿ ਓਡੀਸ਼ਾ, ਮਹਾਰਾਸ਼ਟਰ, ਪੰਜਾਬ ਪਹਿਲਾਂ ਤੋਂ ਹੀ ਲਾਕਡਾਊਨ ਦਾ ਸਮਾਂ 30 ਅਪ੍ਰੈਲ ਤੱਕ ਵਧਾ ਚੁੱਕਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here