ਰਾਜੂ ਖੰਨਾ ਨੇ ਕਰੋਨਾ ਕਾਰਨ ਮੌਤ ਦੇ ਮੂੰਹ ‘ਚ ਗਏ ਲੋਕਾਂ ਦਾ ਸਸਕਾਰ ਕਰਵਾਉਣ ਦੀ ਜ਼ਿੰਮੇਵਾਰੀ ਚੁੱਕੀ

ਫਤਹਿਗੜ੍ਹ ਸਾਹਿਬ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤਾ ਮੰਗ ਪੱਤਰ

ਕੋਰੋਨਾ ਵਾਇਰਸ ਦੇ ਪੀੜਤਾਂ ਦੀ ਸਿਹਤਯਾਬੀ ਲਈ ਕੀਤੀ ਅਰਦਾਸ

ਅਮਲੋਹ,(ਅਨਿਲ ਲੁਟਾਵਾ) ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਕਾਰਨ ਪੂਰਾ ਦੇਸ਼ ਸੰਤਾਪ ਭੋਗ ਰਿਹਾ ਹੈ ਪੰਜਾਬ ਅੰਦਰ ਵੀ ਇਸ ਬਿਮਾਰੀ ਨਾਲ ਪੀੜਤ ਕਈ ਵਿਆਕਤੀ ਪਾਏ ਗਏ ਹਨ, ਜਿਨ੍ਹਾਂ ਦੀ ਸਲਾਮਤੀ ਲਈ ਅੱਜ ਸਿੱਖ ਫਾਰ ਐਜ਼ੂਕੇਸ਼ਨ ਸੰਸਥਾ ਵੱਲੋਂ ਅਰਦਾਸ ਕੀਤੀ ਗਈ

ਇਸ ਦੇ ਨਾਲ ਹੀ ਕਿਸੇ ਵੀ ਧਰਮ ਜਾ ਜਾਤ ਨਾਲ ਸਬੰਧਿਤ ਵਿਅਕਤੀ ਜਿਸ ਦੀ ਕੋਰੋਨਾ ਨਾਲ ਜੇਕਰ ਮੌਤ ਹੁੰਦੀ ਹੈ ਤਾਂ ਉਸ ਦੀਆਂ ਅੰਤਿਮ ਸੰਸਕਾਰ ਰਸਮਾਂ ਪੂਰੀਆਂ ਕਰਨ ਲਈ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕੋਰੋਨਾ ਨਾਲ ਪੀੜਤ ਪਰਿਵਾਰਾਂ ਦੀ ਹਰ ਮੱਦਦ ਦਾ ਭਰੋਸਾ ਵੀ ਦਿੱਤਾ ਗਿਆ। ਉਹਨਾਂ ਪੰਜਾਬ ਅੰਦਰ ਕੋਰੋਨਾ ਵਾਇਰਸ ਕਾਰਨ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਤੇ ਹਰ ਵਿਅਕਤੀ ਤੇ ਪਰਿਵਾਰ ਹਮੇਸ਼ਾ ਚੜਦੀ ਕਲਾ ਵਿੱਚ ਰਹੇ ਲਈ ਸੰਸਥਾਵਾਂ ਨੂੰ ਸਹਿਯੋਗ ਕਰਨ ਦੀ ਗੱਲ ਵੀ ਆਖੀ।

ਉਨ੍ਹਾਂ ਕਿਹਾ ਕਿ ਇਸ ਬਿਮਾਰੀ ਕਾਰਨ ਹੋਈ ਮੌਤ ‘ਤੇ ਵਿਅਕਤੀ ਦੇ ਪਰਵਾਰਿਕ ਮੈਂਬਰ ਤੇ ਹੋਰ ਆਗੂ ਸੰਸਕਾਰ ਕਰਨ ਤੋਂ ਵੀ ਝਿਜਕ ਰਹੇ ਹਨ। ਉਹਨਾਂ ਵੱਲੋਂ ਅੱਜ ਇੱਕ ਮਤਾ ਪਾਸ ਕਰਕੇ ਇੱਕ ਮੰਗ ਪੱਤਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਕੋਰੋਨਾ ਵਾਇਰਸ ਨਾਲ ਹੋਇਆ ਮੌਤਾਂ ਦੇ ਸੰਸਕਾਰ ਕਰਨ ਦੀ ਆਗਿਆ ਲੈਣ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਇੱਕ ਅਪਣੀ ਕਿਸਮ ਦਾ ਪਹਿਲ ਕਦਮੀ ਕਰਦੇ ਹੋਏ ਵੱਡਾ ਫੈਸਲਾ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕੋਈ ਮੌਤ ਕਰੋਨਾ ਵਾਇਰਸ ਨਾਲ ਹੁੰਦੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਜਾ ਸਕੇ ਸਬੰਧੀ ਉਸ ਦੀਆਂ ਸੰਸਕਾਰ ਆਦਿ ਅੰਤਿਮ ਰਸਮਾਂ ਕਰਨ ਤੋ ਝਿਜਕਦੇ ਹਨ ਅਤੇ ਉਸ ਦੀ ਦੇਹ ਲੈਣ ਨਹੀ ਆਉਦੇ ਤਾ ਅਸੀ ਅੰਤਮ ਰਸਮਾਂ ਵਾਲੀ ਸੇਵਾ ਅਪਣੀ ਸਵੈ ਇੱਛਾ ਨਾਲ ਕਰਨ ਨੂੰ ਤਿਆਰ ਹਾਂ।  ਰਾਜੂ ਖੰਨਾ ਨੇ ਅੱਗੇ ਕਿਹਾ ਕਿ ਭਾਵੇ ਪਹਿਲਾਂ ਹੀ ਸਾਡੇ ਵੱਲੋਂ ਕੋਰੋਨਾ ਵਾਇਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਥੇ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਲੋੜਵੰਦਾਂ ਨੂੰ ਲੰਗਰ,ਰਾਸਨ, ਤੇ ਲੋੜੀਂਦੀ ਸਮੱਗਰੀ ਦਿੱਤੀ ਜਾ ਰਹੀ ਹੈ

ਉਥੇ ਲੋਕਾ ਨੂੰ ਅਪਣੇ ਘਰਾ ਵਿੱਚ ਰਹਿ ਕੇ ਕੋਰੋਨਾ ਵਾਇਰਸ ਨੂੰ ਹਰਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ । ਰਾਜੂ ਖੰਨਾ ਨੇ ਅੱਗੇ ਕਿਹਾ ਕਿ ਉਹਨਾਂ ਵੱਲੋਂ ਯੂਥ ਅਕਾਲੀ ਦਲ ਦੀ ਸਮੁੱਚੀ ਟੀਮ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪਹਿਰਾ ਦਿੰਦੇ ਹੋਏ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ ਹਰ ਲੋੜਵੰਦ ਤੱਕ ਪਹੁੰਚ ਕੀਤੀ ਜਾ ਰਹੀ ਹੈ ।

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਸਮੇਂ-ਸਮੇਂ ‘ਤੇ ਫੋਨ ਰਾਹੀ ਹਰ ਜਾਣਕਾਰੀ ਵੀ ਲਈ ਜਾ ਰਹੀ ਹੈ। ਇਸ ਮੌਕੇ ਪਰਮਜੀਤ ਸਿੰਘ ਭੰਗੂ, ਸੁਖਵੰਤ ਸਿੰਘ ਪੰਜਲੈਡ,ਹਰਕੰਵਲ ਸਿੰਘ ਬੈਦਵਾਨ, ਅਮਿਤ ਸਿੰਘ ਰਾਠੀ, ਭੁਪਿੰਦਰ ਸਿੰਘ, ਪ੍ਰਭਜੋਤ ਸਿੰਘ, ਗੁਰਚਰਨ ਸਿੰਘ ਵੈਦ,ਇਰਵਿਨ ਸਿੰਘ ਸਿੱਧੂ, ਹਰਦਰਸ਼ਨ ਸਿੰਘ, ਸੁਖਵਿੰਦਰ ਸਿੰਘ ਤੇ ਸ਼ਰਨਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।